ਪੰਨਾ:Alochana Magazine August 1960.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਹਿਰੀ ਜੀਵਨ ਦੇ ਤਤ-ਗੁਣਾਂ ਦੇ ਭਰਪੂਰ ਅਥਵਾ ਗਤੀ-ਸ਼ੀਲ ਸੰਜੋਗ ਵਿਚੋਂ ਨਹੀਂ, ਸਗੋਂ ਇਕ ਸੰਕੇਤਕ ਤੇ ਸੰਕੁਚਿਤ ਸੰਜੋਗ ਵਿਚੋਂ ਸਾਕਾਰ ਹੁੰਦਾ ਹੈ, ਅਤੇ ਇਹ ਲਛਣ ਸੰਪੂਰਣ ਨਾਟਕ ਦਾ ਨਹੀਂ ਸਗੋਂ ਇਕਾਂਗੀ ਦਾ ਹੈ, ਜਿਸ ਦੀ ਰਚਨਾ ਵਿਚ ਹਰਚਰਨ ਸਿੰਘ ਕਾਫ਼ੀ ਸਫ਼ਲ ਹੈ । ਦੋਸ਼` ਵਿਚ ਹਰਚਰਨ ਸਿੰਘ ਨਾਟਕ ਦੀ ਕੇਂਦਰੀ ਸਮੱਸਿਆ ਦੇ ਨਿਰੂਪਣ ਹਿੱਤ ਤੇਜਵੰਤ ਦੀ ਮਾਨਸਿਕਤਾ ਦੇ ਪ੍ਰਕਾਸ਼ ਦੀ ਟੇਕ ਲੈ ਕੇ ਬਾਹਰਮੁਖੀ ਨਾਟਕੀਅਤਾ ਤੇ ਰੂਪਕ ਸੰਜਮ ਦਾ ਗੁਣ ਤਾਂ ਨਿਰਸੰਦੇਹ ਪ੍ਰਾਪਤ ਕਰ ਲੈਂਦਾ ਹੈ, ਪਰ ਇਉਂ ਪਾਤਰ-ਉਸਾਰੀ ਵਿਚ ਉਹ ਇਕ ਦੁਖਾਂਤਕ ਮਨੋਵਿਗਿਆਨਕ ਅਸੂਝ ਦਾ ਸਬੂਤ ਦੇਂਦਾ ਹੈ, ਜਿਸ ਕਾਰਣ ਉਸ ਦੇ ਸਮੁੱਚੇ ਅਨੁਭਵ ਵਿਚ ਬਣਾਵਟ ਦੇ ਧੱਬੇ ਦ੍ਰਿਸ਼ਟੀ-ਗੋਚਰ ਹੁੰਦੇ ਹਨ । ਉਦਾਹਰਣ ਵਜੋਂ ਜਦੋਂ ਤੇਜਵੰਤ ਦੀ ਮੰਗੇਤਰ ਉਸ ਸਾਹਵੇਂ ਇਹ ਗਿਲਾ ਪ੍ਰਗਟ ਕਰਦੀ ਹੈ ਕਿ ਕਿਸੇ ਹੋਰ ਇਸਤ੍ਰੀ ਦੀ ਬੁਰਾਈ ਬਦਲੇ ਦੂਸਰੀ ਇਸਤ੍ਰੀ ਨਿਰਾਦਰ ਦੀ ਪਾਤਰ ਕਿਵੇਂ ਬਣ ਸਕਦੀ ਹੈ, ਤਾਂ ਤੇਜਵੰਤ ਦਾ ਉੱਤਰ ਵੇਖੋ :- "ਕਿਉਂਕਿ ਮੈਂ ਸਮਝਦਾ ਹਾਂ ਕਿ ਇਸਤ੍ਰੀ ਨੇ ਮੈਨੂੰ ਜਨਮ ਦੇ ਕੇ ਮੇਰਾ ਨਿਰਾਦਰ ਤੇ ਮੇਰੇ ਅਹਿਸਾਸਾਂ ਦਾ ਖੂਨ ਕੀਤਾ ਏ । ਮੈਂ ਉਸ ਨੂੰ ਕਦੇ ਮੁਆਫ਼ ਨਹੀਂ ਕਰ ਸਕਦਾ । ਮੇਰੇ ਲਈ ਸਾਰੀ ਇਸਤ੍ਰੀ ਜਾਤੀ ਹੀ ਘਣਾ ਯੋਗ ਬਣ ਗਈ ਏ । ਬੰਦਾ ਹਰ ਇਕ ਚੀਜ਼ ਨੂੰ ਆਪਣੇ ਨਜ਼ਰੀਏ ਤੋਂ ਵੇਖਦਾ ਹੈ । --- -- ਪਿਆਰ ਦਾ ਰਿਸ਼ਤਾ ਕੋਮਲ ਦਿਲ ਵਾਲਾ ਏ । ਦਿਲ ਨੂੰ ਕੋਈ ਸੱਟ ਵੱਜੇ ਤਾਂ ਪਿਆਰ ਜ਼ਖ਼ਮੀ ਹੋਏ ਬਿਨਾਂ ਨਹੀਂ ਰਹਿ ਸਕਦਾ । ਤੇਜਵੰਤ ਦੇ ਉੱਤਰ ਵਿਚੋਂ ਪ੍ਰਤੱਖ ਹੈ ਕਿ ਉਸ ਨੂੰ ਆਪਣੀ ਮਨੋਦਸ਼ਾ ਦਾ ਬੌਧਿਕ ਵਿਸ਼ਲੇਸ਼ਣ ਪ੍ਰਾਪਤ ਹੈ । ਮਨੋਵਿਗਿਆਨ ਅਨੁਸਾਰ ਮਨੁੱਖ ਜਦੋਂ ਕਿਸੇ ਵਿਸ਼ੇਸ਼ ਭਾਵ-ਅਵਸਥਾ ਵਿਚ ਵਿਚਰਦਾ ਹੈ ਤਾਂ ਉਹ ਇਸ ਭਾਵ-ਅਵਸਥਾ ਦੇ ਨਿਆਏ ਬਾਰੇ ਬੋਧਿਕ ਤੌਰ ਤੇ ਸੁਚੇਤ ਨਹੀਂ ਹੋ ਸਕਦਾ । ਬੌਧਿਕ ਸੁਚੇਤਤਾ ਦੇ ਪ੍ਰਜਵੱਲਤ ਹੋਣ ਨਾਲ ਭਾਵ-ਅਵਸਥਾ ਖੰਡਤ ਹੋ ਜਾਂਦੀ ਹੈ । ਫਿਰ ਭਾਵ-ਅਵਸਥਾ ਦੇ ਅੰਤਰੀਵ ਨਿਆਇ ਦਾ ਗਿਆਨ ਭਾਵ- ਅਵਸਥਾ ਦੀ ਯੋਗਤਾ ਜਾਂ ਅਯੋਗਤਾ ਨੂੰ ਵੀ ਸਮਝਣ ਦੀ ਗਤੀ ਭਾਵੀ ਪ੍ਰੇਰਣਾ ਦਿੰਦਾ ਹੈ । ਤੇਜਵੰਤ ਦੀ ਪਾਤਰ ਉਸਾਰੀ ਸਰਾਸਰ ਇਸ ਮਨੋ-ਵਿਗਿਆਨਕ ਨਿਯਮ ਦੇ ਤਿਕੂਲ ਹੈ । ਅਵਲ ਤਾਂ ਉਸ ਨੂੰ ਦੁਖਾਂਤਕ ਭਾਵ-ਅਵਸਥਾ ਦੀ ਤਬੀਰਗਤੀ ਵਿਚ ਆਪਣੇ ਮਨੋਭਾਵਾਂ ਦਾ ਬੰਧਿਕ ਵਿਸ਼ਲੇਸ਼ਣ ਪ੍ਰਾਪਤ ਹੀ ਨਹੀਂ ਹੋ ਸਕਦਾ । ਅਤੇ ਜੇ ਫਿਰ ਹੋ ਜਾਂਦਾ ਹੈ ਤਾਂ