ਪੰਨਾ:Alochana Magazine April 1964.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਸਿਆ। ਜਿਨ੍ਹਾਂ ਦੇ ਨਾਲ ਧੁਰੂੰ ਲਿਖਿਆ ਆਇਆ ਹੈ। ਫ਼ਿਰ ਉਹ ਹਰਿ ਨੂੰ ਧਿਆ ਕੇ ਪਵਿਤਰ ਹੋ ਗਏ ਅਤੇ ਨਾਲ ਹੀ ਉਨ੍ਹਾਂ ਦੇ ਮਾਤਾ ਪਿਤਾ ਤੇ ਕੁਟੰਬ ਵੀ।

ਜੇ ਮਾਨਵ ਵਿਚ ਕੋਈ 'ਸਹਸਾ' ਉਤਪਨ ਹੋ ਜਾਵੇ ਤਾਂ ਉਸ ਨੂੰ ਦੂਰ ਕਰਨ ਦਾ ਇਕੋ ਇਕ ਉਪਾ ਹੈ-ਗੁਰੂ ਪ੍ਰਸ਼ਾਦਿ। ਜੋ ਜੀਵ ਅੰਦਰੋਂ ਮੈਲੇ ਹਨ ਅਤੇ ਬਾਹਰੋਂ ਨਿਰਮਲ ਹਨ। ਉਹ ਆਪਣਾ ਜਨਮ ਹਾਰ ਚੁਕੇ ਹਨ। ਉਨ੍ਹਾਂ ਨੂੰ ਇਕ ਰੋਗ ਲਗ ਗਇਆ ਹੈ ਅਤੇ ਉਹ ਕੂੜ ਮਗਰ ਲਗ ਕੇ ਆਪਣੇ ਜਨਮ ਨੂੰ ਜੂਏ ਵਿਚ ਹਾਰ ਚੁਕੇ ਹਨ। ਪਰੰਤੂ ਜਿਨ੍ਹਾਂ ਦੇ ਮਨ ਨਿਰਮਲ ਹਨ, ਉਹ ਸਦਾ ਗੁਰੂ ਦੇ ਸਮੀਪ ਹਨ। ਕਿਹੜਾ ਸ਼ਿਖ ਗੁਰੂ ਦੇ ਸਨਮੁਖ ਰਹ ਸਕਦਾ ਹੈ? ਕੇਵਲ ਉਹੀ, ਜੇਹੜਾ ਆਪ ਛਡਿ ਸਦਾ ਰਹੈ ਪਰਣੈ, ਗੁਰੂ ਬਿਨ ਅਵਰੁ ਨ ਜਾਣੈ ਕੋਇ' ਦੇ ਅਨੁਸਾਰ ਜੀਵਨ ਬਤੀਤ ਕਰੇ। ਪਰੰਤੂ ਜੇ ਕੋਈ ਗੁਰੂ ਤੋਂ ਬੇਮੁਖ ਹੋ ਜਾਵੇ; ਤਾਂ ਉਹ ਗੁਰੂ- ਕਿਰਪਾ ਤੋਂ ਬਿਨਾਂ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ ਇਸੇ ਲਈ ਗੁਰੂ ਅਮਰਦਾਸ ਜੀ ਫ਼ਰਮਾਂਦੇ ਹਨ:=

ਆਵਹੁ ਸਿਖ ਸਤਿਗੁਰੂ ਕੇ ਪਿਆਰਹੋ। ਗਾਵਹੁ ਸਚੀ ਬਾਣੀ।

ਸਤਿਗੁਰ ਦੀ ਬਾਣੀ ਤੋਂ ਬਿਨਾ ਹੋਰ ਕਚੀ ਬਾਣੀ ਹੈ। ਜਿਸ ਨੂੰ ਕਹਣ ਤੇ ਸੁਣਨ ਵਾਲੇ ਸਾਰੇ ਹੀ ਕਚੇ ਹਨ। ਸਤਿਗੁਰ ਦੀ ਇਹ ਬਾਣੀ (ਸ਼ਬਦ) ਰਤਨ ਸਮਾਨ ਹੈ ਅਤੇ ਕੋਈ ਗੁਰਮੁਖ ਹੀ ਇਸ਼ ਨੂੰ ਸਮਝ ਸਕਦਾ ਹੈ। ਪਰਮਾਤਮਾ ਨੇ ਸ਼ਿਵ ਤੇ ਸ਼ਕਤੀ ਦਾ ਨਿਰਮਾਣ ਕੀਤਾ ਹੈ। ਉਸ ਸਚ ਬਾਰੇ ਵੇਦ ਸ਼ਾਸ਼ਤਰ ਸਾਰੇ ਵਿਚਾਰ ਕਰਦੇ ਰਹੇ ਪਰ ਕੋਈ ਸਾਰ ਨਾ ਜਾਣ ਸ਼ਕੇ। ਇਹੀ ਪਰਮਾਤਮਾ ‘ਮਾਤਾ ਕੇ ਉਦਰ ਮੇ ਪ੍ਰਤਿਪਾਲ' ਕਰਦਾ ਹੈ। ਇਸ ਲਈ ਉਸ ਨੂੰ ਮਨੋਂ ਵਿਸਾਰਨਾ ਨਹੀਂ ਚਾਹੀਦਾ। ਗੁਰੂ ਅਮਰਦਾਸ ਕਹਿੰਦੇ ਹਨ-- ਮਨਹੁ ਕਿਉਂ ਵਿਸਾਰੀਐ ਏਵਡ ਦਾਤਾ ਜਿ ਅਗਨਿ ਮਹਿ ਆਹਾਰ ਪਹੁਚਾਵੈ। ਜਿਵੇਂ ਮਾਤਾ ਦੇ ਗਰਭ ਵਿਚ ਅਗਨੀ ਹੈ ਇਸੇ ਤਰ੍ਹਾਂ ਸੰਸਾਰ ਵਿਚ ਮਾਇਆ ਹੈ। ਇਹ ਮਾਇਆ ਉਹ ਹੈ ਜਿਸ ਦੇ ਪ੍ਰਭਾਵ ਕਾਰਨ ਧਰਮ ਸ਼ਕਤੀ ਭੁਲ ਜਾਂਦੀ ਹੈ। ਮੋਹ ਮਾਇਆ ਹੁੰਦਾ ਹੈ, ਪਰੰਤੂ ਗੁਰੂ ਦੀ ਕਿਰਪਾ ਨਾਲ ਬ੍ਰਹਮ ਨਾਲ ਲਿਵ ਲਗ ਜਾਂਦੀ ਹੈ ਅਤੇ ਮਾਇਆ ਵਿਚ ਰਹਿੰਦਿਆਂ ਹੋਇਆਂ ਵੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਪ੍ਰਮਾਤਮਾ ਅਮੁਲ ਹੈ, ਇਹ ਜੀਵ ਦੀ ਰਾਸ ਹੈ। ਜੀਵ ਦਾ ਮਨ ਵਣਜਾਰਾ ਹੈ। ਅਤੇ ਇਸ ਅਮੁਲ ਰਾਸ ਦੀ ਸੋਝੀ ਸਤਿਗੁਰ ਤੋਂ ਪ੍ਰਾਪਤ ਹੁੰਦੀ ਹੈ।

ਫਿਰ ਆਪਣੀ ਰਸਨਾ ਨੂੰ ਸੰਬੋਧਨ ਕਰਕੇ ਗੁਰੂ ਜੀ ਕਹਿੰਦੇ ਹਨ ਕਿ ਏ ਰਸਨਾ ਤੈਨੂੰ ਕੇਵਲ ਹਰਿ-ਰਸ ਪੀਣਾ ਚਾਹੀਦਾ ਹੈ, ਫ਼ਿਰ ਤੈਨੂੰ ਕੋਈ ਹੋਰ ਤ੍ਰਿਸ਼ਨਾ ਨਹੀਂ ਰਹੇਗੀ।'ਹਰਿ-ਰਸ' ਹੀ ਸਰਬ ਉਤਮ ਹੈ। ਉਹ ਹਰਿ, ਜਿਸ ਨੇ ਮਾਨਵ-ਸਰੀਰ ਦੀ ਰਚਨਾ ਕੀਤੀ ਅਤੇ ਆਪਣੀ ਜੋਤ ਉਸ ਵਿਚ ਪਾਈ। ਜਦੋ ਮਾਨਵ ਨੇ 'ਪ੍ਰਭੂ-ਆਰਾਮ' ਸੰਬੰਧੀ ਸੁਣਿਆ ਤਾਂ ਉਸਦੇ ‘ਮਨ ਚਾਉ ਭਇਆ।' ਫ਼ਿਰ ਹਰਿ-ਮੰਗਲ ਗਾਇਆ ਗਿਆ। ਇਸ ਪ੍ਰਾਪਤੀ ਦਾ ਆਧਾਰ ਹੈ। "ਗੁਰ ਚਰਨ ਲਾਗੇ, ਦਿਨ ਸੁਭਾਗੇ, ਆਪਣਾ ਪਿਰੁ ਜਾਪਏ।"

੧੮