ਪੰਨਾ:Alochana Magazine August 1960.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਜ਼ਦੂਰ ਦਾ ਪੂਰਾ ਪੂਰਾ ਹੱਕ ਹੋਵੇਗਾ, ਉਹ ਜੀਵਨ ਲੋੜਾਂ ਨੂੰ ਪੂਰਾ ਕਰਣ ਲਈ ਹੈ ਸਾਲ ਦਾ ਕਰੇਗਾ, ਬਾਜ਼ਾਰ ਵਿਚ ਵੇਚਣ ਲਈ ਨਹੀਂ । ਓਦੋਂ ਉਸ ਦੀ ਮਹਨਤ ਨੂੰ ਕਵਿਤਾ ਦੀ ਲੋੜ ਪਵੇਗੀ, ਕਵਿਤਾ ਨੂੰ ਮਿਹਨਤ ਦੀ ਲੋੜ ਪਵੇਗੀ । (4 ਤਾਂ ਅੰਦਰ ਕਵਿਤਾ ਅਰ ਮਜ਼ਦੂਰ ਦੋਵੇਂ ਦਾਖਲ ਹੋਣਗੇ । ਇਸ ਸੰਜੋਗ ਲਈ " ਪੰਛ ਨੂੰ ਮੁੜਣ ਦੀ ਲੋੜ ਨਹੀਂ । ਇਨ੍ਹਾਂ ਵਿਗਿਆਨਕ ਓਤਪਾਦਨ-ਸਾਧਨਾਂ ਦੇ ਆਧਾਰ ਤੇ ਹੀ ਸਾਰੀ ਵਿਵਸਥਾ ਹੋ ਸਕੇਗੀ । ਵਿਗਿਆਨ ਅਰ ਕਲਾ ਦੀ ਸਮੁੱਚੀ ਆਸਤਕ ਵਿਰਾਸਤ ਨੂੰ ਅਪਨਾਉਂਦੇ ਹੋਏ ਕੇਵਲ, ਸਾਮਾਜਿਕ ਸੰਬੰਧਾਂ ਨੂੰ ਹੀ ਬਦਲਨਾ ਪਵੇਗਾ । ਉਤਪਾਦਨ ਸਾਧਨਾਂ ਦੇ ਵਿਕਸਿਤ ਰੂਪ ਨਾਲ ਆਧੁਨਿਕ ਸਮਾਜ ਦੇ ਅੰਦਰ ਵਿਥਵਾ ਕਾਫ਼ੀ ਵੱਧ ਜਾਂਦੀ ਹੈ । ਵਿਵਿਧ ਜੀਵਨ ਦੇ ਅਨੁਰੂਪ, ਕਲਾ ਅਰ ਵਿਗਿਆਨ ਦੀ ਕਾਫ਼ੀ ਪ੍ਰਾਪਤੀ ਹੁੰਦੀ ਹੈ । ਆਧੁਨਿਕ ਵਿਵਿਧ ਪਰਿਸਥਿਤਿਆਂ ਅੰਦਰ, ਸਾਮੰਤ-ਕਾਲੀਨ ਕਵਿਤਾ ਅਰ ਕਹਾਣੀ ਦੀ ਉਹ ਏਕਤਾ ਨਸ਼ਟ ਹੋ ਜਾਂਦੀ ਹੈ । ਅਰ ਦੋਹਾਂ ਦੀ ਬਿਲਕੁਲ ਵਖਰੀ ਸੱਤਾ ਸਥਾਪਿਤ ਹੋ ਜਾਂਦੀ ਹੈ । ਕਵਿਤਾ, ਕਹਾਣੀ, ਨਾਟਕ, ਉਪਨਿਆਸ, ਅਰਥ-ਸ਼ਾਸਤਰ, ਮਨੋਵਿਗਿਆਨ, ਨੀਤੀ-ਸ਼ਾਸਤਰ ਆਦਿ ਦੇ ਭਿੰਨ ਭਿੰਨ ਰੂਪਾਂ ਵਿਚ ਕਲਾ ਅਰ ਵਿਗਿਆਨ ਦਾ ਖੇਤਰ, ਚੰਗੀ ਤਰ੍ਹਾਂ ਵਿਕਸਿਤ ਹੁੰਦਾ ਹੈ । ਪਰੰਤੁ ਇਸ ਵਿਵਿਧ ਭਿੰਨਤਾ ਦੀ ਸਾਮਾਜਿਕ ਆਧਾਰ ਤਾਂ ਇਕ ਹੀ ਰਹਿੰਦਾ ਹੈ । ਇਸੇ ਲਈ ਕਲਾ ਅਰ ਵਿਗਿਆਨ ਦੇ ਇਨ੍ਹਾਂ ਭਿੰਨ-ਭਿੰਨ ਓਪ-ਅੰਗਾਂ ਵਿਚ ਮੁਲਭੂਤ ਸਾਮਾਜਿਕ-ਯਥਾਰਥ ਤਾਂ ਸਮਾਨ ਰੂਪ ਵਿਚ ਵਿਦਮਾਨ ਰਹਿੰਦਾ ਹੈ । ਸਮੂਹ ਦੇ ਆਂਤ੍ਰਿਕ ਭਾਵ-ਸੰਸਾਰ ਦਾ ਆਦਾਨ-ਪ੍ਰਦਾਨ ਕਰਣ ਲਈ, ਛਾਪੇ ਦੇ ਨਿਰਜੀਵ ਨਾਲੇ ਅੱਖਰਾਂ ਦੀ ਨਿਸਬਤ ਰੇਡੀਉ ਦਾ ਜੀਵੰਤ-ਸਰ ਵਧੇਰੇ ਪਯੋਗੀ ਹੈ । ਕਿੰਤੂ ਇਨ੍ਹਾਂ ਈਜਾਦਾਂ ਦਾ ਸਾਮਾਜਿਕ ਕਲਿਆਨ ਲਈ ਸਾਹਿਕ ਓਪਯੋਗ ਅਜੇ ਬਾਕੀ ਹੈ । ਅਜ ਦੀ ਵਿਅਕਤਕ ਆਧਾਰ ਭੂਮੀ ਤੇ ਇਸ ਤੋਂ ਵਧੇਰੇ ਸੀਕਨ ਵੀ ਨਹੀਂ। ਕੇਵਲ ਉਤਪਾਦਨ-ਸਾਧਨਾਂ ਦੇ ਸਮੂਹ ਅਧਿਕਾਰ ਦਾ ਹੈ ਇਨ੍ਹਾਂ ਦਾ ਸਭ ਓਪਯੋਗ ਸੰਭਵ ਹੋ ਸਕੇਗਾ । ਉਦੋਂ ਕਵਿਤਾ ਅਰ ਕੰਨਾਂ ਦੀ 'ਪਕ ਏਕਤਾ ਮੁੜ ਸਥਾਪਿਤ ਹੋ ਸਕੇਗੀ । ਇਕੱਲਾ ਕਵੀ ਵੀ ਕਵਿਤਾ ਕਰੇਗਾ ਦਾ ਉਸ ਦਾ ਰੂਪ ਵਿਅਕਤੀਗਤ ਨਹੀਂ ਹੋਵੇਗਾ । ਕਵੀ ਆਪਣੀ ਸਮੂਹਕ ਨੂੰ ਪੂਰਾ ਕਰੇਗਾ। ਸਮੂਹਕ ਜਜ਼ਬਿਆਂ ਨੂੰ ਹੀ ਵਿਅਕਤ ਕਰੇਗਾ । ਕ-ਗੀਤ ਅਰ ਵਿਅਕਤੀ-ਦਾਰਾ ਲਿਖੀਆਂ ਗਈਆਂ ਕਵਿਤਾਵਾਂ ਵਿਚ ਵਿਆ ਤਾਂ ਵੀ . ਜ਼ਿਮੇਵਾਰ ਸਮ ਕੋਈ ਫ਼ਰਕ ਨਹੀਂ ਹੋਵੇਗਾ । ਕਵਿਤਾ ਨੇ ਮਨੁੱਖ ਦੀ ਮੁਢਲੀ ਸਹਾਇਤਾ-ਹੀਨ ਅਵਸਥਾ ਵਿਚ ਦੁਖ