ਪੰਨਾ:Alochana Magazine August 1960.pdf/33

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਆਪ ਪ੍ਰਕ੍ਰਿਤੀ ਦਾ ਰੂਪ ਧਾਰਨ ਕਰ ਲੈਂਦਾ ਹੈ । ਓਸ ਨੂੰ ਆਪਣੇ ਹਿਸਾਬ ਨਾਲ ਵਸ ’ਚ ਰਖਣਾ ਅਸੰਭਵ ਹੈ । | ਪ੍ਰਕਾਸ਼ਕ, ਕਵੀ ਤੋਂ ਮਾਲ ਖਰੀਦਦਾ ਹੈ, ਅਰ ਗਾਹਕ ਕੋਲ ਵੇਚਦਾ ਹੈ । ਉਸ ਨੂੰ ਨਾ ਕਵੀ ਨਾਂਲ ਵਾਸਤਾ ਹੈ, ਨਾ ਗਾਹਕ ਨਾਲ ਕੋਈ ਸਰੋਕਾਰ । ਉਹ ਉਨ੍ਹਾਂ ਨੂੰ ਸਿਰਫ਼ ਪੈਸੇ ਦੇ ਮਾਧਿਅਮ ਨਾਲ ਹੀ ਪਛਾਣਦਾ ਹੈ । ਕਲਾ ਅਰ ਸਾਹਿਤ ਦਾ ਸੌਦਾ, ਨਾ ਤਾਂ ਉਹ ਆਪਣੇ ਸ਼ੌਕ ਦੀ ਖਾਤਰ ਕਰਦਾ ਹੈ, ਨਾ ਹੀ ਸਮਾਜ ਦੀ ਭਲਾਈ ਖਾਤਰ । ਇਸ ਵਿਸ਼ਲੇਸ਼ਨ ਤੋਂ ਅਸੀਂ ਏਸ ਸਿੱਟੇ ਤੇ ਪੁਜਦੇ ਹਾਂ ਕਿ ਅਜ ਮਾਰਕੀਟ ਵਿਚ ਜੋ ਨਵੇਂ ਨਵੇਂ ਪ੍ਰਕਾਸ਼ਨ, ਅਰ ਨਵੇਂ ਨਵੇਂ ਵਿਸ਼ੇ ਆਪਣਾਂ ਰੂਪ-ਰੰਗ ਲੈ ਕੇ ਹਜ਼ਾਰਾਂ ਦੀ ਸੰਖਿਆ ਵਿਚ ਨਜ਼ਰ ਆਉਂਦੇ ਹਨ, ਉਹ ਸਾਰੇ ਏਸ ਲਈ ਕਿ ਪ੍ਰਕਾਸ਼ਨ ਓਦਾਰ ਹੋ ਗਇਆ ਹੈ ਜਾਂ ਉਸ ਦੀ ਹੋਰ ਰੁਚੀ ਸਾਹਿਤਕ ਹੋ ਗਈ ਹੈ । ਇਹ ਸਭ ਤਾਂ ਕੇਵਲ ਇਸ ਲਈ ਹੈ ਕਿ ਬਾਜ਼ਾਰ ਇਨ੍ਹਾਂ ਦੀ ਮੰਗ ਕਰਦਾ ਹੈ । ਆਧੁਨਿਕ-ਸਾਹਿਤ ਵਿਚ ਪ੍ਰਕਾਸ਼ਕ ਦਾ ਵੇਸ਼, ਲੇਖਕ' ਅਰ ਪਾਠਕ ਦੋਹਾਂ ਤੋਂ ਵਧੇਰੇ ਮਹੱਤਵ-ਪੂਰਣ ਹੈ । ਇਸ ਦਾ ਠੀਕ ਵਿਸ਼ਲੇਸ਼ਨ ' ਕੀਤੇ ਬਿਨਾਂ ਆਧੁਨਿਕ ਸਾਹਿਤ ਨੂੰ ਠੀਕ ਤਰ੍ਹਾਂ ਸਮਝਿਆ ਹੀ ਨਹੀਂ ਜਾ ਸਕਦਾ । ਪ੍ਰਕਾਸ਼ਕ' ਦੇ ਆਉਣ ਨਾਲ ਕਵੀ ਅਰ ਪਾਠਕ ਦਾ ਰਿਸ਼ਤਾ ਟੁੱਟ ਜਾਂਦਾ ਹੈ । ਕਵੀ ਆਪਣੇ ਪਾਠਕ ਦੀ ਰੂਪ-ਰੇਖਾ ਨਹੀਂ ਜਾਣਦਾ, ਪਾਠਕ · ਆਪਣੇ ਕਵੀ ਨੂੰ ਮਿਲ ਨਹੀਂ ਸਕਦਾ । ਉਸ ਨੂੰ ਆਪਣੇ ਵਿਚਾਰ ਨਹੀਂ ਦੱਸ ਸਕਦਾ । ਪ੍ਰਕਾਸ਼ਕ ਨੂੰ ' ਚੰਗੇ-ਮੰਦੇ ਸਾਹਿਤ ਦੀ ਚਿੰਤਾ ਕਿਉਂ ਹੋਣ ਲਗੀ । ਉਹ ਤਾਂ ਉਸ ਨੂੰ ਵਪਾਰ ਦੀ ' ਕਸਵੱਟੀ ਤੇ ਪਰਖਦਾ ਹੈ । ਜਨਤਾ ਦੀ ਨਬਜ਼ ਨੂੰ ਪਛਾਣੇ ਬਿਨਾਂ ਉਹ ਕੋਈ ਨਵੀਂ ਚੀਜ਼ ਦੁਕਾਨ ਵਿੱਚ ਲੈ ਆਉਂਦਾ ਹੈ । ਅਰ ਇਤੇਫਾਕ ਨਾਲ ਉਹ ਚੀਜ਼ ਜ਼ਿਆਦਾ ਵਿਕ ਜਾਂਦੀ ਹੈ, ਤਾਂ ਉਹ ਉਸੇ ਨੂੰ ਹੀ ਲੋਕ-ਰੁਚੀ ਸਮਝ ਲੈਂਦਾ ਹੈ । ਪਹਿਲਾਂ ਤਾਂ ਉਹ ਜਨਤਾਂ ਦੀਆਂ ਹੈਵਾਨੀ-ਵਿਰਤੀਆਂ ਨੂੰ ਉਤੇਜਿਤ ਹੋਣ ਦਾ ਮੌਕਾ ਦਿੰਦਾ ਹੈ,-ਫੇਰ ਉਸੇ ਨੂੰ ਜਨਤਾ ਦਾ ਅਸਲੀ ਮਿਜ਼ਾਜ ਮੰਨ ਲੈਂਦਾ ਹੈ । ਪ੍ਰਕਾਸ਼ਕ-ਦੁਆਰਾ ਲੋਕ-ਰੁਚੀ ਦਾ ਠੀਕ ਪਤਾ ਲਗਾਉਣਾ ਮੁਸ਼ਕਲ ਹੈ । ਕਿਉਂ ਜੋ ਆਪਣੀ ਦੁਕਾਨ ਜਾ ਆਪਣੇ ਵਪਾਰ ਤੋਂ ਬਾਹਰ ਉਸ ਦਾ ਸਮਾਜ ਨਾਲ ਕੋਈ ਪ੍ਰਤੱਖ ਸੰਪਰਕ ਨਹੀਂ ਹੁੰਦਾ, ਜਿਸ ਨਾਲ ਉਹ ਲੋਕ-ਭਾਵਨਾ ਨੂੰ ਯਥਾਰਥ ਰੂਪ ਵਿਚ ਸਮਝ ਸਕੇ । ਸਾਮੰਤ ਯੁਗ ਦੇ ਕਵੀ ਦਾ ਖੇਤਰ, ਸੀਮਿਤ ਜ਼ਰੂਰ ਹੋ ਗਇਆ ਸੀ ਕਿੰਤੂ ਤਿਆਂ ਨਾਲੋਂ ਉਸ ਦਾ ਸੰਬੰਧ ਨਹੀਂ ਸੀ ਟੁਟਿਆ । ਕਿਉਂ ਜੋ ਉਦੋਂ ਕਵਿਤਾ ਉਣਾਉਣ ਲਈ ਕੰਠ ਅਰ ਕੰਨਾਂ ਦੀ ਪਰਸਪਰ ਨਿਰਭਰਤਾ ਸੀ । ੩੩