ਪੰਨਾ:Alochana Magazine August 1960.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੋ ਉਸ ਦੀ ਪਤਨੀ ਤਾਂ ਹੈ, ਪਰ ਆਦਰਸ਼ ਦੀ ਮੂਰਤੀ ਦੇ ਮਾਰਗ ਉੱਤੇ ਸਾਥਣ ਨਹੀਂ। ਸਾਹਿੱਤ ਦੀ ਮੰਡੀ ਦੇ ਠੇਕੇਦਾਰ ਐਡੀਟਰ ਦਾ ਆਰਥਕ ਭਿਸ਼ਟਾਚਾਰ ਰਾਜਿੰਦਰ ਦੇ ਆਰਥਿਕ ਸੰਕਟ ਨੂੰ ਪ੍ਰਜਵੱਲਤ ਕਰਦਾ ਹੈ । ਇਸ ਵਿਸ਼ਾਦ-ਸਥਿਤੀ ਦੇ ਤਿਕਰਮ ਵਜੋਂ ਰਾਜਿੰਦਰ ‘ਦੇਸ਼ ਸੇਵਾ, ਗ਼ਰੀਬਾਂ ਦੀ ਮਦਦ ਤੇ ਬਾਲਗਾਂ ਨੂੰ ਮੁਫ਼ਤ ਵਿਦਿਆ ਦੇਣ ਦੀ ਸਕੀਮ ਵਿਚ ਹੁਲਾਸ ਦਾ ਸਾਧਨ ਲੱਭਦਾ ਹੈ । ਮਹਿਬੂਬ ਨੂੰ ਵੀ ਪ੍ਰੇਰਦਾ ਹੋਇਆ ਕਹਿੰਦਾ ਹੈ ਕਿ ਨੌਜਵਾਨਾਂ ਦੀ ਮੰਗੇਤਰ ਆਜ਼ਾਦੀ ਤੇ ਮਜ਼ਹਬ ਪਾਲਿਟਿਕਸ ਹੋਣਾ ਚਾਹੀਦਾ ਹੈ | ਪਰੰਤੂ ਰਾਜਿੰਦਰ ਦੇ ਇਸ ਆਦਰਸ਼ਵਾਦ ਦਾ ਉਸ ਆਰਥਿਕ ਪ੍ਰਬੰਧ ਦੇ ਪ੍ਰਸੰਗ ਵਿਚ ਕੀ ਯੋਗ ਹੈ, ਜੋ ਉਨ੍ਹਾਂ ਦੇ ਵਿਸ਼ਾਦ ਦੀ ਮੂਲ ਜੜ ਹੈ, ਇਸ ਸਵਾਲ ਦਾ ਕੋਈ ਗਤੀ-ਭਾਵੀ ਉੱਤਰ ਸਾਰੇ ਦੇ ਸਾਰੇ ਉਪਨਿਆਸ ਵਿਚ ਅਪਾਪਤ ਹੈ । ਨਸੀਬ ਦੀ ਆਤਮ-ਹੱਤਿਆ ਦੇ ਦੁਖਾਂਤਕ ਅਹਿਸਾਸ ਵਿਚ ਰਾਜਿੰਦਰ ਦੀ ਕਰਮ-ਹੀਣਤਾ ਉਸ ਦੇ ਆਦਰਸ਼ਵਾਦ ਦਾ ਅੰਤਰ-ਵਿਰੋਧ ਬਣਦੀ ਹੈ । ਜੀਵਨ ਗਤੀ ਦੇ ਨਿਆਏ ਅਨੁਸਾਰ, ਜੇ ਉਸ ਦਾ ਆਦਰਸ਼ਵਾਦ ਜ਼ਿੰਦਗੀ ਦਾ ਮਸੀਹਾ ਬਣਨ ਦੇ ਸਮਰੱਥ ਹੁੰਦਾ ਤਾਂ ਰਾਜਿੰਦਰ ਦਾ ਦੁਖਾਂਤਕ ਅਹਿਸਾਸ ਅਵਸ਼ ਹੀ ਉਸ ਦੇ ਆਦਰਸ਼ਵਾਦ ਵਿਚ ਇਕ ਕਰਮ-ਸ਼ੀਲ ਵਿਹੁ ਦੀ ਸ਼ਕਤੀ ਭਰਦਾ। ਡਾਕਟਰ ਤੇ ਉਸ ਦੀ ਪਤਨੀ ਪ੍ਰਕਾਸ਼ ਦੇ ਅਨਜੋੜ ਦੀ ਪ੍ਰਕ੍ਰਿਤੀ ਆਰਥਿਕ ਪਰਕਰਣ ਨਾਲ ਨਹੀਂ, ਸਗੋਂ ਪ੍ਰਕਾਸ਼ ਦੀ ਨਿੱਜੀ ਪਸੰਦ ਨਾਲ ਸਬੰਧਿਤ ਹੈ । ਇਉਂ ਹਰਚਰਨ ਸਿੰਘ ਦਾ 'ਅਨਜੜ' ਦੀ ਵਿਆਪਕਤਾ ਦਾ ਸੰਕਲਪ ਸਾਮਾਜਿਕ ਕਾਰਣਾਂ ਨਾਲੋਂ ਟੁੱਟ ਜਾਂਦਾ ਹੈ ਤੇ ਇਸ ਵਿਚ ਅਨਿਸ਼ਚਿਤਤਾ ਤੇ ਦੁਅੰਦਾਤਮਕਤਾ ਦੇ ਅੰਸ਼ ਵਿਸ਼ਟ ਹੋ ਜਾਂਦੇ ਹਨ । ਅਸਲ ਵਿਚ ਹਰਚਰਨ ਸਿੰਘ ਦਾ ਮਾਤਰ-ਸੰਕਲਪ ਸਪਸ਼ਟ ਨਹੀਂ, ਜਿਸ ਕਾਰਣ ਰਾਜਿਦਰ ਦਾ ਦੁਖਾਂਤ ਉਸ ਦੀ ਅਤੀ ਉਪਭਾਵਕ ਮਾਨਸਕਤਾ ਤੇ ਨਿੱਜੀ ਕਰਮਹੀਣਤਾ ਦਾ ਹੀ ਟੂਣਾਂ ਜਿਹਾ ਜਾਪਦਾ ਹੈ । ਐਡੀਟਰ ਦੇ ਦੰਭ-ਪਸਾਰ ਦੇ ਪ੍ਰਤੀਕਰਮ ਵਜੋਂ ਜਾਗੀ ਘਿਰਣਾ ਤਾਂ ਭਾਵੇਂ ਕਿਸੇ ਸਾਮਾਜਿਕ ਉਬਾਲ ਦਾ ਸਰੋਤ ਬਣ ਸਕਦੀ ਹੈ, ਪਰ ਹਰਚਰਨ ਸਿੰਘ ਇਸ ਸਾਮਾਜਿਕ ਉਬਾਲ ਦੀ ਪ੍ਰਕ੍ਰਿਤੀ ਨੂੰ ਰਾਜਿੰਦਰ ਦੇ ਚਰਿਤ੍ਰ ਵਿਚ ਯੋਗ ਭਾਂਤ ਸੰਕਲਪਿਤ ਕਰਨ ਵਿਚ ਸਫ਼ਲ ਨਹੀਂ ਹੋਇਆ। (ਖੇਡਣ ਦੇ ਦਿਨ ਚਾਰ` ਸੰਪੂਰਣ ਨਾਟਕ ਹੁੰਦਿਆਂ ਹੋਇਆਂ ਵੀ ਇਕ ਸਫ਼ਲ ਆਦਰਸ਼ਵਾਦੀ ਸੁਖਾਂਤ ਹੈ, ਜਿਸ ਵਿਚ ਸ਼ਹਿਰੀ ਆਚਾਰ ਵਿਹਾਰ ਦੇ ਬਣਾਉਟੀ ਅੰਸ਼ਾਂ ਉੱਤੇ ਨਾਟਕੀ ਮਸ਼ਕਰੀ ਕਰਕੇ ਪਿੰਡਾਂ ਵਿਚ ਨਵ-ਗਿਆਨ ਦੇ ਪਸਾਰ ਹਿੱਤ ਪ੍ਰੇਰਣਾ ਦਿੱਤੀ ਹੈ । ਪ੍ਰੰਤੂ ' ਜੇ ਗਹੁ ਨਾਲ ਵੇਖਿਆ ਜਾਵੇ ਤਾਂ ਰੂਪ ਤੇ ਵਸਤੂ ਦੇ ਸਬੰਧ ਵਜੋਂ ਇਸ ਨਾਟਕ ਦੀ ਪ੍ਰਕ੍ਰਿਤੀ ਦੁਅੰਦਾਤਮਕ ਜਾਂ ਸ਼ਾਇਦ ਦੁਖੀ ਹੈ । ਅਰਥਾਤ ਇਹ ਨਾਟਕ ਸੰਪੂਰਣ ਨਾਟਕ ਦੇ ਆਕਾਰ ਵਿਚ ਵੀ ਜ਼ਿੰਦਗੀ ਦਾ ਇਕ ਇਕਾਂਗੀ ਚਿਤ੍ਰ ਪ੍ਰਸਤੁਤ ਕਰਦਾ ਹੈ । ਚੰਨੋ ਦੇ ਆਦਰਸ਼ਕ ਚਰਿਤ ਦਾ ਵਿਕਾਸ ਪੇਂਡੂ ਤੇ ੨੦