ਪੰਨਾ:Alochana Magazine April 1964.pdf/6

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਪਹੁੰਚੇ ਹੋਏ ਕਵੀ ਲਈ ਭੀ ਆਪਣੇ ਅਨੁਭਵ ਦਾ ਪ੍ਰਗਟਾਓ ਬੜਾ ਕਠਣ ਤੇ ਕਈ ਵਾਰ ਨਿਰਾਸਾ-ਜਨਕ ਹੁੰਦਾ ਹੈ:-

 
ਜਾਗ ਨੀ ਮੇਰੀ ਆਤਮਾ
ਖੋਲ੍ਹੀ ਨੀ ਉਸ ਨੇ ਝੋਲ;
ਝੋਲੀ ਤਾਂ ਉਸ ਦੇ ਮੋਤੜੀ
ਉਸ ਦਿਤੇ ਹੱਸ ਕੇ ਡੋਲ੍ਹ--
ਮੋਤੀ ਵਡ ਆਕਾਰ ਦੇ
ਮੇਰੇ ਨਿੱਕੜੇ ਨਿੱਕੜੇ ਬੋਲ;
ਭੀੜੀ ਮੇਰੀ ਬਾਤ ਨੀ
ਮੈਂ ਰੱਜ ਕੇ ਸਕਾਂ ਨ ਖੋਲ੍ਹ।
ਮੋਤੀ ਤਾਂ ਰਹਿ ਗਏ ਅੰਦਰੇ
ਕੁਝ ਛਿੱਟਾਂ ਪਈਆਂ ਝੋਲ
ਸੱਖਣੀ ਝੋਲੀ ਤਾਂ ਭਰੇ
ਜੇ ਮਿਲੇ ਸੁਵੱਡੜਾ ਬੋਲ।(ਨੇਕੀ)

 ਤੇ ਕਵੀ ਦੀ ਸਾਰੀ ਕਿਰਿਆ ਸੁਵੱਡੜੇ ਬੋਲ ਘੜਨ-ਭਾਲਣ ਦੀ ਕਿਰਿਆ ਹੈ।

(ਚਲਦਾ)