ਪੰਨਾ:Alochana Magazine August 1960.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਹ ਆਪਣੀ ਪੈਦਾਵਾਰ ਤੋਂ ਵਾਂਝਿਆਂ ਜਾਂਦਾ ਰਹਿਆ । ਆਪਣੀ ਕਸ਼ਿਸ਼ ਨਾਲ ਉਹ ਲੱਖਾਂ ਗਜ਼ ਕਪੜਾ ਬਾਜ਼ਾਰ ਵਿਚ ਲੈ ਆਉਂਦਾ ਰਿਹਾ - ਤੇ ਆਪੂ ਨੰਗਾ ਹੁੰਦਾ ਰਿਹਾ | ਮੰਡੀਆਂ ਅੰਦਰ ਲੱਖਾਂ-ਕਰੋੜਾਂ ਮਨ ਅਨਾਜ ਜਮਾ ਹੁੰਦਾ ਰਿਹਿਆ, ਦਾ ਰਿਹਾ - ਤੇ ਮਨੁੱਖ ਦਾਣੇ-ਦਾਣੇ ਨੂੰ ਤਰਸਦਾ ਰਹਿਆ । ਬੀਮਾਰੀਆਂ ਤੋਂ ਬਚਣ ਲਈ ਹਜ਼ਾਰਾਂ ਨਵੀਆਂ ਦਵਾਈਆਂ ਈਜਾਦ ਹੁੰਦੀਆਂ ਰਹੀਆਂ, ਪਰ ਮਨੁੱਖ ਬ-ਇਲਾਜਾ ਹੀ ਮਰ ਰਹਿਆ ਹੈ । ... ... ਕਾਰਨ ਇਸ ਦਾ ਇਹ ਹੈ ਕਿ ਸ਼ੀਸ਼ਿਆਂ ਨਾਲ ਸਜੀਆਂ ਅਲਮਾਰੀਆਂ ’ਚ ਰਖੀਆਂ ਦਵਾਈਆਂ ਬੀਮਾਰਾਂ ਨੂੰ ਨਹੀਂ Tਲਦੀਆਂ - ਪੈਸੇ ਵਾਲੇ ਨੂੰ ਮਿਲਦੀਆਂ ਹਨ । ਨਿੱਤ ਨਵੇਂ ਤੋਂ ਨਵੇਂ ਕੰਮ ਵਧੇ । ਲੱਖਾਂ ਆਦਮੀ ਕੰਮ ਤੇ ਲੱਗੇ ਤੇ ਅਣਗਿਣਤ ਆਦਮੀ ਕੰਮਾਂ ਬੇ-ਕੰਮੇ ਹੁੰਦੇ ਗਏ । ਜਿਵੇਂ ਜਿਵੇਂ ਮਨੁੱਖ ਪ੍ਰਕ੍ਰਿਤੀ ਉਤੇ ਫਤਹ ਪਾਉਂਦਾ ਗਇਆ, ਤਿਵੇਂ ਤਿਵੇਂ ਉਹ ਮਨੁੱਖ ਦਾ ਹੀ ਗੁਲਾਮ ਹੁੰਦਾ ਗਇਆ । ਗੁਲਾਮੀ ਦਾ ਰੂਪ ਭਾਵੇਂ ਬਦਲਦਾ ਗਇਆ, ਪਰ ਗੁਲਾਮੀ ਦਾ ਨਾਸ ਨਾ ਹੋਇਆ | ਦਾਸ-ਸਾਮੀ ਤੋਂ ਪਿਛੋਂ ਰਾਜਾ ਅਤੇ ਰਾਜਾ ਪਿਛੋਂ ਕਾਰਖਾਨੇ ਦੇ ਮਾਲਿਕ ਦੇ ਅਧੀਨ, ਮਨੁਖ ਗੁਲਾਮੀ ਕਰਦਾ ਰਹਿਆ ਤੇ ਕਰ ਰਹਿਆ ਹੈ । ਪਿਛਲੇ ਯੁਗ ਦਾ ਜੋ ਮਹਾਜਨ ਆਪ ਰਾਜਾ ਦਾਰਾ ਲੁਟਿਆ ਜਾ ਰਹਿਆ ਸੀ, ਹੁਣ ਉਹ ਰਾਜਾ ਨੂੰ ਹਟਾ ਕੇ ਆਪ ਲੋਟੂ ਬਣ ਗਇਆ । ਉਤਪਾਦਨ-ਸਾਧਨਾਂ ਦੇ ਇਸ ਮੂਲ-ਵਿਧਾਨ ਨੂੰ ਲੈ ਕੇ ਅਧੁਨਿਕ-ਸਭਿਅਤਾ ਨੇ, ਉਹ ਕੰਮ ਕੀਤੇ ਨੇ, ਜਿਨ੍ਹਾਂ ਵਾਸਤੇ ਪ੍ਰਾਚੀਨ ਸਮਾਜ ਬਿਲਕੁਲ ਅਯੋਗ ਸੀ । ਕਿੰਤ ਉਹ ਕੰਮ ਸਭਿਅਤਾ ਨੇ ਮਨੁੱਖ ਦੀਆਂ ਸਭ ਤੋਂ ਗੰਦੀਆਂ-ਵਾਸ਼ਨਾਵਾਂ ਅਰ ਇਛਾਵਾਂ ਨੂੰ ਉਕਸਾ ਕੇ ਪੂਰੇ ਕਰਾਏ ਹਨ । ਉਸ ਦੀਆਂ ਹੋਰ ਸ਼ਕਤੀਆਂ ਦਾ ਨਾਸ਼ ਕਰਕੇ ਉਸ ਨੇ ਵਾਸ਼ਨਾਵਾਂ ਅਤੇ ਖਾਹਿਸ਼ਾਂ ਦਾ ਬੜਾਵਾ ਦਿੱਤਾ। ਜਿਸ ਦਿਨ ਸਭਿਅਤਾ ਦੀ ਜਨਮ ਹੋਇਆ, ਉਸ ਦਿਨ ਤੋਂ ਲੈ ਕੇ ਅਜ ਤੀਕ ਕੋਰਾ ਲੋਭ, ਉਸ ਸਭਿਅਤਾ ਦਾ ਆਤਮਾ ਬਣ ਕੇ ਉਸ ਨੂੰ ਚਲਾਉਂਦਾ ਰਹਿਆ ਹੈ । ਧਨ-ਧਨ-ਫੇਰ ਉਸ ਤੋਂ ਵੀ ਵਧੇਰੇ ਧਨ । ਓਜਿਹਾ ਧਨ, ਜਿਸ ਉਤੇ ਪੂਰੇ ਸਮਾਜ ਦਾ ਅਧਿਕਾਰ ਨਹੀਂ, ਸਗੋਂ ਕਿਸੇ ਹੀਨ-ਵਿਅਕਤੀ ਦੀ ਸੇਵਾ ਵਿਚ ਲਗਣਾ ਹੈ ਜਿਸ ਦਾ ਉਦੇਸ਼ ਹੋਵੇ । ਇਸ ਉਦੇਸ਼ ਦੀ ਪੂਰਤੀ ਲਈ ਜੇਕਰ ਵਿਗਿਆਨ ਦੀ ਨਿਤ-ਨਵੀਂ ਉੱਨਤੀ ਹੋਈ, ਅਰ ਨਵੇਂ ਨਵੇਂ ਕਲਾ-ਮਈ ਯੁਗ ਉਸ ਦੀ ਗੋਦੀ ਵਿਚ ਗਿਰਦੇ ਗਏ ਤਾਂ ਉਹ ਸਿਰਫ ਇਸ ਲਈ ਕਿ ਕਲਾ ਅਰ ਵਿਗਿਆਨ ਦੀ ਸਹਾਇਤਾ ਤੋਂ ਬਿਨਾਂ ਧਨ ਦੇ ਗੁਣਾਂ ਦਾ ਉਪਯੋਗ ਹੀ ਨਹੀਂ ਕੀਤਾ ਜਾ ਸਕਦਾ ।* ਆਰਥਿਕ ਖਿਚੋਤਾਨ ਅਰ ਆਪਸੀ

  • The Origin of the family, Private Property and the State By F. Engels -P. 151-52.

੩੧