ਕਰਦਿਆਂ ਦੇ ਸਿਰਜਣਾਤਮਕ ਪ੍ਰਕ੍ਰਿਆਵਾਂ ਸਾਂਝੀਵਾਲ ਨਹੀਂ ਹੋ ਸਕਦੀਆਂ। ਕਵੀ-ਅਹੁੰ ਸ਼ਬਦਾਂ ਦੀ ਅਦਲਾ ਬਦਲੀ, ਛੰਦ ਮਾਤਰਾ ਦੇ ਘਟਾ-ਵਧਾ ਅਤੇ ਵਿਸ਼ੇ ਦੀ ਤਰਤੀਬ ਲਈ ਕਿਸੇ ਬਾਹਰੀ ਸੁਝਾ ਨੂੰ ਪ੍ਰਵਾਂਨ ਹੀ ਨਹੀਂ ਕਰ ਸਕਦੀ। ਬਾਹਰੀ ਸੁਝਾ ਕਾਵਿ ਨੂੰ ਅੰਤਰਸੁਰਤਾਲ ਤੋਂ ਸੱਖਣਾ ਕਰ ਦਿੰਦਾ ਹੈ। ਹੋ ਸਕਦਾ ਹੈ ਹਰਿਭਜਨ ਸਿੰਘ ਅਤੇ ਦੇਵ ਰਾਜ ਚਾਨਣਾ ਦੀ ਇਹ ਸੰਧੀ ਸੂਕਤਾਂ ਦੀ ਵੰਡ ’ਤੇ ਅਧਾਰਤ ਹੋਵੇ।
ਮੇਰੇ ਪਾਠਕ ਵੀਰ, ਇਸ ਪੁਸਤਕ ਦੀ ਕੋਮਲ ਆਤਮਾ ਨੂੰ ਆਪਣੀ ਮਧੁਰ ਰਸਿਕਤਾ ਨਾਲ ਛੂਹ ਕੇ ਆਨੰਦ ਦਾ 'ਸੋ ਦਰੁ' ਵੇਖਣ।
-ਹਰਿੰਦਰ ਮਹਿਬੂਬ ਐਮ. ਏ.
—---
ਪੁਸਤਕ ਪੜਚੋਲ-
ਜਦੋਂ ਹੱਦ ਹੋ ਗਈ
ਲੇਖਕ: ਵਰਿਆਮ ਸਿੰਘ ਢੋਟੀਆਂ
ਪ੍ਰਕਾਸ਼ਕ: ਬਿਸ਼ਨ ਚੰਦ ਐਂਡ ਸਨਜ਼, ਜੋਗੀਵਾੜ, ਦਿੱਲੀ
ਪੰਨੇ: 142, ਮੁਲ: 3.00 ਰੁਪਏ
ਢੋਟੀਆਂ ਦਾ ਇਹ ਪਹਿਲਾ ਕਹਾਣੀ ਸੰਗ੍ਰਿਹ ਹੈ। ਇਸ ਵਿਚ 13 ਕਹਾਣੀਆਂ ਹਨ। ਕਹਾਣੀਆਂ ਦੇ ਵਿਸ਼ੇ ਭਾਂਤ ਭਾਂਤ ਦੇ ਹਨ. ਵੰਨਗੀ ਅਤੇ ਨਵੀਨਤਾ ਹੈ ਅਤੇ ਹਰ ਕਹਾਣੀ ਦਾ ਆਪਣਾ ਵਖਰਾ ਖੇਤਰ ਅਤੇ ਉਦੇਸ਼ ਹੈ। ਪਾਤਰ ਸ਼ਾਧਾਰਨ ਪੇਂਡੂ ਕਿਸਾਨ ਅਮਰੁ ਤੋਂ ਲੈ ਕੇ ਹਰੀਜਨ ਕਾਲੀਏ ਤਕ ਦੇ ਸਭ ਸ਼ਰੇਣੀਆਂ ਦੇ ਹਨ। ਪਸ਼ੂਆਂ, ਪੰਛੀਆਂ, ਅਮਲੀਆਂ, ਜਆਰੀਆਂ, ਪਿਆਰ ਦੀ ਢੂੰਡ ਵਿਚ ਭਟਕਦੇ ਨੌਜਵਾਨਾਂ ਅਤੇ ਲਾਪਰਵਾਹ ਡਰਾਈਵਰਾਂ ਤੇ ਬੇਈਮਾਨ ਕਬਾੜੀਆਂ ਤਕ ਨੂੰ ਜਿਸ ਨਿਪੁੰਨਤਾ ਅਤੇ ਸੂਝ ਨਾਲ ਢੋਟੀਆਂ ਨੇ ਪੇਸ਼ ਕੀਤਾ। ਹੈ ਉਹ ਹਰ ਲੇਖਕ ਦੇ ਹਿੱਸੇ ਨਹੀਂ ਆਉਂਦਾ। ਇਨ੍ਹਾਂ ਕਹਾਣੀਆਂ ਤੋਂ ਲੇਖਕ ਦੀ, ਮਨੋਵਿਗਿਆਨਕ ਸੂਝ, ਸਮਾਜਕ ਅਨਿਆਂ ਅਤੇ ਨੈਤਿਕ ਪ੍ਰਸ਼ਨਾਂ ਸਬੰਧੀ ਡੂੰਘੀ ਜਾਣਕਾਰੀ ਦਾ ਸਬੂਤ ਮਿਲਦਾ ਹੈ। ਕਹਾਣੀਆਂ ਵਿਚ ਇਕ ਅਜੇਹੀ ਤੜਪ, ਪਿਆਸ ਅਤੇ ਹੋਕੇ ਨੂੰ
੨੬