ਪੰਨਾ:Alochana Magazine August 1960.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਹੀਂ ਆਉਂਦੀ । ਡਾਕਟਰੀ ਲਈ ਜਿਵੇਂ ਡਾਕਟਰ ਨਹੀਂ ਹੈ ਜਾਂ ਵਕਤ ਲਈ ਜਿਵੇਂ ਵਕਾਲਤ ਨਹੀਂਉਸੇ ਤਰ੍ਹਾਂ ਕਲਾ ਲਈ ਕਲਾ ਦੀ ਗਲ ਵੀ ਏਬਨਿਆਦ ਹੈ । ਡਾਕਟਰੀ, ਵਕਾਲਤ, ਕਲਾ ਅਰ ਵਿਗਿਆਨ, ਇਨ੍ਹਾਂ ਸਭਨਾ ਦੀ ਵਾਸਤਵਿਕ ਸਾਰਥਕਤਾ ਅਰ ਓਪਯੋਗਤਾ ਪੂੰਜੀ ਤੋਂ ਛੁਟਕਾਰਾ ਪਾਉਣ 'ਚ ਹੀ ਹੈ । ਮਨੁਖ ਅਰ ਮਨੁਖੀ ਸਮਾਜ ਦੀ ਖਾਤਰ ਹੀ ਕਲਾ ਅਰ ਵਿਗਿਆਨ ਦਾ ਅਸਤਿਤੁ ਹੈ । ਪੂੰਜੀਵਾਦੀ ਵਿਵਸਥਾ ਵਿਚ ਕਲਾਕਾਰ ਦੀ ਚੇਤਨਾ ਪੈਸੇ ਜਾਂ ਆਪਣੇ ਵਿਅਕਤੀਗਤ ਸਵਾਰਥ ਦੁਆਰਾ ਸੰਚਾਲਿਤ ਹੁੰਦੀ ਹੈ । ਉਹ ਪ੍ਰਸਥਿਤੀਆਂ ਦਾ ਗੁਲਾਮ ਹੁੰਦਾ ਹੈ । ਪੈਸੇ ਦੀ ਖਾਤਰ ਉਹ ਆਪਣੀ ਕਲਾ ਦੀ ਟੀ ਕਰਦਾ ਹੈ । ਅਰ ਅਜੇਹੇ ਵਾਤਾਵਰਨ ਵਿਚ ਕਲਾ ਨਹੀਂ ਪਨਪ ਸਕਦੀ । ਉੱਚੀ ਕਲਾ ਅਰ ਉੱਚੀ ਕਵਿਤਾ ਦੀ ਉਦਭਾਵਨਾ ਕੇਵਲ ਸੁਤੰਤਰਤਾ ਦੇ ਵਾਤਾਵਰਨ ਵਿਚ ਹੀ ਸੰਭਵ ਹੈ । ਪਰ ਅਜ ਦਾ ਕਲਾਕਾਰ ਗੁਲਾਮ ਹੈ-ਅਰ ਗੁਲਾਮੀ ਪ੍ਰਤੀਭਾ ਨੂੰ ਜੰਗਲ ਲਗਾ ਦੇਂਦੀ ਹੈ । ਉਸ ਨੂੰ ਸ਼ਕਤੀ ਹੀਨ ਅਰ ਪ੍ਰਭਾਵ ਹੀਨ ਕਰ ਦੇਂਦੀ ਹੈ । ਵਦਿਕ-ਲੋਕ-ਸਾਹਿਤ ਇਸੇ ਲਈ ਇਤਨਾ ਸੁੰਦਰ, ਇਤਨਾ ਉੱਚਾ ਅਰ ਇਤਨਾ ਹਿਰਦੇ-ਸ਼ਸ਼ੀ ਹੈ ਕਿ ਉਸ ਨੂੰ ਸਮੂਹਕ ਜਤਨਾ ਦਾਰਾ ਅਭਿਣਿਅਕਤੀ ਮਿਲੀ ਹੈ । ਅਰ ਆਦੀ-ਕਾਲ ਦੀਆਂ ਪੁਰਾਣਕ-ਕਥਾਵਾਂ ਵੀ ਇਸੇ ਕਾਰਨ ਇਤਨੀਆਂ ਸੁੰਦਰ ਹਨ ਕਿ ਉਨ੍ਹਾਂ ਵਿਚ ਸੁਤੰਤਰ ਮਨੁਖ ਦੀ ਮੁਕਤ-ਭਾਵ-ਧਾਰਾ ਨੂੰ ਸਜੀਵਅਭਿਵਿਅਕਤੀ ਮਿਲੀ ਹੈ । ਦਾਸ-ਯੁਗ ਵਿਚ , ਮਾਲਿਕ, ਦਾਸ ਤੋਂ ਵਧੇਰੇ ਸੁਤੰਤਰ ਹੈ, ਉਸ ਦੀਆਂ ਭਾਵਨਾਵਾਂ ਦਾ ਸ੍ਰੋਤ ਵਧੇਰੇ ਮੁਕਤ ਹੈ । ਇਹੋ ਕਾਰਨ ਹੈ ਕਿ ਤਬਨਾਤੀ ਸਮਾਜ ਦੇ ਪ੍ਰਾਰੰਭਕ-ਕਾਲ ਵਿਚ ਜਦ ਤਕ ਸ਼ਾਮੀ-ਵਰਗ ਸੁਤੰਤਰ ਰਹਿੰਦਾ ਹੈ ਓਦੋਂ ਤਕ ਉੱਚੇ ਸਾਹਿਤ ਦੀ ਰਚਨਾ ਹੁੰਦੀ ਹੈ । ਪਰੰਤੁ ਹਮੇਸ਼ਾ ਲਈ ਉਹ ਸੁਤੰਤਰ ਰਹਿ ਨਹੀਂ ਸਕਦਾ । ਅੰਤਰ-ਵਿਰੋਧੀ ਤਤਾਂ ਦੁਆਰਾ ਉਤਪੱਨ, ਵਰਗਸੰਘਰਸ਼ (ਸ਼੍ਰੇਣੀ-ਘੋਲ) ਦਾ ਸਾਹਮਣਾ ਕਰਨ ਲਈ, ਉਹ ਸ਼ਾਸਨ-ਵਿਵਸਥਾ ਦੇ ਜਾਲ ਵਿਚ ਓਲਝਿਆ ਰਹਿੰਦਾ ਹੈ । ਦਿਨੋ ਦਿਨ ਉਹ ਵੀ ਪ੍ਰਸਥਿਤੀਆਂ ਦਾ ਗੁਲਾਮ ਹੋ ਜਾਂਦਾ ਹੈ । ਗੁਲਾਮ ਨੂੰ ਗੁਲਾਮ ਬਣਿਆ ਰਹਿਣ ਦੇਣ ਦੀ ਵਿਵਸਥਾ ਦਾ ਗੁਲਾਮ । ਸਾਮੰਤ-ਯੁਗ ਦੇ ਆਰੰਭ-ਕਾਲ ਵਿਚ ਰਾਜਾ ਕਾਫੀ ਸੁਤੰਤਰ ਸੀ ਸ਼ਾਸਨ-ਵਿਵਸਥਾ ਤੋਂ ਪਿਛੋਂ ਵੀ ਉਹ ਨੂੰ ਬਹੁਤ ਸਾਰਾ ਵਕਤ ਮਿਲ ਜਾਂਦਾ " ਜਦੋਂ ਕਿ ਉਹ ਕਲਾ ਅਰ ਸਾਹਿਤ ਦੀ ਗੱਲ ਸੋਚ ਸਕਦਾ ਸੀ। ਉਸ ਦੇ ਦਰਬਾ ਵਿਚ ਕਲਾ, ਸਾਹਿਤ ਅਰ ਕਵਿਤਾ ਦੀ ਪ੍ਰਾਪਤੀ ਹੁੰਦੀ ਰਹਿੰਦੀ ਸੀ । ਅਲਰ) ਅਜੰਤਾ ਅਰ ਉੱਤੀਸਾ ਦੇ ਮੰਦਰ, ਸਾਮੰਤ-ਗ ਦੀ ਸੁਤੰਤਰਤਾ ਦੁਆਰਾ ਰਚਾ ਗਈਆਂ ਉੱਚ-ਕਲਾ ਕਿਰਤਾਂ ਹਨ--ਜੋ ਅੱਜ ਵੀ ਵੇਖਣ ਦੀਆਂ ਚੀਜ਼ਾਂ ਹਨ ੩੬