ਪੰਨਾ:Alochana Magazine August 1960.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਰਪਾਲ ਸਿੰਘ ਆਜ਼ਾਦ :-

ਰਾਗ, ਸੰਗੀਤ ਅਤੇ ਨ੍ਰਿਤ

ਪ੍ਰਕ੍ਰਿਤੀ ਦੀ ਹਰ ਹਰਕਤ ਵਿਚੋਂ ਨਿਕਲੀ ਹਰ ਆਵਾਜ਼ ਦੀ ਇਕ ਖਾਸ ਲਯ ਹੁੰਦੀ ਹੈ। ਮਨੁਖ ਦੀ ਆਪਣੀ ਦਿਲੀ-ਧੜਕਣ ਇਕ ਹੈ। ਲਯ ਹਵਾ ਦੀ ਸਾਂ ਸਾਂ, ਪਾਣੀ ਦੇ ਵਹਿਣ, ਵਚਿਤ੍ਰ ਪਸ਼ੂ-ਪੰਛੀਆਂ ਦੀ ਆਵਾਜ਼ ਵੀ ਇਕ ਲੈਅ, ਏ, ਰਾਗ ਏ; ਤੇ ਰਾਗ ਦੀ ਧਾਰਨਾ ਵੀ। ਲੈਅ ਮਨੁਖ ਵਿਚ ਜਦੋਂ ਵਰਤਮਾਨ ਹੁੰਦੀ ਹੈ, ਘਟਦੀ ਹੈ ਤਾਂ ਸ਼ਰੀਰ ਦੇ ਅੰਗ ਇਸ ਵਿੱਚ ਆਪਣਾ ਹਿਸਾ ਪਾਉਂਦੇ ਹਨ। ਅੰਗਾਂ ਦੀ ਇਹ ਹਰਕਤ ਆਵਾਜ਼ ਵਿੱਚ ਵੀ ਅਨੁਵਾਦ ਹੁੰਦੀ ਹੈ ਜਾਂ ਕਿਸੇ ਹੋਰ ਬਾਹਰ-ਮੁਖੀ ਹਰਕਤ ਦਾ ਰੂਪ ਵੀ ਲੈਂਦੀ ਹੈ। ਲੈਅ ਮੂੰਹ ਵਿਚੋਂ ਗੀਤ ਬਣ ਬਾਹਰ ਆਉਂਦੀ ਹੈ। ਪੁਰਾਤਨ ਵੇਦਾਂ ਵਿਚ ਇਸ ਨੂੰ ਨਾਦ ਕਹਿਆ ਗਇਆ ਹੈ ਜੋ ਅਗਨੀ ਤੇ ਸ਼ਕਤੀ ਦੀ ਉਪਜ ਹੈ। ਲੈਅ ਹਥਾਂ ਵਿਚ ਟਾਪ ਬਣ ਕੇ ਸੰਗੀਤ, ਅਤੇ ਪੈਰਾਂ ਦੀ ਟਾਪ ਰਾਹੀਂ ਨ੍ਰਿਤ (ਨਾਚ) ਨੂੰ ਜਨਮ ਦੇਂਦੀ ਹੈ। ਲੈਅ ਆਪਣੀ ਮੁੱਢਲੀ ਅਵਸਥਾ ਵਿਚ ਬਾਹਰ ਮੁਖੀ ਦੁਨੀਆਂ ਦੇ ਹਰਖ-ਸੋਗ ਦੇ ਪ੍ਰਤਿਕਰਮ ਵਜੋਂ ਪੈਦਾ ਹੋਈ ਇਕ ਖਾਸ ਮਾਨਸਿਕ ਅਵਸਥਾ ਹੈ। ਇਸੇ ਲਈ ਸਭਿਆ ਸਮਾਜ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਮਨਖ ਬਾਹਰ-ਮੁਖੀ ਦੁਨੀਆਂ ਦੇ ਜਜ਼ਬਿਆਂ ਤੋਂ ਟੁੰਬਿਆ ਜਾ ਕੇ ਲਯ-ਯੁਕਤ ਹੋ ਰਿਹਾ ਸੀ ਅਤੇ ਰਾਗ, ਸੰਗੀਤ ਤੇ ਨ੍ਰਿਤ ਨੂੰ ਅਪਨਾ ਰਿਹਾ ਸੀ।

ਮੁਢਲੇ ਮਾਤ-ਸੱਤਾ ਕਾਲ ਦੇ ਮਨੁਖ ਸੰਬੰਧੀ ਜੋ ਕਲਪਨਾ ਮਨੁਖੀ ਗਿਆਨ ਤੇ ਆਲੋਚਨਾ ਨੇ ਕੀਤੀ ਹੈ ਉਸ ਮੁਤਾਬਿਕ ਰਾਗ, ਸੰਗੀਤ ਤੇ ਨ੍ਰਿਤ ਰੁਖ, ਭੁਚਾਲ, ਬਿਜਲੀ, ਤੁਫਾਨ ਤੇ ਜੰਗਲੀ-ਅੱਗ ਜਹੀਆਂ ਮੁਸੀਬਤਾਂ, ਜਾਨਵਰਾਂ ਦੇ ਟਾਕਰੇ ਜਾਂ ਸ਼ਿਕਾਰ ਤੋਂ ਮਗਰੋਂ ਬਚ ਜਾਂ ਜਿੱਤ ਕੇ ਖੁਸ਼ੀ ਵਿਚ ਆ ਕੇ ਜਿਹੜੀਆਂ ਸ਼ਰੀਰਕ ਹਰਕਤਾਂ ਕਰਦਾ ਉਹ ਖੁਸ਼ੀ ਅਤੇ ਤ੍ਰਿਪਤੀ ਦਾ ਸ਼ਰੀਰਕ ਪ੍ਰਗਟਾਉ ਹੁੰਦਾ ਸੀ। ਇਹ ਪ੍ਰਗਟਾਉ ਤਿੰਨ ਅਮਲਾਂ ਦਾ ਉਸ ਸਮੇਂ ਆਨਿਖੰੜ ਰੂਪ ਸੀ। ਉਹ ਮੂੰਹ ਕਾਲ ਖੁਸ਼ੀ ਦੀਆਂ ਆਵਾਜ਼ਾਂ ਪੈਦਾ ਕਰਦਾ ਜਿਸ ਵਿਚ ਕੋਈ ਲੈਅ ਤੇ ਸੂਰ ਸੀ। ਸਮਾਂ ਪਾ ਕੇ ਭਾਸ਼ਾ ਦੇ ਵਿਕਸਤ ਹੋਣ ਤੇ ਇਸ ਹਰਸ਼-ਧੁਣੀ ਵਿਚ ਮਿਲ ਕੇ ਇਕ ਵਖਰੇ ਅਮਲ ਵਿਚ ਵਿਕਸਿਤ ਹੋਇਆ ਜਿਸ ਨੂੰ ਰਾਗ ਕਹਿਆ ਜਾਂਦਾ ਹੈ। ਇਸ ਵਿਚ