ਪੰਨਾ:Alochana Magazine August 1960.pdf/21

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਜਟਿਲ ਘਟਨਾਵਾਂ ਦੇ ਪ੍ਰਵਾਹ ਵਿਚ ਉਸਾਰੀ ਵਲ ਵਧਦਾ ਹੈ, ਤੇ ਇਉਂ ਇਸ ਦਾ ਸਿਖਰ ਘਟਨਾਵਾਂ ਦੀ ਭਰਪੂਰ ਅਥਵਾ ਨਿਰਣਯਤਮਕ ਟੱਕਰ ਵਿਚ ਰੂਪਮਾਨ ਹੁੰਦਾ ਹੈ । ਇਕਾਂਗੀ ਦੇ ਇਕਾਗਰ ਚਿਤਰ ਵਿਚ ਉਕਤ ਜਟਿਲਤਾ ਦਾ ਇਕ ਪ੍ਰਕਾਰ ਅਭਾਵ ਹੀ ਰਹਿੰਦਾ ਹੈ । ਇਕਾਂਗੀ ਵਿਚ ਨਾਟਕੀ ਰਸ ਘਟਨਾ ਦੇ ਰਹੱਸ ਵਿਚ ਵਿਦਮਾਨ ਹੁੰਦਾ ਹੈ, ਜਿਸ ਕਾਰਣ ਇਕਾਂਗੀ ਦਾ ਸਿਖਰ ਰਹੱਸ ਦੇ ਪ੍ਰਕਾਸ਼ ਵਿਚ ਰੂਪਮਾਨ ਹੁੰਦਾ ਹੈ । ਇਉਂ ਇਕਾਂਗੀ ਵਿਚ ਇਕਹਿਰੇ ਘਟਨਾ-ਅਨੁਭਵ ਦਾ ਨਿਰੂਪਣ ਹੈ, ਜਿੱਥੇ ਕਿ ਜੀਵਨ ਦੀ ਸੰਬਾਦਿਕ ਗਤੀ ਦਾ ਅਨੁਭਵ ਸੰਪੂਰਣ ਨਾਟਕ ਦੇ ਯੋਗ ਵਿਚ ਆਉਂਦਾ ਹੈ, ਇਕਾਂਗੀ ਤੇ ਸੰਪੂਰਣ ਨਾਟਕ ਦੀ ਇਸ ਭਾਂਤ ਦੀ ਪ੍ਰਕ੍ਰਿਤੀ ਦੇ ਆਧਾਰ ਉਤੇ ਅਸੀਂ ਭਲੀ ਭਾਂਤ ਅਨੁਭਵ ਕਰ ਸਕਦੇ ਹਾਂ ਕਿ ਜੀਵਨ ਦੇ ਗਤੀਸ਼ੀਲ ਚਿਤਰ ਦੀ ਪੇਸ਼ਕਾਰੀ ਇਕ ਇਕਾਂਗੀ ਅਨੁਭਵ ਦੇ ਪ੍ਰਕਾਸ਼ ਨਾਲੋਂ ਨਿਸਚੇ ਹੀ ਦੁਰਗਮ ਹੈ; ਤੇ ਇਕ ਪ੍ਰਤਿਭਾਵਾਨ ਅਨੁਭਵੀ ਪੁਰਸ਼ ਹੀ ਇਸ ਨੂੰ ਸਫ਼ਲਤਾ ਨਾਲ ਨਿਭਾ ਸਕਦਾ ਹੈ । ਜੀਵਨ ਵੇ ਇਕਾਗਰ ਪੱਖ ਉੱਤੇ ਅਧਿਕਾਰ ਪ੍ਰਾਪਤ ਕਰਨ ਲਈ ਕਲਾਕਾਰ ਇਕ ਸੀਮਤ ਅਨੁਭਵ ਦੀ ਸੱਤਾ ਦੇ ਕੇਂਦ ਨੂੰ ਯੋਗ ਦਾਰਾ ਹੀ ਸਫ਼ਲ ਹੋ ਸਕਦਾ ਹੈ, ਜਿਥੇ ਕਿ ਗਤੀਸ਼ੀਲ ਚਿਤਰ ਪੇਸ਼ ਕਰਨ ਲਈ ਵਿਸ਼ਾਲ ਤੇ ਦੀਰਘ ਅਨੁਭਵ ਤੋਂ ਬਿਨਾਂ ਗੁਜ਼ਾਰਾ ਨਹੀਂ । ਸਾਨੂੰ ਇਹ ਕਹਿਣ ਵਿਚ ਕੋਈ ਸੰਕੋਚ ਨਹੀਂ ਕਿ ਹਰਚਰਨ ਸਿੰਘ ਦੇ ਸੰਪੂਰਣ ਨਾਟਕਾਂ ਵਿਚ ਇਸ ਵਿਸ਼ਾਲ ਤੇ ਦੀਰਘ ਅਨੁਭਵ ਦੀ ਤੋਟ ਦੇ ਪਰਮਾਣ ਆਮ ਮਿਲਦੇ ਹਨ, ਜਿੱਥੇ ਕਿ ਇਕਾਂਗੀਆਂ ਦੇ ਖੰਡ-ਚਿਤਰਾਂ ਵਿਚ ਉਹ ਅਨੁਭਵੀ ਤੌਰ ਪੁਰ ਪੂਰਾ ਉਤਰਨ ਕਾਰਣ ਵਧੇਰੇ ਕਰ ਕੇ ਸਫਲ ਹੀ ਰਹਿੰਦਾ ਹੈ । ਸਾਡੇ ਇਸ ਨਿਰਣੇ ਦੀ ਪੁਸ਼ਟੀ ਵਿਚ ਇਕ ਪ੍ਰਮਾਣ ਇਹ ਵੀ ਹੈ ਕਿ ਇਕਾਂਗੀਆਂ ਵਿਚ ਵੀ ਹਰਚਰਨ ਸਿੰਘ ਆਮ ਕਰਕੇ ਓਦੋਂ ਹੀ ਅਸਫ਼ਲ ਰਹਿੰਦਾ ਹੈ, ਜਦੋਂ ਉਹ ਕਈ ਵੇਰ ਇਕਾਂਗੀ ਦੇ ਇਕਹਿਰੇ ਤੇ ਇਕਾਗਰ ਚਿਤਰ ਵਿਚ ਗਤੀਸ਼ੀਲ ਚਿਤਰ ਦੀ ਭਰਪੂਰਤਾ ਨਿਤਾਰਣ ਦਾ ਪ੍ਰਯਾਸ ਕਰਦਾ ਹੈ । ਜੀਵਨ-ਗਤੀ ਦੇ ਅੰਤਰੀਵ ਨਿਆਇ ਤੋਂ ਅਗਿਆਤ ਹੋਣ ਕਾਰਣ ਹਰਚਰਨ ਸਿੰਘ ਦੇ ਕਿਸੇ ਵੀ ਸੰਪੂਣ ਨਾਟਕ ਵਿਚ ਤੱਤ-ਵਸਤ ਯੋਗ ਤ ਗਤਿਸ਼ਾਲੀ ਕਲਾਤਮਕ ਪਾਤਰ ਉਸਾਰੀ ਦੁਆਰਾ ਸਾਕਾਰ ਨਹੀਂ ਹੁੰਦਾ | ਅਰਥਾਤ ਅਨੁਭਵ ਦੀ ਤੋਟ ਕਾਰਣ ਹਰਚਰਨ ਸਿੰਘ ਦੇ ਪਾਤਰ-ਸੰਕਲਪ ਵਿਚ ਜੀਵਨ ਦੀ ਪ੍ਰਮਾਣਿਕਤਾ ਸਾਕਾਰ ਨਹੀਂ ਹੁੰਦੀ, ਜਿਸ ਕਾਰਣ ਉਸਦਾ ਤੱਤ-ਵਸਤੂ ਜੀਵਨ-ਗਤੀ ਦੇ ਸੰਬਾਦਿਕ ਨਿਆਇ ਨਾਲ ਯੋਗ ਇਕਸੁਰਤਾ ਪ੍ਰਾਪਤ ਨਹੀਂ ਕਰਦਾ । ਉਦਾਹਰਣ ਵਜੋਂ 'ਅਨਜੜ' ਵਿਚ ਰਾਜਿੰਦਰ ਕਲਾਕਾਰ ਦੇ ਗ੍ਰਿਹਸਤੀ ਜੀਵਨ ਦਾ ਸਮੁੱਚਾ ਪਦਾਰਥਕ ਤੇ ਭਾਵਕ ਸੰਕਟ ਰਾਜਿੰਦਰ ਦੀ ਆਰਥਿਕ ਮੰਦਹਾਲੀ ਦਾ ਪਰਿਣਾਮ ਹੈ । ਆਰਥਿਕ ਮੰਦਹਾਲੀ ਦੇ ਫਲ ਸਰੂਪ ਹੀ ਬਾਜਿੰਦਰ ਨਸੀਬੋ ਵਰਗੀ ਅਨਪੜ੍ਹ ਕੁੜੀ ਨਾਲ ਨਰੜ ਦਿੱਤਾ ਗਇਆ, ੧੯