ਪੰਨਾ:Alochana Magazine August 1960.pdf/11

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਰਾਗ ਸੰਗੀਤ ਤੇ ਨੂੰ, ਹਿੰਦੁਸਤਾਨੀ-ਸੁੰਨੀ-ਮਤ ਦੇ ਕੱਟਰਪਣ ਵੇਲੇ ਔਰੰਗਜ਼ੇਬ ਨੇ ਵਰਜਿਤ ਕਰ ਦਿਤਾ ਸੀ । ਔਰੰਗਜ਼ੇਬ ਨੇ ਰਾਗ ਦੀ ਅਰਥੀ ਲਿਜਾ ਰਹੇ ਲੋਕਾਂ ਦੇ ਵਿਅੰਗ ਉਪਰ ਫਬਤੀ ਕੱਸੀ ਕਿ ਇਸ ਨੂੰ ਡੂੰਘੀ ਕਬਰ ਵਿਚ ਦਬਾਇਆ ਜਾਵੇ, ਪਰ ਸਾਮਾਜਿਕ ਵਿਕਾਸ ਦੀ ਚੱਕੀ ਪੁੱਠੀ ਨਾ ਚਲ ਸਕੀ ਤੇ ਥੋੜੇ ਸਾਲਾਂ ਪਿਛੋਂ, ਇਥੇ ਕੁਲ ਵਿਚ ਬਹਾਦਰ ਸ਼ਾਹ ਜ਼ਫਰ ਪੈਦਾ ਹੋਇਆ, ਜਿਸ ਨੇ ਉਜੜਦੇ ਮੁਗਲ ਦਰਬਾਰ ਦੀਆਂ ਮਹਿਫਲਾਂ ਇਕ ਵਾਰ ਫੇਰ ਰਾਗ ਤੇ ਸੰਗੀਤ ਨਾਲ ਗਰਮਾ ਦਿਤੀਆਂ । ਜੀਵਨ ਦੇ ਧਾਰਮਿਕ ਪੱਖ ਵਿਚ ਰਾਗ ਤੇ ਸੰਗੀਤ ਹੁਣ ਦੇਵ-ਪੂਜਾ ਵਿਚੋਂ ਨਿਕਲ ਕੇ ਅਵਤਾਰ ਤੇ ਈਰ-ਭਗਤਾਂ ਦੇ ਹੱਥਾਂ ਵਿਚ ਆ ਚੁੱਕਾ ਸੀ । ਭਗਤਾਂ ਦੇ ਸਮੇਂ ਧਰਮ ਵਿਚ ਫੇਰ ਪਵਿਤ੍ਰ, ਕੋਮਲ ਤੇ ਹੁਨਰਮੰਦ ਰਾਗਾਂ ਦਾ ਉਭਾਰ ਆਇਆ । ਇਹ ਭਗਤ ਦੇਸੀ ਰਾਗਾਂ ਨੂੰ ਅਪਣਾਉਂਦੇ ਹੀ ਨਹੀਂ ਸਨ, ਦੁਤਾਰੇ ਘੁੰਗਰੂ, ਖੜਤਾਲਾਂ (ਹਿੰਦੁਸਤਾਨੀ ਵਿਚ ਮੰਜੀਰੇ) ਜਹੇ ਜਨਤਕ ਸੰਦਾਂ ਨਾਲ ਸੁਰਤਾਲ ਹੀ ਨਹੀਂ ਸਨ ਬੰਦੇ ਸਗੋਂ ਧਰਮ ਤੇ ਰੱਬ ਦੇ ਘਰ ਵਿਚ ਸਮਾਨਤਾ ਦੇ ਜਜ਼ਬਿਆਂ ਵਿਚ ਭਿੱਜੀ ਸਰਦੀ ਕਵਿਤਾ ਗਾਉਂਦੇ ਗਾਉਂਦੇ ਬਾਵਰੇ ਹੋ ਜਾਂਦੇ ਤੇ ਨੱਚ ਉੱਠਦੇ ਸਨ । ਇੰਜ ਭਗਤੀ ਲਹਿਰ ਇਕ ਸਮੇਂ ਦੇਸੀ ਰਾਗ, ਸਾਦਾ ਤੇ ਸਸਤੇ ਪਰ ਟੁੰਬਵੇਂ ਸੰਗੀਤ, ਉਚੀ ਸੁਚੀ ਕਵਿਤਾ ਅਤੇ ਖੁਦ-ਮਸਤੀ ਦਾ “ਥਾਨ-ਸੁਹਾਵਾ” ਬਣ ਗਈ । | ਗੁਰੂ ਸਾਹਿਬਾਂ ਨੇ ਰਾਗ ਦੀ ਸਾਮਾਜਿਕ ਮਹਤਤਾ ਅਤੇ ਮਾਨਵ-ਮਨ ਉਪਰ ਇਸ ਦੇ ਅਸਰ ਨੂੰ ਖੂਬ ਪਛਾਣਿਆ । ਇਸੇ ਲਈ ਗੁਰੂ-ਘਰ ਤੇ ਗੁਰਮਰਯਾਦਾ ਵਿਚ ਸਿਰਫ ਗਾਉਣ ਨੂੰ ਹੀ ਸੰਗੀਤਕ ਸਾਜ਼ਾਂ ਦੀ ਵਰਤੋਂ ਨੂੰ ਹੀ ਸ਼ੁਰੂ ਤੋਂ ਹੀ ਥਾਂ ਮਿਲ ਗਈ । ਗੁਰੂ ਨਾਨਕ ਦੇਵ ਜੀ ਨੇ ਆਪਣੇ ਪਹਿਲੇ ਦੌਰੇ ਤੋਂ ਪਹਿਲਾਂ ਹੀ ਸੰਗੀਤਕਾਰ ਮਰਦਾਨੇ ਦੀ ਚੋਣ ਕਰ ਲਈ । ਫਿਰੰਦੇ ਨੂੰ ਲਭ ਕੇ ਰਬਾਬ ਨੂੰ ਅਪਣਾਇਆ ਅਤੇ ਜਿਥੇ ਮੁਨਾਸਿਬ ਸਮਝਿਆ ਆਪਣੇ ਸਿਧਾਂਤਾਂ ਨੂੰ · ਰਾਗਾਤਮਿਕਤਾ ਵਿਚ ਗੰਨ ਕੇ, ਰਬਾਬ ਦੀ ਗੁਣ-ਗੁਣ ਰਾਹੀਂ ਲੋਕਾਂ ਦੇ ਦਿਲਾਂ ਵਿਚ ਥਾਂ ਦਿਵਾਈ । ਜਿਨ੍ਹਾਂ ਨੇ ਰਬਾਬੀਆਂ ਨੂੰ ਗਾਉਂਦੇ ਜਾਂ ਸਾਰੰਗੀ ਉਪਰ ਢਾਡੀਆਂ ਨੂੰ ਗੁਰਬਾਣੀ ਦੇ ਸ਼ਬਦ ਜਾਂ ਜੈਮਲ ਪੱਤੇ ਦੀ ਵਾਰ ਗਾਉਂਦੇ ਸੁਣਿਆ ਹੈ, ਉਨ੍ਹਾਂ ਨੂੰ ਰਬਾਬ ਮਨੁਖਾਂ ਵਾਂਗ ਗਲਾਂ ਕਰਦਾ ਹੀ ਭਾਸਿਆ ਹੋਵੇਗਾ । | ਗੁਰੂ ਕਾਲ ਵਿਚ, ਪਹਿਲਾਂ ਪਹਿਲ ਤਾਂ ਗੁਰੂ ਘਰ ਦੇ ਰਾਗ-ਮੰਗੀਤ ਮਰਦਾਨੇ ਦੀ ਜੱਦ ਵਿਚ ਹੀ ਸੀਮਿਤ ਹੋ ਗਇਆ ਅਤੇ ਸੱਤੇ ਬਲਵੰਡ ਦੀ ਆਕਤ ਦੇ ਨਾਲ ਇਹ ਟਟ ਕੇ, ਜੱਦੀ ਵਿਰਾਸਤ ਵਿਚੋਂ ਨਿਕਲ ਕੇ ਸਿਖ ਜਨਤਾ ਦੀਆਂ ਵਿਸ਼ਾਲ ਇਕਤਾਵਾਂ, ਸਾਧ-ਸੰਗਤ ਵਿਚ ਆ ਗਇਆ ॥ ੯