ਪੰਨਾ:Alochana Magazine August 1960.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

- -- - - ਸਮੇਂ ਦੇ ਨਾਲ ਨਾਲ ਕਵਿਤਾ ਦਿਨੋਂ ਦਿਨ ਵਿਅਕਤਿਗਤ ਹੁੰਦੀ ਰਹੀ । ਇਸ ਦਾ ਇਹ ਕਾਰਨ ਨਹੀਂ ਕਿ ਛਾਪੇ ਦੀ ਮਸ਼ੀਨ ਨੇ ਕਵੀ ਨੂੰ ਵਿਅਕਤੀ-ਵਾਦੀ ਬਣਾ ਦਿਤਾ ਸੀ, ਸਗੋਂ ਜਿਨ੍ਹਾਂ ਸਮਿਅਕ ਪ੍ਰਸਥਿਤੀਆਂ ਨੇ ਛਾਪੇ ਦੀ ਮਸ਼ੀਨ ਦੀ ਈਜਾਦ ਕੀਤੀ ਸੀ, ਉਨ੍ਹਾਂ ਸਮਾਜਕ ਥਿਤੀਆਂ ਨੇ ਵਿਅਕਤੀ-ਭਾਵਨਾ ਦੀ ਵੀ ਪ੍ਰੋੜਤਾ ਕੀਤੀ । ਕਵਿਤਾ ਇਕ ਸਮੂਹਕ ਉਦਯੋਗ ਅਰ ਸਮੂਹਕ ਲੋੜ ਦੀ ਸਹਿਜ ਅਭਿਵਿਅਕਤੀ ਹੈ ਅਰ ਇਹ ਵਿਵਸਥਾ ਸੰਪੂਰਨ ਰੂਪ ਨਾਲ ਵਿਅਕਤੀਗਤ ਹੈ । ਸਮੂਹ ਦਾ ਇਥੇ ਆਦਰ ਨਹੀਂ ਹੁੰਦਾ । ਵਿਅਕਤੀ ਪਨਮਦਾ ਹੈ, ਅਰ ਸਮੂਹ ਦੀ ਉਪੇਕਸ਼ਾ ਹੁੰਦੀ ਹੈ । ਇਹੋ ਕਾਰਣ ਹੈ ਕਿ ਵਿਅਕਤਿਤੂ ਦੇ ਹਥੀਂ ਚੜ੍ਹ ਕੇ ਕਵਿਤਾ ਦੀ ਬੜੀ ਦੁਰਗਤੀ ਹੁੰਦੀ ਹੈ । ਕਵਿਤਾ ਅਜੇਹੀ ਅਵਸਥਾ ਵਿਚ ਚਿੰਤਨ-ਧਾਨ ਬਣ ਜਾਂਦੀ ਹੈ ਅਰ ਉਸ 'ਚੋਂ ਕਿਤਾਬਾਂ ਵਿਚ ਲਿਖੇ ਦਸੇ ਗਿਆਨ ਦੀ ਥਾਂ ਆਉਣ ਲਗ ਪੈਂਦੀ ਹੈ | ਕਮਰੇ ਦੀ ਚਾਰ ਦੀਵਾਰੀ ਅੰਦਰ ਹੀ ਉਹ ਕੈਦ ਹੋ ਜਾਂਦੀ ਹੈ । ਨਵੇਂ ਨਵੇਂ ਪ੍ਰਯੋਗਾਂ ਦੇ ਬਹਾਨੇ ਕਵਿਤਾ, ਵਿਅਕਤੀ ਦੇ ਸਰ-ਚ-ਰ ਮਿਲਾ ਕੇ ਉਸ ਦੇ ਦੁਖਾਂ ਦਾ ਰੋਣਾ ਰੋਹੀਂ ਹੈ, ਨਿਰਾਸ਼ਾ ਦੇ ਗੀਤ ਗਾਉਂਦੀ ਹੈ । ਕਵੀ ਆਪਣੇ ਆਪ ਨੂੰ ਦੁਨੀਆਂ ਦਾ ਸਤਾਇਆ ਹੋਇਆ ਮਹਿਸੂਸ ਕਰਦਾ ਹੈ । ਸਮਾਜ ਨਾਲ ਉਸ ਨੂੰ ਕਿਸੇ ਵੀ ਰੂਪ ਵਿਚ ਸੰਬੰਧ ਨਜ਼ਰ ਨਹੀਂ ਆਉਂਦਾ। ਉਹ ਸਭਨਾਂ ਪਾਸਿਆਂ ਤੋਂ ਦੁਖੀ, ਬੇ-ਸਹਾਰਾ, ਅਰ ਬੇ-ਭਾਗ ਮਹਿਸੂਸ ਕਰਨ ਲੱਗ ਪੈਂਦਾ ਹੈ । ਕਵਿਤਾ ਦੇ ਬਹਾਨੇ ਉਹ ਸਮਾਜ ਨੂੰ ਆਪਣੇ ਵਿਅਕਤਿਗਤ ਦੁਖਾਂ ਦਾ ਰੋਣਾ ਸੁਨਾਉਂਦਾ ਹੈ । ਕਦੇ ਜੇ ਸੁਖ ਹੁੰਦਾ ਹੈ, ਜਾਂ ਖੁਸ਼ੀ ਹੁੰਦੀ ਹੈ ਤਾਂ ਉਸ ਨੂੰ ਵੀ ਦਰਸਾਂਦਾ ਹੈ । ਕਵੀ ਦੀ ਸਾਰੀ ਸਾਮਾਜਿਕ ਚੇਤਨਾ, ਕੱਛ ਦੇ ਪੈਰਾਂ ਵਾਂਗ, ਉਸ ਦੇ ਆਪਣੇ ਹੀ ਅੰਦਰ ਸਿਮਟ ਜਾਂਦੀ ਹੈ । ਮੌਤ ਦਾ ਭੈ ਉਸ ਨੂੰ ਹਰ ਵੇਲੇ ਛਾਂ ਵਾਰ ਚੰਮੜਿਆ ਰਹਿੰਦਾ ਹੈ । ਹਰ ਨਵੇਂ ਸਮੇਂ ਉਹ ਆਪਣੇ ਆਪ ਨੂੰ ਮੌਤ ਦੇ ਨੇੜੇ ਮਹਿਸੂਸ ਕਰਦਾ ਹੈ। ਪੂੰਜੀਵਾਦੀ ਕਵਿਤਾ ਜ਼ਿੰਦਗੀ ਦੀ ਉਪਕੇਸ਼ਾ ਮੌਤ ਨੂੰ ਵਧੇਰੇ ਦੁਲਾਰਦੀ ਹੈ । ਇਸ ਦੁਨੀਆਂ ਤੋਂ ਜੀਵਨ ਪ੍ਰਾਪਤ ਕਰਦੀ ਹੋਈ ਵੀ ਉਹ ਕਿਸੇ ਕਲਪਣਿਕ ਦੁਨੀਆਂ ਵਿਚ ਵਿਚਰਦੀ ਹੈ-ਜਿਸ ਦੀ ਕੋਈ ਪਦਾਰਥਕ ਜਾਂ ਵਿਗਿਆਨਕ ਬੁਨਿਆਦ ਨਹੀਂ ਹੁੰਦੀ । ਏਸ ਬੰਨੇ ਖੜਾ ਹੋ ਕੇ ਉਹ ਕਵੀ, ਪਰਲੇ ਬੰਨੇ ਦੇ ਸੁਫ਼ਨੇ ਵੇਖਦਾ ਹੈ । ਅਧਿਆਤਮਕ ਮਲਾਹ ਦਾ ਧਿਆਨ ਕਰਦਾ ਹੈ । ਪ੍ਰੇਮਿਕਾ ਅਰ ਸਜਨੀ ਦੇ ਕਲਪਨਿਕ ਚਿਤਰ; ਉਸ ਦੀਆਂ ਕਵਿਤਾਵਾਂ ਦੇ ਪ੍ਰਮੁੱਖ ਵਿਸ਼ੇ ਹਨ । ਉਹ ਕਲਪਨਿਕ ਪਿਆਰ ਦੇ ਰਾਗ ਅਲਾਪਦਾ ਹੈ । ਅਰ ਕਲਪਨਿਕ-ਭਾਵ-ਜਗਤ ਨਾਲ ਹਰ ਵੇਲੇ ਜੁੜਿਆ ਰਹਿਣ ਕਾਰਨ ਉਸ ਦਾ ਸ਼ਬਦ-ਗਿਆਨ ਬਹੁਤ ਸੀਮਿਤ ਰਹਿ ਜਾਂਦਾ ਹੈ । ਸਮਾਜਕ-ਸਰਬ-ਮਾਨਯ ਸ਼ਬਦਾਂ ਨਾਲ ਉਹ ਵਿਅਕਤਿਕ ਖਿਲਵਾੜ ਕਰਦਾ ਹੈ । ਸਮਾਜ ਨਾਲ ਵਿਆਪਕ ਸੰਬੰਧ,