ਪੰਨਾ:Alochana Magazine August 1960.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਛਤਾਵੇ ਵਜੋਂ, ਪਰਸ ਤੇ ਆਦਰ-ਭਾਵ, ਜੋਸ਼ੀਲੇ ਰਾਜਪਾਲ ਹੱਥੋਂ ਅਭੀ ਦਾ ਕਤਲ, ਪੋਰਸ ਹਥੋਂ ਰਾਜਪਾਲ ਦਾ ਕਤਲ, ਪੋਰਸ ਤੇ ਸਾਨਮਤੀ ਦਾ ਚੰਦਰ ਗੁਪਤ ਹਥੋਂ ਕਤਲ ਤੇ ਦੇਸ਼ ਭਗਤੀ ਦਾ ਉਪਭਾਵਕ ਪ੍ਰਗਟਾ ਆਦਿ ਇਕ ਮਕਾਨਲੀ ਪ੍ਰਕਿਰਿਆ ਤੋਂ ਉੱਪਰ ਨਹੀਂ ਉਠਦੇ, ਤੇ ਇਉਂ ਜੀਵਨ ਦੇ ਗਤੀਸ਼ੀਲ ਚਿਤਰਾਂ ਦਾ ਪ੍ਰਤਿਪਾਦਨ ਵਿਚ ਹਰਚਰਨ ਸਿੰਘ ਦੇ ਅਨੁਭਵ ਦੀ ਅਸਮਰਥਾ ਦਾ - ਪਰਮਾਣ ਦੇਂਦੇ ਹਨ । “ਕਮਲਾ ਕੁਮਾਰੀ ਵਿਚ ਹਰਚਰਨ ਸਿੰਘ ਦੇ ਰੁਮਾਂਸਕ ਆਦਰਸ਼ਵਾਦ ਦਾ ਸਰੋਤ ਇਸ ਤਅੱਸਬ ਵਿਚ ਹੈ ਕਿ ਕਮਲਾ ਇਕ ਗ਼ਰੀਬ ਘਰਾਣੇ ਦੀ ਲੜਕੀ ਹੈ :- ਕਿਥੇ ਰਾਜਕੁਮਾਰੀ ਤੇ ਕਿਥੇ ਚੂਹੜੀ ਚਵਲ ’’ | ਹਰਚਰਨ ਸਿੰਘ ਭੁੱਲ ਜਾਂਦਾ ਹੈ ਕਿ ਉਸ ਦਾ ਇਸ ਭਾਂਤ ਦਾ ਰੁਮਾਂਸਕ ਆਦਰਸ਼ਵਾਦ ਜਿਸ ਦੇ ਸਰੋਤ ਤੇ ਪੂਰਤੀ ਦਾ ਸਮੁੱਚਾ ਪ੍ਰਕਰਣ ਅਸਵਸਥ ਬਿਰਤੀ ਤੇ ਗਤੀਰਹਿਤ ਚੇਸ਼ਟਾ ਪੁਰ ਨਿਰਭਰ ਹੈ, ਜੀਵਨ-ਗਤੀ ਦੇ ਨਿਆਈ ਨਾਲ ਇਕਸੁਰ ਨਹੀਂ । “ਦੂਰ ਦੁਰਾਡੇ ਸ਼ਹਿਰਾਂ ਵਿਚ ਮਨਮੋਹਣ ਤੇ ਜਸੋਧਾਂ ਦੇ ਸੁਧਾਰਵਾਦ ਦੀ ਸਫ਼ਲਤਾ ਆਦਰਸ਼ ਰੂਪ ਵਿਚ ਭਾਵੇਂ ਬੜੀ ਖ਼ੂਬਸੂਰਤ ਹੈ, ਪਰ ਪਰਮਾਣ ਰੂਪ ਵਿਚ ਗਤੀਭਾਵੀ ਨਹੀਂ, ਕਿਉਂਕਿ ਇਹ ਇਕ ਬਾਕਾਇਦਾ ਤੇ ਸੰਘਣੇ ਸੰਘਰਸ ਦੁਆਰਾ ਸਾਕਾਰ ਹੋਣ ਦੀ ਬਜਾਏ, ਨਿਰੋਲ ਵਾਰਤਾਲਾਪੀ ਸੂਚਨਾ ਦੁਆਰਾ ਸਾਕਾਰ ਹੁੰਦੀ ਹੈ । ਨਾਟਕ ਦਾ ਪਾਤਰ ਸੂਬੇਦਾਰ ਕਹਿੰਦਾ ਹੈ ਕਿ ਜੇ ਖਾਂਦੇ ਪੀਂਦੇ ਦੇਸ਼ ਦੀ ਸੇਵਾ ਨ ਕਰਨਗੇ ਤਾਂ ਹੋਰ ਕੌਣ ਕਰੇਗਾ ? ਵਰਿਆਮ ਵੀ ਸੂਬੇਦਾਰ ਵਰਗੀ ਰੁਚੀ ਵਿਚ ਵਿਚਰਦਾ ਹੈ । ਕਹਿੰਦਾ ਹੈ ਕਿ ਮਨਮੋਹਣ ਕੋਈ ਭੁਖਾ ਨੰਗਾ ਹੈ ਜੋ ਪੇਂਡੂ ਜਨਤਾ ਨਾਲ ਛਲ ਵਲ ਕਰੇਗਾ । ਭੁਖਿਆਂ ਨੰਗਿਆਂ ਦੇ ਆਚਰਣ ਪ੍ਰਤੀ ਹਰਚਰਨ ਸਿੰਘ ਦੇ ਯੋਗਾਰਥੀ ਕਾਲ ਦਾ ਇਹ ਸੰਕਲਪ ਪਰਿਣਾਮ-ਰੂਪ ਵਿਚ ਕਿੰਨਾ ਕੁ ਅਲਪਸਾਰਥਕ ਹੈ, ਇਹ ਗੱਲ ਸ਼ਾਇਦ ਸਵੈ-ਸਿੱਧ ਹੈ । ਇਕਾਂਗੀ ਵਿਚੋਂ 'ਸਾਂਝੀ ਰਾਜ’, ‘ਸਰਬਤ ਦਾ ਭਲਾ; 'ਮਾਤਭਾਸ਼ਾ ਤੇ ‘ਚਿੜੀਆਂ ਦੀ ਮੌਤ` ਆਦਿ ਕੁਝ ਅਜਿਹੇ ਪ੍ਰਮਾਣ ਹਨ, ਜਿਨ੍ਹਾਂ ਵਿਚ ਹਰਚਰਨ ਸਿੰਘ ਜੀਵਨ ਦੇ ਖੰਡ-ਚਿਤਰਨ ਵਿਰ ਵੀ ਜੀਵਨ ਦੀ ਭਰਪੂਰ ਗਤੀ ਨੂੰ ਨਿਤਾਰਣ ਦੀ ਚੇਸ਼ਟਾ ਕਰਦਾ ਹੈ, ਪਰ ਸਫਲ ਨਹੀਂ ਹੁੰਦਾ । 'ਸਾਂਝਾ ਰਾਜ’ ਵਿਚ ਮਹਾਰਾਜਾ ਰੰਜੀਤ ਸਿੰਘ ਦੀ ਸ਼ਖਸੀਅਤ ਤੇ ਹਕੂਮਤ ਦਾ ਇਤਿਹਾਸਕ ਤੱਤ-ਮਹੱਤਵ ਉਸ ਦੀ ਸਰਬ-ਹਿਤਕਾਰੀ ਜ਼ਮੀਰ ਦੀ ਆਵਾਜ਼ ਤੇ ਮਨੋ-ਵਿਗਿਆਨਕਤਾ ਦੇ ਪ੍ਰਕਰਣ ੨੪