ਪੰਨਾ:Alochana Magazine April 1964.pdf/30

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਪੁਸਤਕ ਪੜਚੋਲ--

ਪੱਤਰਕਾਰੀ

ਲੇਖਕ - ਕੁਲਦੀਪ ਸਿੰਘ, ਬੀ. ਏ. ਐਲ. ਐਲ. ਬੀ.

ਪ੍ਰਕਾਸ਼ਕ - ਪੰਜਾਬੀ ਸਾਹਿੱਤ ਸਭਾ ਨਵੀਂ ਦਿੱਲੀ

ਮੁਲ - ਪੰਜ ਰੁਪਏ

ਪੱਤਰਕਾਰੀ ਇਕ ਕਲਾ ਵੀ ਹੈ ਤੇ ਵਿਗਿਆਨ ਵੀ। ਪਰ ਪੰਜਾਬੀ ਵਿੱਚ ਆਮ ਤੌਰ ਤੇ ਇਸ ਨੂੰ ਕੇਵਲ ਇਕ ਪੇਸ਼ੇ ਵਜੋਂ ਜਾਂ ਭੰਡੀ ਪ੍ਰਚਾਰ ਦੇ ਸਾਧਨ ਵਜੋਂ ਹੀ ਅਪਣਾਇਆ ਗਇਆ ਹੈ । ਹੁਣ ਜਦੋਂ ਕਿ ਅਨੇਕਾਂ ਕਾਰਨਾਂ ਕਰਕੇ ਪੰਜਾਬੀ ਪੱਤਰਕਾਰੀ ਵੀ ਵਿਗਸਣੀ ਸ਼ੁਰੂ ਹੋਈ ਹੈ ਤਾਂ ਸੁਭਾਵਿਕ ਹੀ ਹੈ ਕਿ ਇਸ ਦੇ ਕਲਾ ਤੇ ਵਿਗਿਆਨ ਪੱਖ ਨੂੰ ਉਜਾਗਰ ਕੀਤਾ ਜਾਵੇ । ਸ: ਕੁਲਦੀਪ ਸਿੰਘ ਦੀ ਰਚਨਾ "ਪੱਤਰਕਾਰੀ" ਪੰਜਾਬੀ ਭਾਸ਼ਾ ਦੇ ਖੇਤਰ ਵਿੱਚ ਇਸ ਦ੍ਰਿਸ਼ਟੀ ਤੋਂ ਇਕ ਬੜਾ ਜ਼ਰੂਰੀ ਵਾਧਾ ਹੈ ਤੇ ਇਸ ਲਈ ਪੰਜਾਬੀ ਪਤਰਕਾਰੀ ਸਦਾ ਉਨ੍ਹਾਂ ਦੀ ਰਿਣੀ ਰਹੇਗੀ ।

ਇਸ ਪੁਸਤਕ ਵਿੱਚ ਭਾਵੇਂ ਸ: ਕੁਲਦੀਪ ਸਿੰਘ ਨੇ ਪੰਜਾਬੀ ਪੱਤਰਕਾਰੀ ਦੇ ਲਗ ਭਗ ਇਕ ਸੱਦੀ ਪੁਰਾਣੇ ਇਤਿਹਾਸ ਦਾ ਸਰਵੇਖਣ ਅਤੇ ਪੰਜਾਬੀ ਦੇ ਪ੍ਰਸਿੱਧ ਪੱਤਰਕਾਰਾਂ ਸਬੰਧੀ ਬਹੁਮਲੀ ਜਾਣਕਾਰੀ ਵੀ ਪੇਸ਼ ਕੀਤੀ ਹੈ ਪਰ ਇਸ ਦੀ ਵਧੇਰੇ ਮਹਤਤਾ ਪੱਤਰਕਾਰੀ ਦੀ ਕਲਾ ਸਬੰਧੀ ਵਿਉਂਤ-ਮਈ ਢੰਗ ਨਾਲ ਯੋਗ ਅਗਵਾਈ ਦੇਣ ਕਰਕੇ ਹੈ । ਇਸ ਕਾਰਜ ਵਿੱਚ ਸ: ਕੁਲਦੀਪ ਸਿੰਘ ਨੂੰ ਉਨਾਂ ਦਾ ਪੰਜਾਬੀ ਪਤਰਕਾਰੀ ਦਾ ਅਮਲੀ ਤਜਰਬਾ ਵੀ ਉਤਨਾ ਹੀ ਸਹਾਇਕ ਸੀ ਜਿਤਨਾ ਕਿ ਪੰਜਾਬ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਵਿੱਚ ਪਤਰਕਾਰੀ ਦੇ ਵਿਦਿਆਰਥੀਆਂ ਨੂੰ ਸਿਖਿਆ ਦੇਣ ਦਾ ਉਨ੍ਹਾਂ ਨੂੰ ਪ੍ਰਾਪਤ ਹੋਇਆ ਸੁਭਾਗ । ਇਸ ਨਿੱਜੀ ਅਮਲੀ ਤਜ਼ਰਬੇ ਅਤੇ ਵਿਸ਼ਾਲ ਅਧਿਐਨ ਦੀ ਸਹਾਇਤਾ ਨਾਲ

੨੯