ਪੰਨਾ:Alochana Magazine August 1960.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਾਇਮ ਸੱਚ ਸਲਾਮਤੀ, ਝੂਠ ਨ ਰਹਿਸੀ ਮੂਲ ਜੋ ਕਰਨ ਇਬਾਦਤ ਰੱਬ ਦੀ, ਦਰਗਹ ਪਵਹਿ ਕਬੂਲ । ਇਕ ਥਾਂ ਇਸ ਸਵਾਲ ਜਵਾਬ-ਮਾਲਾ ਵਿਚ ਇਸ਼ਕ ਦੀਆਂ ਕਿਸਮਾਂ ਨੂੰ ਬੜੀ ਵਧੀਆਂ ਤਰ੍ਹਾਂ ਨਿਖਾਰਿਆ ਗਇਆ ਹੈ । ਪਾਠਕਾਂ ਦੀ ਦਿਲਚਸਪੀ ਲਈ ਇਹ ਟੋਟਕਾ ਵੀ ਇਥੇ ਦਰਜ ਕੀਤਾ ਜਾਂਦਾ ਹੈ : ਕਹੇ ਇਮਾਮ ਕਰੀਮਦੀਨ, ਸੱਚਾ ਦੇਹ ਸੁਨੇਹ ਜਿਸ ਬਿਧਿ ਕਾਇਮ ਹੋਇ ਤਨ, ਸੋਈ ਅਮਲ ਕਰੇਇ ॥ ਕਾਇਮ ਹੋਇ ਕਿਆਮਤੀ, ਜੁਸੇ ਖਾਕ ਨ ਖਾਇ ਖੁਲੇ ਨ ਜੁਸਾ ਤਿਸਦਾ, ਫੇਰ ਨ ਆਵੈ ਜਾਇ ॥ ਕਉਣ ਇਬਾਦਤ ਰੱਬ ਦੀ, ਜਿਤ ਕਾਇਮ ਹੋਵੈ ਰੂਹ ਫੇਰ ਨ ਫਿਰੈ ਚਉਰਾਸੀਏਹ, ਬਹੁਤੀ ਹੋਇ ਨ ਧਰੂਹ । ਕੇਹੀ ਸੂਰਤ ਰੱਬ ਦੀ, ਕਿਸ ਬਿਧਿ ਲਾਈਐ ਧਿਆਨ ਕਿਸ ਬਿਧਿ ਚਿਲੇ ਸਾਧੀਅਨਿ, ਸਚਾ ਦੇਇ ਬਿਆਨ । ਅਗੇ ਜਵਾਬ ਇਉਂ ਚਲਦਾ ਹੈ : ਨਾਨਕ ਆਖੈ ਰਾਹ ਸਚੁ, ਸੁਣਹੁ ਇਮਾਮ ਕਰੀਮ ॥ ਜੀਵਦਿਆਂ ਤੂੰ ਹੋਇ ਰਹੁ, ਦੁਨੀਆਂ ਵਿਚ ਯਤੀਮ ! ਚਾਰੋਂ ਇਸ਼ਕ ਖੁਦਾਇ ਦੇ, ਮਨ ਅੰਦਰ ਸੁਣ ਲਾਇ ਇਕ ਹਿਕਾਨੀ ਇਸ਼ਕ ਹੈ, ਹੱਕ ਹੱਕ ਕਮਾਇ । ਗੋਸ਼ ਨਸ਼ੀਨੀ ਹੋਇ ਰਹੁ, ਧਰਤੀ ਸੀਸ ਟਿਕਾਇ ਕਰਹੁ ਇਬਾਦਤ ਰੱਬ ਦੀ, ਚਿੱਲੇ ਬੈਠਹੁ ਜਾਇ ॥ ਦੂਜਾ ਇਸ਼ਕ ਸੱਚ ਬੰਦਗੀ, ਬੁਰੇ ਭਲੇ ਸਭ ਤਿਆਗ ਏਕਾ ਏਕੀ ਹੋਇ ਰਹੁ, ਜਾਂ ਜਾਗਨ ਹੈੱਡੇ ਭਾਗ ਤੀਜਾ ਇਸ਼ਕ ਜ਼ਹੀਰ ਹੈ, ਖਾਣ ਪੀਣ ਸਭ ਜਾਇ ਬੈਠਹੁ ਆਸਨ ਮਾਰ ਕਰ, ਜੋਗ ਧਿਆਨੈ ਲਾਇ ॥ ਮਾਹਰ ਇਕ ਘਰ ਰਖ, ਭਿੰਨ ਭਿੰਨ ਰਹਿਨ ਨ ਦੋਇ ਆਵਾਗਉਣ ਨ ਹੋਇ ਫਿਰ, ਜੇ ਨਿਤ ਨਿਤ ਸਾਧੈ ਕੋਇ ॥ ਚਉਥਾ ਇਸ਼ਕ ਮਿਜਾਜ਼ ਹੈ, ਜਿਉਂ ਦੀਵੇ ਜਲਹਿ ਪਤੰਗ ਗੁਝੀ ਆਤਸ਼ ਇਸ਼ਕ ਦੀ, ਇਸ਼ਕ ਮੁਸ਼ਾਕਾ ਸੰਗ । ਚਾਰੋਂ ਇਸ਼ਕ ਮਹਿਬੂਬ ਦੇ, ਰੱਬ ਜਿਸਨੋ ਆਣੇ ਰਾਸ · ਜੰਗੀ ਭੋਗੀ ਆਸ਼ਕਾਂ, ਪੂਰਣ ਹੋਵੈ ਆਸ ॥ ੪੬