ਪੰਨਾ:Alochana Magazine August 1960.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

। ਸ਼ਾਕਿਰ ਪੁਰਸ਼ਾਰਥੀ ਲੋਕ-ਗੀਤ ਤੋਂ ਕਵਿਤਾ ਤਕ ( ੩ ) (ਲੜੀ ਜੋੜਣ ਲਈ ਵੇਖੋ ਆਲੋਚਨਾ ਮਈ ਜੁਲਾਈ ਦੇ ਅੰਕ ) · ਦਾਸ-ਯੁਗ ਦੇ ਅੰਤਰ-ਵਿਰੋਧਾਂ ਨੇ ਰਾਜਾ ਨੂੰ ਸੋਨੇ ਦੇ ਸਿੰਘਾਸਨ ਤੋਂ ਬਿਠਾਲਿਆ ਸੀ, ਉਸ ਦੇ ਸਿਰ ਤੇ ਤਾਜ ਪਹਿਨਾਇਆ ਸੀ । ਉਸ ਦੀ ਪੂਜਾ ਕੀਤੀ ਸੀ । ...... ਤੇ ਸਾਮੰਤ-ਯੁਗ ਦੇ ਅੰਤਰ-ਵਿਰੋਧਾਂ ਨੇ ਉਸ ਦੇ ਸਿਰ ਤੋਂ ਤਾਜ ਉਤਾਰ ਲੀਤਾ, ਰਾਜਾ ਦੇ ਹੱਥੋਂ ਸਾਮੂਹਿਕ-ਸੱਤਾ ਖੋਹ ਲੀਤੀ । ਸਮੇਂ ਦੇ ਪੈਰ ਇਸੇ ॥ ਤਰਾਂ ਹੀ ਪੁੱਠੇ ਵੀ ਪੈਂਦੇ ਨੇ । ਰਾਜ-ਮਹਿਲਾਂ ਦੀ ਸੀਮਾਂ ਨੂੰ ਲੰਘ ਕੇ ਉਸ ਦਾ ਅਗਲਾ ਪੈਰ ਅਗਾਂਹ ਵਧਿਆ - ਤਾਂ ਧਰਤੀ ਦੀ ਹਿੱਕ ਉਤੇ ਉੱਚੀਆਂ-ਉੱਚੀਆਂ, ਲੰਮੀਆਂ-ਲੰਮੀਆਂ ਚਿਮਨੀਆਂ ਖੜੀਆਂ ਹੋਈਆਂ ਸਨ । ਅਨਾਜ ਉਗਾਉਣ ਵਾਲੀ ਧਰਤੀ ਧੁੰਆਂ ' ਛਡਣ ਲੱਗ ਪਈ । ਭਾਪ ਦਾ ਇੰਜਨ ਚਲਣ ਲਗ ਪਇਆ, ਧੜਾਂ ਧੜ ਕਾਰਖਾਨੇ ਖੁੱਲਣ ਲਗ ਪਏ । ਸੀਟੀਆਂ ਦਾ ਸ਼ੋਰ ਗੁੰਜ ਪਇਆ । ਪ੍ਰਕ੍ਰਿਤਾਂ ਕੋਲੋਂ ਵਸੂਲ ਕਰਣ ਦੀ ਸ਼ਕਤੀ ਇਨਸਾਨ ਨੇ ਲੱਖਾਂ-ਗੁਣੀ ਵਧਾ ਲੀਤੀ ਹੈ । ਹਰੇਕ ਪਹਿਲੀ ਵਸੂਲੀ ਤੋਂ ਪਿਛੋਂ ਉਸ ਦੀ ਮੰਗ ਵਧ ਰਹੀ ਹੈ - ਪਰ ਹਰੇਕ ਵਧਦੀ ਹੋਈ ਮੰਗ ਨੂੰ ਕ੍ਰਿਤੀ ਪੂਰਾ ਕਰ ਰਹੀ ਹੈ । ਮਨੁਖ ਦੇ ਅਗੇ ਪ੍ਰਕ੍ਰਿਤੀ ਜਿਵੇਂ ਹੱਥ ਜੋੜਾਂ ਖਲੋਤੀ ਹੈ, ਉਸ ਦੀ ਕੋਈ ਪੇਸ਼ ਨਹੀਂ ਚੱਲ ਰਹੀ ! ਪ੍ਰਕ੍ਰਿਤੀ ਦੀ ਧਰਤੀ ਕੋਲੋਂ ਉਸ ਦੀਆਂ ਲੋੜਾਂ ਦਾ ਖੇਤਰ ਵਧੇਰੇ ਵੱਡਾ ਹੈ । ... ਸਗੋਂ ਉਹ ਤਾਂ ਦਿਨ-ਪ੍ਰਤੀ-ਦਿਨ ਵਧਦਾ ਹੀ ਰਹਿੰਦਾ ਹੈ । ਜਿਊਣ ਲਈ ਮਨੁਖ ਨੂੰ ਹੁਣ ਸਿਰਫ ਜ਼ਮੀਨ ਹੀ ਕਾਫ਼ੀ ਨਹੀਂ । ਨਵੀਆਂ ਲੋੜਾਂ ਦੀ ਜ਼ਿਮੇਵਾਰੀ, ਨਵੇਂ ਔਜ਼ਾਰਾਂ ਤੇ ਨਿਰਭਰ ਹੈ । ਪਦਾਰਥਕ-ਮੁਲਾਂ ਦਾ ਨਿਰਮਾਣ ਕਰਣ ਵਾਲੇ ਉਤਪਾਦਨ ਦੇ ਸਾਧਨ ਸਭਿਅਤਾ ਦੇ ਇਸ ਯੁਗ ਵਿਚ ਬਹੁਤ ਵਧੇ ਹਨ। ਮਨੁੱਖ ਦੀ ਉਤਪਾਦਨ-ਸ਼ਕਤੀ ਵੀ ਬਹੁਤ ਜ਼ਿਆਦਾ ਵਧੀ ਹੈ । ਸਭਿਅਤਾ ਦੇ ਇਸ ਆਰੰਭ ਦੇ ਕਾਲ ਵਿਚ ਹੀ ਮਨੁੱਖ ਨੇ ਆਪਣੀ ਮਿਹਨਤ ਨਾਲ ਇੰਨਾ ਕੁ ਪੈਦਾ ਕਰ ਲੀਤਾ ਕਿ ਭੂਤ-ਕਾਲ ਦੀ ਸਮੁੱਚੀ ਪੈਦਾਵਾਰ ਵੀ ਉਸ ਦੇ ਬਰੋਬਰ ਨਹੀਂ ਰੱਖੀ ਜਾ ਸਕਦੀ । ਪਰ ਇਤਨੀ ਅੰਧਕ ਪੈਦਾਵਾਰ ਦੇ ਬਾਵਜੂਦ ਵੀ ਮਨੁੱਖ ਭਰਪੂਰ ਨਾ ਹੋ ਸਕਿਆ । ਆਪਣੇ ਨਵੇਂ ਵਿਕਸਿਤ ਹਾਰਾਂ ਦੁਆਰਾ ਜਿਵੇਂ ਉਹ ਵੱਧ ਤੋਂ ਵੱਧ ਪੈਦਾ ਕਰਦਾ ਰਹਿਆ, ਤਿਵੇਂ ਤਿਵ ੩੦