ਪੰਨਾ:Alochana Magazine August 1960.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਿਆਰਾ ਸਿੰਘ ਪਦਮ ਗੋਸ਼ਟਿ-ਸਾਹਿਤ ( ੧) ਗੋਸ਼ਟਿ ਦਾ ਅਰਥ ਹੈ ਬਹਿਸ ਜਾਂ ਵਿਚਾਰ ਚਰਚਾ । ਪ੍ਰਾਚੀਨ ਪੰਜਾਬੀ ਸਾਹਿਤ ਵਿਚ ਗੋਸ਼ਟਾਂ ਇਕ ਵਿਸ਼ੇਸ਼ ਥਾਂ ਰਖਦੀਆਂ ਹਨ, ਜਿਨ੍ਹਾਂ ਵਿਚ ਤਰਕਵਾਦੀ ਪੱਖ ਤੋਂ ਅਧਿਆਤਮਕ ਸਿਧਾਂਤਾਂ ਤੇ ਮਜ਼ਬੀ ਅਕੀਦਿਆਂ ਦੀ ਪਰਖ ਪੜਤਾਲ ਕੀਤੀ ਮਿਲਦੀ ਹੈ । ਪੁਰਾਣੇ ਸੰਸਕ੍ਰਿਤ ਦੇ ਦਾਰਸ਼ਨਿਕ ਸਾਹਿਤ ਵਿਚ ਵੀ ਇਹ ਪਰਿਪਾਟੀ ਪਾਈ ਜਾਂਦੀ ਹੈ ਕਿ ਕਿਸੇ ਮਸਲੇ ਉਤੇ ਵਾਦੀ ਤਿਵਾਦੀ ਮਿਥ ਕੇ ਸ਼ੰਕਾਵਾਂ ਖੜੀਆਂ ਕੀਤੀਆਂ ਜਾਂਦੀਆਂ ਤੇ ਫਿਰ ਉਨ੍ਹਾਂ ਦਾ ਸਮਾਧਾਨ ਕੀਤਾ ਹੁੰਦਾ ਹੈ । ਸ਼ੰਕਾਵਾਦੀ ਉਹ ਉਹ ਸਵਾਲ ਉਠਾਉਂਦਾ ਹੈ, ਜੋ ਵੀ ਆਮ ਤੌਰ ਤੇ ਉਸ ਬਾਰੇ ਉਠਾਏ ਜਾ ਸਕਦੇ ਹਨ ਤੇ ਆਚਾਰੀ ਉਨ੍ਹਾਂ ਸ਼ੰਕਾਵਾਂ ਨੂੰ ਦੂਰ ਕਰਕੇ ਅਪਣਾ ਮਤ ਸਪਸ਼ਟ ਤੇ ਨਿਰਦੋਸ਼ ਕਰਕੇ ਦਸਦਾ ਹੈ । ਯੂਨਾਨੀ ਫਿਲਾਸਫਰ ਸ਼ੁਕਰਾਤ ਦਾ ਸਿਧਾਂਤ ਵੀ ਇਸੇ ਵਾਰਤਾਲਾਪੀ ਤਰੀਕੇ ਵਿਚ ਅੰਕਿਤ ਕੀਤਾ ਮਿਲਦਾ ਹੈ । ਕੁਝ ਚੇਲੇ ਸਵਾਲ ਕਰਦੇ ਹਨ ਤੇ ਸ਼ੁਕਰਾਤ ਦਾਰਸ਼ਨਿਕ ਪੱਖ ਤੋਂ ਉਨ੍ਹਾਂ ਦਾ ਨਿਰਣਾ ਕਰਕੇ ਉਤਰ ਦੇਂਦਾ ਹੈ । ਇਨ੍ਹਾਂ ਗੋਸ਼ਟਾਂ ਵਿਚ ਵੀ ਲਗ ਭਗ ਇਸੇ ਤਰੀਕੇ ਨੂੰ ਅਪਣਾਇਆ ਗਇਆ ਹੈ । | ਇਸ ਤਰੀਕੇ ਦਾ ਵੱਡਾ ਲਾਭ ਇਹ ਹੈ ਕਿ ਕਿਸੇ ਸਿਧਾਂਤ ਜਾਂ ਮਤ ਬਾਰੇ ਬੌਧਕ ਪੱਖ ਤੋਂ ਸੂਖਮ ਤੋਂ ਸੂਖਮ ਨੁਕਤਿਆਂ ਦਾ ਭਲੀ ਭਾਂਤ ਵਿਸ਼ਲੇਸ਼ਣ ਤੇ ਨਿਰਣਯ ਹੋ ਜਾਂਦਾ ਹੈ ਅਤੇ ਜਿਗਿਆਸੁ ਇਸ ਨਾਲ ਇਕ ਤਰ੍ਹਾਂ ਦੀ ਵਿਸ਼ੇਸ਼ ਤਸੱਲੀ ਅਨੁਭਵ ਕਰਦਾ ਹੈ । ਜਦੋਂ ਵੀ ਕੋਈ ਨਵਾਂ ਮਤ ਉਠਦਾ ਹੈ, ਚਾਹੇ ਉਹ ਅਧਿਆਤਮਕ ਹੋਵੇ ਚਾਹੇ ਰਾਜਸੀ, ਉਸ ਸਮੇਂ ਇਕ ਕਿਸਮ ਦੇ ਵਿਚਾਰਾਂ ਦੀ ਜੁਗ-ਗਰਦੀ ਪੈਦਾ ਹੁੰਦੀ ਹੈ ਤੇ ਸ਼ਾਸਤੂਰਥ ਦਾ ਪ੍ਰਵਾਹ ਚਲਦਾ ਹੈ । ਪੁਰਾਣੇ ਮਤਾਂ ਵਾਲੇ ਅਪਣੇ ਮਤ ਦੇ (ਸਧਾਤਾਂ ਦੀ ਸਹੀ ਸਿਧ ਕਰਨ ਲਈ ਬਚਾਉ ਦੇ ਤਰੀਕੇ ਸੋਚਦੇ ਹਨ ਤੇ ਨਵਾਂ ਮਤ ਰਾਣਿਆਂ ਮਤਾਂ ਦੀਆਂ ਕਮਜ਼ੋਰੀਆਂ ਉਤੇ ਚੋਟ ਕਰ ਕੇ ਅਤੇ ਆਪਣੀਆਂ ਵਿਸ਼ੇਸ਼ਤਾਵਾਂ ૪૧