ਪੰਨਾ:Alochana Magazine August 1960.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਨੋ-ਕਾਮਨਾਵਾਂ ਤੇ ਜਜ਼ਬਿਆਂ ਦਾ ਮਧਿਅਮ, ਪ੍ਰਧਾਨ ਰੂਪ ਵਿਚ ਭਾਸ਼ਾ ਹੀ ਰਿਹਾ। ਦੁਜਾ ਅਮਲ ਪੈਰਾਂ ਦੀ ਟਾਪ ਅਤੇ ਹਥਾਂ ਦੀ ਤੋੜੀ ਸੀ ਜੋ ਲੈਅ ਨੂੰ ਬਾਕਾਇਦਾ ਰਖਦੀ ਸੀ। ਮਨੁਖੀ ਉਨਤੀ ਦੇ ਨਾਲ ਜਦੋਂ ਹਥਾਂ ਦਾ ਕੰਮ ਪੱਥਰ ਸੋਟੇ ਨੂੰ ਹਥਿਆਰ ਬਣਾ ਕੇ ਲੀਤਾ ਜਾਣ ਲੱਗਾ ਤਾਂ ਸੰਗੀਤਕ ਸੰਦਾਂ ਦਾ ਮੁਢ ਬੱਝਾ। ਮਾਤ ਸੱਤਾ ਕਾਲ ਵਿਚ ਮਨੁਖ ਸੰਗੀਤਕ ਸੰਦ ਦੇ ਰੂਪ ਵਿਚ ਡੰਡਾ ਵਜਾਉਦਾ ਸੀ, ਇਸ ਦੇ ਸਬੂਤ ਮਿਲਦੇ ਹਨ। ਅਜਿਹੇ ਸੰਦ ਮਗਰੋਂ ਇਕ ਵੱਖਰੀ ਵਿਦਿਆ; ਸੰਗੀਤ ਦਾ ਮਧਿਅਮ ਬਣੇ। ਤੀਜਾ ਅਮਲ ਮੁੱਢਲੇ ਖੁਸ਼ੀ ਪ੍ਰਗਟਾਵੇ ਵਿਚ ਸਾਰੇ ਸਰੀਰ ਨੂੰ ਕਈਆਂ ਤੇ ਵਿਸ਼ੇਸ਼ ਢੰਗਾਂ ਨਾਲ ਹਿਲਾਉਣਾ, ਉਛਾਲਣਾ ਮੋੜਨਾ ਤੇ ਲਚਕਾਉਣਾ ਸੀ। ਸਮਾਂ ਪਾ ਕੇ ਦਿਲੀ ਜਜ਼ਬਿਆਂ ਦਾ ਇਹ ਸ਼ਰੀਰਕ ਪ੍ਰਗਟਾਉ ਹਾਵ-ਭਾਵ ਤੋਂ ਵਿਕਸਿਤ ਹੋ ਕੇ ਨ੍ਰਿਤ ਬਣਿਆ।

ਇਹ ਖੁਸ਼ੀ-ਪ੍ਰਗਟਾਉ ਢੇਰ ਚਿਰ ਤਕ ਇਕੋ ਅਤੇ ਅਨਿੱਖੜ ਰੂਪ ਵਿਚ ਰਹਿਆ। ਪੁਰਾਤਨ ਸਾਮਵਾਦ ਦੇ ਯੁਗ ਵਿਚ ਰਾਗ ਸੰਗੀਤ ਤੇ ਨ੍ਰਿਤ ਦਾ ਇਹ ਮਿਲਵਾਂ ਰੂਪ ਥਕੇਵੇਂ ਤੋਂ ਆਰਾਮ ਜਾਂ ਮਨੋਰੰਜਨ ਅਤੇ ਦੇਵਤਿਆਂ ਨੂੰ ਰਿਝਾਉਣ ਤੋਂ ਮਗਰੋਂ ਪੂਜਣ ਦਾ ਸਾਧਨ ਸੀ। ਮਨੁਖ ਜਦ ਤਕ ਸਾਮਾਜਿਕ ਸਮਾਨਤਾ ਕਾਇਮ ਰਹੀ, ਦੇਵਤਿਆਂ ਨੂੰ ਰਿਝਾਉਣਾ, ਖੁਸ਼ ਕਰਨਾ ਅਤੇ ਆਪਣੇ ਵਿੱਚ ਸ਼ਾਮਲ ਕਰਨਾ ਹੀ ਮਨੁਖ ਦੀ ਲਾਲਸਾ ਸੀ। ਦੇਵ-ਪੂਜਾ ਉਦੋਂ ਸ਼ੁਰੂ ਹੋਈ, ਜਦੋਂ ਸਾਮਾਜਿਕ ਜੀਵਨ ਵਿਚ ਕਿਸੇ ਨੂੰ ਉੱਚਾ ਜਾਣ ਕੇ ਸੇਵਾ ਦਾ ਭਾਵ ਤੇ ਮਜਬੂਰੀ ਆ ਚੁਕੀ ਸੀ।

ਇਸ ਜਨ-ਯੁਗ ਵਿਚ ਜੰਗਲੀ ਸਮਾਜ (Barbarianism) ਦੇ ਦੌਰ ਵਿੱਚ ਪੂਜਾ ਤੇ ਨਾਚ ਦਾ ਰਾਗ, ਜੰਗੀ ਤੇ ਮਾਰੂ ਰਾਗ ਬਨਣ ਲਗ ਪੈਂਦਾ ਹੈ। ਜੰਗਲੀ ਜਾਨਵਰਾਂ ਤੇ ਦੁਸ਼ਮਣ ਕਬੀਲਿਆਂ ਦੇ ਟਾਕਰੇ ਤੋਂ ਪਹਿਲਾਂ ਤੇ ਮਗਰੋਂ ਵੀ ਨ੍ਰਿਤ ਕੀਤਾ ਜਾਂਦਾ ਸੀ। ਇਸ ਸਮਾਜ ਵਿਚ ਜੀਵਨ ਦੇ ਹਰ ਪੱਖ ਵਿੱਚ ਸਾਂਝ ਸੀ, ਇਸ ਲਈ ਰਾਗ ਤੇ ਨ੍ਰਿਤ ਵਿੱਚ ਸਾਰੇ ਹੀ ਸ਼ਾਮਲ ਹੁੰਦੇ ਸਨ। ਅਜ ਵੀ ਅਫਰੀਕਾ ਦੇ ਹਬਸ਼ੀ ਅਤੇ ਕਈ ਦੇਸ਼ਾਂ ਦੇ ਆਦੀਵਾਸੀ ਕਬੀਲੇ ਦੇ ਸਭ ਲੋਕ ਆਪਣੇ ਭੰਗੜਿਆਂ ਵਿੱਚ ਹਰਖ-ਸੋਗ ਤੇ ਜੰਗ ਸਮੇਂ ਸ਼ਾਮਲ ਹੁੰਦੇ ਹਨ। ਇੰਜ ਰਾਗ ਤੇ ਨ੍ਰਿਤ ਮਨੋਰੰਜਣ ਤੇ ਪਜਾ ਦਾ ਹੀ ਵਸੀਲਾ ਨਹੀਂ ਸੀ, ਸਗੋਂ ਲੜਾਈ ਦੇ ਸਮੇਂ ਜੋਸ਼ ਵਧਾਉਣ ਲਈ ਵੀ ਸੀ। ਕਬੀਲੇ ਦੇ ਜ਼ਿਮੇਂ ਇਹ ਕੰਮ ਹੁੰਦਾ ਸੀ ਜੋ ਜਾਦੂਗਰ ਵੀ ਸਮਝਿਆ ਜਾਂਦਾ ਸੀ। ਭਾਸ਼ਾ ਇੰਨੀ ਕੁ ਵਿਕਸਿਤ ਹੁੰਦੀ ਜਾ ਰਹੀ ਸੀ ਕਿ ਮਨੁਖੀ ਜਜ਼ਬਾਤ ਨੂੰ ਆਪਣੀ ਪਕੜ ਵਿੱਚ ਲੈ ਸਕੇ, ਇਸ ਲਈ ਕਵਿਤਾ ਜਿਹੜੀ ਕਿ ਅਸਲ ਵਿਚ ਰਾਗ-ਮਈ ਭਾਸ਼ਾ ਦਾ ਹੀ ਦੂਜਾ ਨਾਂ ਸੀ, ਰਾਗ ਦੇ ਨਾਲ ਜੁੜ ਗਈ।

ਇਸੇ ਸਮੇਂ ਵਿੱਚ ਸੰਗੀਤਕ ਸਾਜ਼ਾਂ ਦੀ ਹੋਂਦ ਦਾ ਵੀ ਪਤਾ ਚਲਦਾ ਹੈ। ੨੫੦੦ ਈ:ਪੂ: ਦੀ ਈਰਾਨੀ-ਹਿੰਦੀ ਨਸਲ ਵਿੱਚ ਬੰਸਰੀ ਦਾ ਹੋਂਦ ਦਾ ਪਤਾ