ਪੰਨਾ:Alochana Magazine August 1960.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਯਥਾਰਥ-ਪ੍ਰੇਣਾ ਅਰ ਸੰਘਰਸ਼-ਮਈ-ਅਨੁਭੂਤੀ ਦੀ ਘਾਟ ਹੋਣ ਕਾਰਨ ਉਸ ਦੀ ਕਵਿਤਾ ਵਿਚ ਵਿਸ਼ਿਆਂ ਦੀ ਤਾਜ਼ਗੀ ਨਹੀਂ ਰਹਿੰਦੀ । ਰੂਪ-ਤੱਤੂ ਦੀ ਪ੍ਰਧਾਨਤਾ ਆ ਜਾਂਦੀ ਹੈ । ਵਿਸ਼ੇ ਨਿਮਾਣੇ ਜੇਹੇ ਹੋ ਜਾਂਦੇ ਹਨ । ਉਤਪਾਦਨ ਸਾਧਨਾਂ ਦੇ ਵਿਕਾਸ ਦੀ ਤਰ੍ਹਾਂ ਕਲਾ ਦੀ ਰੂਪਗਤ-ਸ਼ੈਲੀਆਂ ਦਾ ਵਿਕਾਸ ਤਾਂ ਖੂਬ ਹੁੰਦਾ ਰਹਿੰਦਾ ਹੈ । ਹੋਣਾ ਇਹ ਚਾਹੀਦਾ ਹੈ ਕਿ ਵਿਸ਼ੇ ਰੂਪ ਨੂੰ ਆਪਣੇ ਹਿਸਾਬ ਨਾਲ ਆਪ ਹੀ ਨਿਰਮਾਣ ਕਰੇ । ਪਰੰਤੂ ਪੂੰਜੀਵਾਦੀ ਕਲਾ ਨੂੰ ਆਪਣੇ ਰੂਪ ਦੀ ਹੀ ਚਿਤਾ ਪਹਿਲੋਂ ਰਹਿੰਦੀ ਹੈ । ਰੂਪ ਦੇ ਹੱਥਾਂ ਵਿਸ਼ੇ ਜਿਸ ਤਰ੍ਹਾਂ ਦਾ ਵੀ ਸਜਸੁਆਰ ਜਾਏ, ਉਹ ਠੀਕ ਹੈ । ਅਸਲ 'ਚ ਉਹ ਨਿਸ਼ਾਨੇ ਤੇ ਗੋਲੀ ਨਹੀਂ ਮਾਰਦਾ, ਜਿਥੇ ਵੀ ਲੱਗ ਜਾਏ, ਉਥੇ ਹੀ ਆਪਣਾ ਨਿਸ਼ਾਨਾ ਮੰਨ ਲੈਂਦਾ ਹੈ । ਜਿਸ ਤਰ੍ਹਾਂ ਇਨਸਾਨ ਮਕਾਨ ਦੀ ਖਾਤਰ; ਮਕਾਨ ਤਾਮੀਰ ਨਹੀਂ ਕਰਦਾ ਵੱਸਣ ਦੀ ਸੁਵਿਧਾ ਲਈ ਬਣਾਉਂਦਾ ਹੈ, ਉਸੇ ਤਰ੍ਹਾਂ ਕਵਿਤਾ ਦੇ ਲਈ ਕਵਿਤਾ ਦੀ ਗੱਲ ਵੀ ਨਹੀਂ ਮੰਨੀ ਜਾ ਸਕਦੀ । ਕਲਾ, ਕਲਾ ਲਈ-ਇਸ ਗੱਲ ਦਾ ਕੋਈ ਸਮਾਜਕ-ਆਧਾਰ ਨਹੀਂ ਹੈ । ਫੇਰ ਵੀ ਆਧੁਨਿਕ-ਕਲਾਕਾਰ ਪੈਸੇ ਦੀ ਖਾਤਰ, ਕਲਾ ਦੀ ਗੱਲ ਨੂੰ ਮੰਜ਼ੂਰ ਨਹੀਂ ਕਰਨਾ ਚਾਹੁੰਦਾ । ਉਸ ਦੇ ਸੈਮਾਨ ਨੂੰ ਚੋਟ ਪੈਂਦੀ ਹੈ ਤਾਂ ਉਹ ‘ਕਲਾ, ਕਲਾ ਲਈ’ ਦਾ ਨਾਹਰਾ ਲਗਾਉਂਦਾ ਹੈ । ਪਰੰਤ ਵਾਸਤਵ ਵਿਚ ‘ਕਲਾ, ਕਲਾ ਲਈ' ਦੀ ਇਸ ਉਚਿਆਈ ਦਾ ਅਰਥ ਹੈਪੈਸੇ ਦੀ ਖਾਤਰ ਕਲਾ; ਸ਼ਾਰਥ ਲਈ ਕਲਾ । | ਪੂੰਜੀ ਨੂੰ ਹੀ ਸਭ ਤੋਂ ਉੱਚੀ-ਮਾਨਿਅਤਾ ਦੇ ਰੂਪ ਵਿਚ ਸ੍ਰੀਕਾਰ ਕਰਨ ਵਾਲੇ ਇਸ ਆਧੁਨਿਕ ਸਭਿਅਤਾ-ਯੁਗ ਵਿਚ ਸਾਰੇ ਮਨੁੱਖੀ ਗੁਣਾਂ ਨੂੰ ਬਾਜ਼ਾਰ ਵਿਚ ਆ ਕੇ ਵਿਕਣ ਤੇ ਮਜਬੂਰ ਹੋਣਾ ਪੈਂਦਾ ਹੈ ? ਬਾਜ਼ਾਰ ਵਿਚ, ਈਮਾਨਦਾਰੀ ਵਿਕਦੀ ਹੈ, ਪ੍ਰਤੀਭਾ ਵਿਕਦੀ ਹੈ, ਕਲਾ ਵਿਕਦੀ ਹੈ, ਵਿਗਿਆਨ ਵਿਕਦਾ ਹੈ, ਮੁਹੱਬਤ ਅਰ ਪਿਆਰ ਵਿਕਦਾ ਹੈ। ਸਚਿਆਈ ਅਰ ਸੁੰਦਰਤਾ ਵਿਕਦੀ ਹੈ । ਹੋਰ ਤਾਂ ਹੋਰ ਮਨੁਖ ਨੂੰ ਜਨਮ ਦੇਣ ਵਾਲੀ ਮਾਂ ਵੀ ਜਦ ਆਪਣੇ ਸਰੀਰ ਦਾ ਮਲ-ਭਾਉਣ ਦਸਣ ਲਈ, ਬਾਜ਼ਾਰ ਵਿਚ ਆ ਕੇ ਬੈਠ ਸਕਦੀ ਹੈ ਤਾਂ ਕਲਾ ਕੀ ਪੈਸੇ ਤੋਂ ਅਨਛੂਹੀ ਰਹਿ ਸਕੇਗੀ । ਪੂੰਜੀਵਾਦ ਦੇ ਇਸ ਯੁਗ ਵਿਚ ਜਦ ਡਾਕਟਰ ਤੀਕਰ, ਆਪਣੇ ਲਾਲਚ ਦੀ ਖਾਤਰ, ਆਪਣੀਆਂ ਅੱਖਾਂ ਸਾਹਮਣੇ, ਬੀਮਾਰ ਨੂੰ ਮਰਦੇ ਵੇਖ ਸਕਦਾ ਹੈ ਤਾਂ ਆਧੁਨਿਕ-ਕਲਾਕਾਰ ਦਾ ਇਹ ਕਹਿਣਾ ਕਿ ਉਹ ਕਲਾ ਦੇ ਲਈ ਕੀ ਰਚਨਾ ਕਰਨ ਲੱਗਾ ਹੈ, ਕਿਨਾ ਹਸਾਉਣਾ ਜੇਹਾ ਜਾਪਦਾ ਹੈ । ਪੈਸੇ ਦੀ ਖਾਤਰ ਅਜ ਦਾ ਅਕਲਮੰਦ, ਹੋਸ਼ਿਆਰ ਵਕੀਲ, ਨਿਰਦੋਸ਼ ਨੂੰ ਫਾਂਸੀ ਲਵਾ ਸਕਦਾ ਹੈ, ਜਾਂ ਖੁਨੀ ਨੂੰ ਨਿਰਦੋਸ਼ ਸਾਬਿਤ ਕਰ ਸਕਦਾ ਹੈ-ਤਾਂ ਜੇ ਅਜ ਦਾ ਕਲਾਕਾਰ ਆਪਣੀ ਵਿਧ ਕਲਾ ਦੀ ਬਾਤ ਕਰਦਾ ਹੈ ਤਾਂ ਉਹ ਸਹਿਜੇ ਸਮਝ 'ਚ ੩੫