ਪੰਨਾ:Alochana Magazine August 1960.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਚ ਪ੍ਰਕਾਸ਼ਿਤ ਹੁੰਦਾ ਹੈ । ਨਾਟਕ ਦਾ ਆਰੰਭਕ ਤੇ ਅੰਤਿਮ ਦ੍ਰਿਸ਼ ਜਿਸ ਵਿਚ ਮਹਾਰਾਜਾ ਦੇ ਜੀਵਨ ਦੇ ਖੰਡ-ਚਿਤ ਦੁਆਰਾ ਉਸ ਦੀ ਸਮੁੱਚੀ ਸ਼ਖਸੀਅਤ ਦਾ ਇਲਹਾਮੀ ਜਹਿਆ ਚੜ੍ਹ : ਪੇਸ਼ ਕਰਨ ਦੀ ਕੋਸ਼ਸ਼ ਹੈ, ਇਕ ਅਤੇ ਕਲਾਤਮਕ ਨਾਟਕੀਅਤਾ ਵਿਚ ਪ੍ਰਵਾਨ ਚੜ੍ਹਦਾ ਹੈ । ਪਰੰਤੂ ਜਦੋਂ ਨਾਟਕ-ਕਾਰ ਇਸ ਖੰਡਚਿਤ੍ਰ ਦੇ ਅੰਤਰਗਤ · ਸੁਪਨ-ਝਾਕੀਆਂ ਦਾ ਮਹਾਰਾਜਾ ਦੇ ਜੀਵਨ-ਪਿਛੋਕੜ ਦੀ ਭਰਪੂਰ ਗਤੀ ਨੂੰ ਪ੍ਰਗਟ ਕਰਨ ਦਾ ਪ੍ਰਯਾਸ ਕਰਦਾ ਹੈ, ਤਾਂ ਉਸ ਦੇ ਅਨੁਭਵ ਵਿਚ ਸਿੱਧੀ ਪ੍ਰਚਾਰ ਬ੍ਰਤੀ ਵਿਸ਼ਟ ਹੋ ਜਾਂਦੀ ਹੈ । ਅਰਥਾਤ ਹਰਚਰਨ ਸਿੰਘ ਦੀ ਗਤੀਸ਼ੀਲ ਚਿਤ੍ਰ ਨੂੰ ਸਾਂਭ -ਸਕਣ ਦੀ , ਅਸਮਰਥਾ ਪ੍ਰਗਟ ਹੁੰਦੀ ਹੈ । ਚਿੜੀਆਂ ਦੀ ਮੌਤ ਵਿਚ ਉਹ ਅਮੀਰ ਸ਼ਹਿਰੀ ਵਰਗ ਤੇ ਉੱਪਰਲੀ ਸਰਕਾਰੀ ਮਸ਼ੀਨਰੀ ਦੇ ਸਾਂਝੇ ਭ੍ਰਿਸ਼ਟਾਚਾਰ ਤੇ ਜ਼ੁਲਮ ਉੱਤੇ ਨਾਟਕੀ ਵਿਅੰਗ ਕਸਦਾ ਹੈ, ਪਰ ਇਹ ਵਿਅੰਗ ਉਨ੍ਹਾਂ ਦੇ ਭ੍ਰਿਸ਼ਟਾਚਾਰ ਦੀ ਸਥਿਤੀ ਵਿਚੋਂ ਘਟ ਤੇ ਉਸ ਵਿਕਤੀ ਵਿਚੋਂ ਵਧੇਰੇ ਉਭਰਦਾ ਹੈ, ਜਿਸ ਨੂੰ ਨਾਟਕ-ਕਾਰ ਪਾਤਰਾਂ ਦੀ ਮਨੋਵਿਗਿਆਨਕਤਾ ਦੇ ਪ੍ਰਤਿਕੂਲ ਉਨ੍ਹਾਂ ਦੇ ਬਣਾਉਟੀ ਵਾਰਤਾਲਾਪ ਵਿਚ ਮਨੋਭਾਵੀ ਵਿਚਾਰ-ਤੱਤਾਂ ਦੇ ਸੰਚਾਰ ਦੁਆਰਾ ਪ੍ਰਗਟ ਕਰਦਾ ਹੈ । ਸਰਬੱਤ ਦਾ ਭਲਾ' ਵਿਚ ਵਰਤਮਾਨ ਜੀਵਨ ਦੀ ਵਿਸ਼ਵਵਿਆਪਕ ਦੁਖਾਂਤਕ ਸਥਿਤੀ ਤੇ ਇਸ ਦੇ ਸ਼ੇਣੀ-ਗਤ ਕਾਰਣਾਂ ਦੇ ਗਤੀ-ਸ਼ੀਲ ਚਿਤ ਲਈ ਹਰਚਰਨ ਸਿੰਘ ਨਿਰੋਲ ਲੈਕਚਰਬਾਜ਼ੀ ਦੇ ਆਸਰੇ ਵਿਚ ਵਿਚਰਦਾ ਹੈ । ਸਰਕਾਰ-ਪੂਜ , ਸੂਬੇਦਾਰ ਆਪਣੇ ਪੁੱਤ ਦਿਲਜੀਤ ਦੀ . ਕਬਾਇਲੀਆਂ ਦੇ ਹੱਥ ਕੈਦ ਦੀ ਸਥਿਤੀ ਵਿਚ ਤਾਂ ਅਮਨ-ਲਹਿਰ ਦਾ ਹਮਦਰਦ ਨਾ ਬਣ ਸਕਿਆ, ਪਰ ਗੁਰਦੀਪ ਦੇ ਲੈਕਚਰ ਉਸ ਦੀ ਇਸ · ਹਮਦਰਦੀ ਨੂੰ ਉਤੇਜਨ ਕਰਨ ਵਿਚ ਸਫ਼ਲ ਹੋ ਜਾਂਦੇ ਹਨ !, ਜੀਵਨ-ਗਤੀ ਦੇ ਗਿਆਨ-ਪ੍ਰਕਰਣ ਵਿਚ ਇਸ ਭਾਂਤ ਦਾ ਮਾਨਸਿਕ ਪਰਿਵਤਨ ਇਕ ਤਰਲ ਜਿਹੇ ਆਦਰਸ਼ਵਾਦ ਦੀ ਅਸਲੀਅਤ ਤੋਂ ਉੱਪਰ : ਨਹੀਂ ਉੱਠਦਾ। “ਮਾਤ-ਭਾਸ਼ਾ ਵਿਚ ਵੀ ਮਾਤ-ਭਾਸ਼ਾ ਦਾ ਮਹੱਤਵ ਸਾਡੇ ਪੇਂਡੂ ਜੀਵਨ ਦੇ ਸਰਬਮੁਖੀ ਸੰਬੰਧਾਂ ਦੇ ਪ੍ਰਸੰਗ ਵਿਚ ਸਾਕਾਰ ਕਰਨ ਦੀ ਚੇਸ਼ਟਾ ਪ੍ਰਗਟ ਹੁੰਦੀ ਹੈ। ਪ੍ਰੰਤੂ ਇਥੇ ਵੀ ਹਰਚਰਨ ਸਿੰਘ ਮਾਤ-ਬੋਲੀ ਦੇ ਸਭਿਆਚਾਰਕ ਮਹੱਤਵ ਨੂੰ ਦ੍ਰਿਸ਼ਟੀ-ਗੋਚਰ ਕਰਨ ਵਿਚ ਅਸ਼ਮਰਥ ਰਹਿੰਦਾ ਹੈ ਤੇ ਮਾਤ-ਬੋਲੀ ਦੇ ਵਿਰੋਧੀਆਂ ਨੂੰ ਉਨ੍ਹਾਂ ਦੇ ਪਦਾਰਥਕ ਹਿੱਤਾਂ ਦੇ ਗਰੀ-ਰੋਧ ਦਾ ਡਰਾਵਾ ਦੇ ਕੇ ਮਾਤ-ਬੋਲੀ ਦੀ ਪਾਲਣਾ ਲਈ ਮਜਬੂਰ ਕਰਦਾ ਹੈ । “ਵਰ ਦੀ ਲੋੜ ਵਿਚ ਪਹਿਲੀ ਪ੍ਰਚਾਰ-ਪ੍ਰਧਾਨ ਝਾਕੀ ਨਾਲੋਂ ਦੂਸਰੀ ਵਿਅੰਗ-ਸੂਚਕ ਝਾਕੀ ਅਧਿਕ ਕਲਾਤਮਕ ਹੈ । ਵਾਸਤਵ ਵਿਚ ਪਹਿਲੀ ਝਾਕੀ ਵਿਚ ਵਿਆਹ ਦੀ ਇਕ ਵਿਆਪਕ ਸਮੱਸਿਆ ਦ੍ਰਿਟੀ-ਗੋਚਰ ਹੁੰਦੀ ਹੈ, ਪਰ ਦੂਸਰੀ ਝਾਕੀ ਵਿਚ ਇਕ ਇਕਾਗਰ ਘਟਨਾ ਦੇ ਰਹੱਸ ਦੇ ਵਿਅਗ-ਮਈ ਪ੍ਰਕਾਸ਼ ਦੁਆਰਾ ਸਮੱਸਿਆ ਦੀ ਸੰਕੇਤਕ ਟੋਹ ਪ੍ਰਸਤੁਤ ਹੁੰਦੀ ਹੈ, ਜਿਸ ਕਾਰਣ ਇਹ ਦੁਸਰੀ રપ