ਪੰਨਾ:Alochana Magazine April 1964.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਪ੍ਰਯਤਨ ਕੀਤਾ ਗਇਆ ਹੈ । ਇਸ ਲਈ ਇਸ ਵਿਚ 'ਪ੍ਰਬੰਧ ਕਾਵਿ' ਦੇ ਸ਼ਾਸਤਰੀ ਨਿਯਮ ਅਨੁਸਾਰ ਪਾਤਰਾ ਸੰਬੰਧੀ ਸ਼ਰਤ ਲਾਗੂ ਨਹੀਂ ਹੋ ਸਕਦੀ । ਫਿਰ ਵੀ ਗੁਰੂ ਤੇ ਜੀਵ (ਸੰਤ) ਦੀ ਹੋਂਦ (ਸਾਕਾਰ) ਸ੍ਰੀਕਾਰ ਕੀਤੀ ਜਾ ਸਕਦੀ ਹੈ । ਗੁਰੂ ਜਿਹੜਾ ਸਤਿਗੁਰੂ ਹੈ । ਜਿਸ ਦੀ ਬਾਣੀ ਸਚੀ ਹੈ । ਅਤੇ ਹਰਿ ਨਾਲ ਮਿਲਾਣ ਦੀ ਸ਼ਕਤੀ ਰਖਦੀ ਹੈ ਦੇ ਉਪਦੇਸ਼ ਦੁਆਰਾ ਜੀਵ (ਸੰਤ) ਗਿਆਨ ਪ੍ਰਾਪਤੀ ਕਰਦਾ ਹੈ । ਆਪਣੀ ਅਸਮਰਥਾ ਨੂੰ ਅਨੁਭਵ ਕਰਦਾ ਹੈ । ਮੋਹ-ਮਮਤਾ ਤਿਆਗ ਕੇ ਅਕਥ ਦੀ ਕਹਾਣੀ ਕਰਦਾ ਹੈ । ਚੰਚਲ ਮਨ ਨੂੰ ਮੋਹ-ਮੀਠੇ ਤੋਂ ਬਚਾਂਦਾ ਹੈ, ਬਿਖਮ ਮਾਰਗ ਤੇ ਟੁਰਦਾ ਹੈ । ਆਪਣੀ ਆਤਮਾ ਨੂੰ ਨਿਰਮਲ ਕਰਦਾ ਹੈ । ਇਹ ਸਚੁ ਸਚੈ ਘਰਿ ਗਾਉਂਦਾ ਹੈ ਅਤੇ ਹਰਿ ਰਸਿ ਵਿਚ ਲੀਣ ਹੋ ਜਾਂਦਾ ਹੈ । ਇਸ ਤਰ੍ਹਾਂ ਜ਼ੀਵ ਨੂੰ ਪਾਤਰ ਦੇ ਰੂਪ ਵਿਚ ਪ੍ਰਵਾਨ ਕੀਤਾ ਜਾ ਸ਼ਕਦਾ ਹੈ । ਗੁਰੂ ਜੀ ਨੂੰ ਨਾਇਕ ਤੇ ਬ੍ਰਹਮ ਨੂੰ ਨਿਸ਼ਾਨਾ ਜਿਥੇ ਜੀਵ ਨੇ ਗੁਰੂ ਦੀ ਸਹਾਇਤਾ ਨਾਲ ਪੁਜਣਾ ਹੈ ।

ਇਸ ਤਰ੍ਹਾਂ 'ਅਨੰਦ ਸਾਹਿਬ ਵਿਚ ਪ੍ਰਬੰਧ ਕਾਵਿ ਦੇ ਸਾਰੇ ਗੁਣ ਲਭੇ ਜਾ ਸਕਦੇ ਹਨ ਅਤੇ ਪ੍ਰਬੰਧ ਕਾਵਿ ਵਿਚ ਇਹ ਰਚਨਾ ਅਦੁਤੀ ਹੈ, ਲਾ ਜੁਆਬ ਹੈ ।


੨੧