ਪੰਨਾ:Alochana Magazine April 1964.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਪਣੇ ਸ਼ਬਦਾਂ ਅਨੁਸਾਰ ਉਸ ਨੇ "ਭਾਰਤੀ ਇਸਤਰੀ ਦੀ ਸਮਸਿਆ ਨੂੰ ਹੱਥ, ਪਾਇਆ ਹੈ ।

ਪੂਰੇ ਪੰਝੀ ਸਾਲ ਸਾਡੇ ਇਸ ਮੁਖ ਨਾਟਕਕਾਰ ਨੇ ਭਾਰਤੀ ਇਸਤਰੀ ਦੀ ਸਮੱਸਿਆ ਨੂੰ ਹੀ ਅਪਣਾਈ ਰਖਿਆ ਹੈ ।

ਤਕਨੀਕੀ ਪੱਖ ਤੋਂ ਵੀ ਹਰਚਰਨ ਸਿੰਘ ਨੇ ਅਜੇ ਤਕ ਅਗੇ ਪੈਰ ਰਖ ਸਕਨ ਦਾ ਜੇਰਾ ਨਹੀਂ ਕੀਤਾ। ਉਹ ਨਾਟਕ ਦੇ ਕੇਵਲ ਤਿੰਨ ਅੰਕ ਰੱਖਦਾ ਹੈ, ਮੰਚ ਸੈਟਿੰਗ ਭਾਵੇਂ ਸਾਦੀ ਤੇ ਸਾਧਾਰਣ ਹੈ ਅਤੇ ਵਾਤਾਵਰਣ ਯਥਾਰਥਕ ਹੈ ਪਰੰਤੂ ਘਟਨਾਚਕਰ ਉਸ ਦਾ ਬਨਾਉਟੀ ਹੁੰਦਾ ਹੈ । ਉਸ ਦੇ ਪਾਤਰ ਕੱਠ-ਪੁਤਲੀਆਂ ਤੇ ਸਿੱਕੇ ਬੰਦ ਹਨ, ਪਲਾਟ ਦੀ ਅਧੀਨਗੀ ਵਿਚ ਸੁੰਗੜੇ, ਆਕੜੇ ਹੋਏ । ਨਾਟਕਾਂ ਵਿਚ ਇਕੋ ਇਕ ‘ਪ੍ਰਯੋਗ' ਜੋ ਉਸਨੇ ਕੀਤਾ ਹੈ ਇਹ ਹੈ ਕਿ ਉਸ ਨੇ ਪਾਤਰਾਂ ਨੂੰ ਬੋਲੀ ਦੀ ਖੁਲ੍ਹ ਦੇ ਦਿਤੀ ਹੈ । ਉਸ ਦੇ ਪਾਤਰ ਮਾਝੀ ਬੋਲਦੇ ਬੋਲਦੇ ਮਲਵਈ ਜਾਂ ਰਲਵੀਂ ਜਾਂ ਆਪਣੇ ਮਾਨਸਿਕ ਪੱਧਰ ਦੇ ਪ੍ਰਤੀਕੂਲ ਬੋਲਣ ਲਗ ਪੈਂਦੇ ਹਨ । ਠਾਣੇਦਾਰ ਤੇ ਜੱਟ ਦੀ ਬੋਲੀ ਵਿਚ ਫਰਕ ਨਹੀਂ ਰਹਿੰਦਾ ਤੇ ਜਾਂ ਫਿਰ ਹਰਚਰਨ ਸਿੰਘ ਨੇ ਇਹ'ਪ੍ਰਯੋਗ'ਕੀਤਾ ਹੈ ਕਿ ਨਵੇਂ ਨਾਟਕ 'ਸ਼ੋਭਾ ਸ਼ਕਤੀ' ਵਿਚ ਸਤਾਰਵੀਂ ਸਦੀ ਦੇ ਅੰਗਰੇਜ਼ੀ ਨਾਟਕਾਂ ਵਾਂਗ ਪਾਤਰਾਂ ਕੋਲੋਂ ਓਹਲੇ ਵਿਚ (Aside) ਵੀ ਕੁਝ ਗਲਾਂ ਅਖਵਾਈਆਂ ਹਨ ਅਤੇ ਸਮੇਂ ਦੇ ਪਸਾਰ ਨੂੰ ਵੀਹ ਸਾਲਾਂ ਤਕ ਫੈਲਾ ਦਿਤਾ ਹੈ । ਵੀਹ ਪੰਝੀ ਸਾਲ ਦੀ ਸਾਧਨਾ ਬਾਦ ਹਰਚਰਨ ਸਿੰਘ ਦੀ ਇਹ ਪ੍ਰਾਪਤੀ ਸੰਤੋਖ ਜਨਕ ਨਹੀਂ ।"ਪੁਨਿਆਂ ਦਾ ਚੰਨ"ਬਣ ਸਕਣ ਦੀ ਥਾਂ ਉਹ ਮੱਸਿਆ ਦੀ ਰਾਤ ਵਿਚ ਠੇਡੇ ਖਾ ਰਿਹਾ ਹੈ।

ਸੰਤ ਸਿੰਘ ਸੇਖੋਂ ਅਤੇ ਬਲਵੰਤ ਗਾਰਗੀ ਨੇ ਸਿਧਾਂਤਕ ਵਲਗਨਾਂ ਨੂੰ ਤੋੜਨ ਦਾ ਯਤਨ ਕੀਤਾ ਹੈ । ਅੰਕਾਂ ਦੀ ਵੰਡ ਵਿਸ਼ੇ ਦੀ ਮੰਗ ਅਨੁਸਾਰ ਵਧਾ ਘਟਾ ਲਈ ਹੈ ਅਤੇ ਵਿਸ਼ੇ ਵਿਚ ਵਨਗੀ ਲਿਆਂਦੀ ਹੈ 'ਤਕਨੀਕੀ ਪੱਖ ਤੋਂ ਵੀ ਉਨ੍ਹਾਂ ਨੇ ਪੰਜਾਬੀ ਨਾਟਕ ਨੂੰ ਉੱਨਤ ਕਰਨ ਦਾ ਹੰਭਲਾ ਮਾਰਿਆ ਹੈ । ਪਰੰਤੂ ਪੰਜਾਬੀ ਰੰਗ ਮੰਚ ਦੇ ਦੁਰਭਾਗ ਕਾਰਨ ਇਕ ਕੋਲ ਨਿਰੋਲ ਬੌਧਿਕਤਾ ਹੈ ਤੇ ਮੰਚ ਸੂਝ ਕੋਈ ਨਹੀਂ, ਦੂਜੇ ਕੋਲ ਨਿਰੋਲ ਮੰਚ ਸੂਝ ਹੈ ਤੇ ਬੌਧਿਕਤਾ ਕੋਈ ਨਹੀਂ। ਪੰਜਾਬੀ ਰੰਗਮੰਚ ਦੀ ਹੋਰ ਬਦਕਿਸਮਤੀ ਇਹ ਹੈ ਕਿ ਇਨ੍ਹਾਂ ਦੋਹਾਂ ਨਾਟਕਕਾਰਾਂ ਨੇ ਪੱਛਮੀ ਨਾਟਕ ਦੀ ਪੂਰੀ ਸਦੀ ਦੀ ਪਰਾਪਤੀ ਨੂੰ ਇਕ ਦਮ ਪੰਜਾਬੀ ਰੰਗਮੰਚ ਤੇ ਮੜ੍ਹ ਦੇਣ ਦੀ ਕਾਹਲ ਵਿਚ ਪੰਜਾਬੀ ਰੰਗਮੰਚ ਨੂੰ ਕੋਈ ਰੂਪ ਦੇਣ ਦੀ ਥਾਂ ਕਰੂਪ ਕਰ ਦਿੱਤਾ ਹੈ।

ਇਥੋਂ ਤਕ ਤਾਂ ਇਹ ਦੋਵੇਂ ਸਹਮਤ ਹਨ ਕਿ ਪੰਜਾਬੀ ਰੰਗਮੰਚ ਨੂੰ ਯਥਾਰਥਵਾਦੀ ਪਰੰਪਰਾ ਤੇ ਹੀ ਵਿਕਸਤ ਕੀਤਾ ਜਾਵੇ, ਪਲਾਟ ਨੂੰ ਪਾਤਰ ਦੇ ਅਧੀਨ ਰਖਿਆ ਜਾਵੇ ਅਤੇ ਪਾਤਰ ਵਰਤਮਾਨ ਜ਼ਿੰਦਗੀ ਵਿਚੋਂ ਹੀ ਲਏ ਜਾਣ | ਪਰੰਤੂ ਇਨ੍ਹਾਂ ਦਾ ਯਥਾਰਥਵਾਦ ਨੰਦਾ ਤੇ ਹਰਚਰਨ ਸਿੰਘ ਦੇ ਯਥਾਰਥਵਾਦ ਤੋਂ ਨਿਰਾਲਾ ਹੈ । ਨੰਦਾ ਦਾ ਯਥਾਰਥਵਾਦ ਚਿਤ੍ਰਮਟੀ