ਪੰਨਾ:Alochana Magazine April 1964.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੈਣ-ਭਰਾ ਵਾਂਗ ਮਿਲ ਕੇ ਬ੍ਰਹਮ ਦਾ ਅਗਾਧ ਚਿੰਤਨ ਲਿਖਣ ਦੀ ਤਪੱਸਿਆ ਕਰ ਰਹੇ ਹਨ । ਰਿਗ-ਵੇਦ ਦੇ ਦਸਾਂ ਮੰਡਲਾਂ ਦਾ ਜਨਮ ਇਸ ਉਚ ਆਵੇਸ਼ ਵਿਚੋਂ ਹੀ ਹੋਇਆ ਹੈ । ਅਨੁਵਾਦ ਦੀ ਇਕ ਵਿਸ਼ੇਸ਼ ਪੱਧਰ ਦੀ ਸੁੰਦਰਤਾ ਸਾਖੀ ਭਰਦੀ ਹੈ, ਕਿ ਹਰਿਭਜਨ ਸਿੰਘ ਨੇ ਵੀ ਇਸ ਸੱਚ ਦੀ ਕੁਝ ਕੁ ਕਨਸੋਅ ਸੁਣ ਰਖੀ ਹੈ ।

ਹਰਿਭਜਨ ਸਿੰਘ 'ਅਧ-ਰੈਣੀ' ਵਿਚ ਪ੍ਰਕ੍ਰਿਤੀ ਦੇ ਸੁਹਜ-ਦਿਸ਼ਾਂ ਵਿਚ ਉਤਰੇ ਕਮਲਸ਼ਾਂਤ ਰੱਸ ਨੂੰ ਜ਼ਿੰਦਗੀ ਦੀ ਵਿਸ਼ ਪੀਂਦਾ ਵੇਖ ਰਿਹਾ ਹੈ । ਉਸ ਦੀ ਇਕ ਵਿਸ਼ੇਸ਼ ਚਰਿਤਰ ਵਾਲੀ ਸਹਿਜ ਦ੍ਰਿਸ਼ਟੀ ਧਰਮ-ਧਾਉਲ ਵਾਂਗ ਵੱਡੀ ਮੌਜ ਉਤੇ ਸੂਫ਼ੀ ਦੇ ਵਜਦ ਵਿਚ ਜੀਵਨ ਦੇ ਸ਼ਿਵ ਨਾਚ ਦੀਆਂ ਕੁਝ ਚਿਣਗਾਂ ਦੀ ਥੋੜੇ ਜਲਾਲ ਵਾਲੀ ਭੀਸ਼ਣਤਾ ਨੂੰ ਚੁਕ ਰਖਿਆ ਹੈ । ਪੰਜਾਬੀ ਜ਼ਬਨ ਦੀ ਪ੍ਰਤਿਭਾ ਨੂੰ ਸਮਝਣ ਵਾਲੀ ਕਮਾਲ ਦੀ ਨੀਝ ਵਾਲੇ ਇਸ ਕਵੀ ਵਿਚ ਰਿਗ-ਵੇਦ ਦਾ ਅਨੁਵਾਦ ਕਰਨ ਦਾ ਹੈ । ਰਿਗ-ਵੇਦ ਵਿਚ ਤਾਂ ਵਿਤੱਟ , ਅੱਜਗਰ, ਬਘਿਆੜ ਅਤੇ ਦਿਤਿ ਆਦਿ ਨ ਲ ਇੰਦ੍ਰ ਦੇ ਸਾਤਵਿਕ ਕਰਮ ਨੇ ਯੁਧ ਦੀ ਸਿਸ਼ਟੀ ਕੀਤੀ ਸੀ, ਪਰ (ਮੇਰਾ ਯਕੀਨ ਹੈ) ਕਵੀ ਜੀ ਦੇ ਅੰਤ੍ਰੀਵ ਸੱਚ ਜਾਂ ਈਮਾਨ ਨੂੰ ਰਿਗ਼-ਵੇਦ ਦੇ ਅਨੁਵਾਦ ਕਰਨ ਸਮੇਂ ਕਿਸੇ ਤਾਮਸੀ ਰੂਪ ਨਾਲ ਝਗੜਣਾ ਨਹੀਂ ਪਿਆ ਹੋਣਾ । ਹਰਿਭਜਨ ਸਿੰਘ ਸ਼ਹਿਜ ਦੀ ਅਨਿਕ ਸੁੰਦਰਤਾ ਦੇ ਕਠੋਰ-ਕੋਮਲ, ਮਧੁਰ-ਕੁਸੈਲੇ ਅਤੇ ਸਬੂਲ-ਸੂਖਮ ਦ੍ਰਿਸ਼ਾਂ ਦੇ ਸਾਂਝੀਵਾਲ ਹਨ, ਉਹਨਾਂ ਦੇ ਸਪਰਸ਼ ਨਾਲ ਰੋਮਾਂਚਿਤ ਹਨ ਅਤੇ ਉਹਨਾਂ ਨਾਲ ਮੋਹ ਰਖਦੇ ਹਨ । ਇਸ ਕਰਕੇ ਸਾਡੀ ਸਿਫਤ-ਸਲਾਹ ਉਹਨਾਂ ਨੂੰ ਰਿਗ-ਵੇਦ ਅਨੁਵਾਦਕ ਦੇ ਰੂਪ ਵਿਚ ਜੀਅ ਆਇਆਂ ਆਖਦੀ ਹੈ :

ਰਿਗ ਦੇ ਜਿਨ੍ਹਾਂ ਸੂਕਤਾਂ ਵਿਚ ਸੂਫ਼ੀ ਵਜ਼ਦ ਅਤੇ ਸੋਮ-ਅਨੰਦ ਦੀ ਅਨੁਭੂਤੀ ਦਾ ਸੰਗਮ ਹੈ, ਜਾਂ ਜਿਥੇ ਕਾਲ-ਅਕਾਲ ਦੇ ਮਿਲਣ-ਛਿਣਾ ’ਤੇ ਨ੍ਰਿਤ ਕਰਦੀ ਰਸ-ਰੰਗਾਂ ਦੀ ਗੰਭੀਰਤਾ ਹੈ, 'ਰਿਗ ਬਾਣੀ' ਅੰਦਰ ਉਥੇ ਭਾਸ਼ਾ ਦੇ ਅਸਗਾਹ ਮਨ ਨੇ ਸੂਖਮ ਤੋਂ ਸੂਖਮ ਹੋ ਕੇ ਛੰਦ, ਸ਼ਬਦਾਵਲੀ ਅਤੇ ਅਲੰਕਾਰ-ਯੋਜਨਾ ਨੂੰ ਕੋਮਲ ਸੁਰਤਾਲ ਵਿਕ ਬੰਨ ਲਿਆ ਹੈ । 'ਉਸ਼ਾ' ਜਿਥੇ ਰਿਸ਼ੀਆਂ ਲਈ ਪਿਰਮ ਆਨੰਦ ਦਾ ਵਿਸਮਾਦ ਸੀ, ਉਥੇ ਉਹ ਇਸ ਵਿਚੋਂ ਗਾਂ ਦੇ ਦੁਧ ਦਾ ਪਵਿੱਤਰ ਸੁਆਦ ਵੀ ਲੈਂਦੇ ਸਨ । ਜਿਥੇ ਇਹ ਅਕਾਲ ਦੇ ਸੰਕੇਤਾਂ ਨਾਲ ਭਰਪੂਰ ਸੀ, ਉਥੇ ਇਸ ਵਿਚ ਜੋਬਨ-ਵਸਲ ਦੀਆਂ ਘੜੀਆਂ ਦੀ ਨਿੱਕੀ ਹਸਤੀ ਨੂੰ ਵੀ ਪ੍ਰਵਾਨ ਕੀਤਾ ਗਇਆ ਸੀ । (ਛਿਣਾ ਦੀ ਸਵਛੰਦ ਆਭਾ ਅਤਿ ਵਚਿੱਤਰ ਰੰਗਾਂ ਵਿਚ ਤਿੱਤਲੀਆਂ ਵਾਂਗ ਉਡਦੀ ਸੀ । 'ਰਿਗ ਬਾਣੀ' ਦੇ 'ਉਸਾ’ ਸੂਕ੍ਰਤ ਦੇ ਅਨੁਵਾਦ ਨੂੰ ਉਸ ਕਾਵਿ-ਸਮਾਧੀ ਦਾ ਪ੍ਰਮਾਣ ਸਮਝੋ, ਜਿਥੇ ਸ਼ਬਦ-ਨਾਦ ਅਨਿਕ ਦ੍ਰਿਸ਼ਾਂ ਦੀ ਭਰਪੂਰ ਛੋਹ ਲੈ ਕੇ ਉਤਰ ਰਹਿਆ ਹੈ ਅਤੇ ਅਨੇਕ ਡਿੱਠ-ਅਡਿੱਠ ਆਸ਼ਨਾ ਉਤੇ ਬੈਠੀ ਚੇਤਨਾ ਅਕਾਲਵਿਜੈ ਦੀ ਗੂੰਜ਼ ਬਣ ਰਹੀ ਹੈ । ਬੇਸ਼ਕ ਦ੍ਰਿਸ਼ ਵਿਚ ਤ੍ਰੈ ਗੁਣਾ ਵਿਚੋਂ ਰਾਜਸ ਅਤੇ ਤਾਮਸ ਦੀ ਮਾਤਰਾ ਵਧੇਰੇ ਵੀ ਹੋਵੇ; ਪਰ ਪਾਠਕ ਨੂੰ ਸਿਦਕ ਬੱਝਦਾ ਹੈ ਕਿ ਕੋਈ ਗੁਪਤ ਵਰਦਾਨ ਜੀਵਨ ਦੇ ਹਰ ਰਸ ਨੂੰ ਜੀਵਨ ਸਾਤਵਿਕ ਅਤੇ ਪਾਰਦਰਸ਼ੀ ਕਰ ਰਿਹਾ ਹੈ । ਅਸਲ ਵਿਚ

੨੩