ਸਵਾਲ
ਜਵਾਬ
੧. ਤੋਸਾ ਫਕੀਰ ਕਾ ਕਿਆ ਹੈ ? ਭਰੋਸਾ ਭਗਵਾਨ ਕਾ । ੨. ਮਹਿਮਾਨ ਫਕੀਰ ਕਾ ਕਉਣ ਹੈ ? ਸਰੀਰ ਅਰ ਜੀਉ । ੩. ਘਰ ਫਕੀਰ ਦਾ ਕਿਹੜਾ ਹੈ ? ਸਾਰਾ ਜਗਤ ॥ ੪. ਅਹਾਰ ਫਕੀਰ ਕਾ ਕਿਆ ਹੈ ? ਮਾਸ ਆਪਣਾ ਅਹਾਰ ਕਰਣਾ । ੫. ਜਾਮਾ ਫਕੀਰ ਕਾ ਕਿਆ ਹੈ ? ਸਭ ਕਿਸੀ ਕਾ ਪਾਪ ਕਜਣਾ । ੬. ਪਾਤਸ਼ਾਹੀ ਫਕੀਰ ਕੀ ਕਿਆ ਹੈ ?
ਬੇਪਰਵਾਹੀ ਜਗਤ ਸਿਉਂ ਅਰ ਅਪਣੇ
ਸਰੀਰ ਸਿਉਂ । ੭. ਇਛਾ ਫਕੀਰ ਕੀ ਕਿਆ ਹੈ ? ਹਰ ਕਿਸੀ ਪਰ ਪਰਉਪਕਾਰ ਕਰਨਾ ।
ਇਹ ਸਾਨੂੰ ਮੰਨਣਾ ਪਵੇਗਾ ਕਿ ਇਸ ਗੋਸ਼ਟਿ ਸਾਹਿਤ ਨੇ ਜਿਥੇ ਸਾਡੇ ਲਿਟਰੇਚਰ ਵਿਚ ਤਰਕਵਾਦੀ ਦ੍ਰਿਸ਼ਟੀਕੋਣ ਤੋਂ ਪ੍ਰਮਾਰਥ ਦੇ ਗੁੜੇ ਮਸਲਿਆਂ ਨੂੰ ਵਿਚਾਰਿਆ ਤੇ ਸਲਝਾਇਆ ਹੈ ਉਥੇ ਪ੍ਰਾਚੀਨ ਪੰਜਾਬੀ ਵਾਰਤਕ ਨੂੰ ਵੀ ਭਾਗ ਲਾਏ ਹਨ । ਖਾਸ ਕਰ ਕੇ ਦਾਰਸ਼ਨਿਕ ਪੱਧਰ ਦੀ ਵਾਰਤਕ ਰਚਨਾ, ਖਾਸ ਕਿਸਮ ਦੀ ਸੰਕੇਤਾਵਲੀ ਦੀ ਅਣਹੋਂਦ ਕਾਰਣ ਆਪਣੇ ਆਪ ਵਿਚ ਇਕ ਔਖਾ ਕੰਮ ਸੀ । ਪਰ ਗੋਸ਼ਟਾਂ ਦੀ ਰਚਨਾ ਦਸਦਾ ਹੈ ਕਿ ਸਾਡੇ ਪ੍ਰਾਚੀਨ ਗੱਦਕਾਰ ਇਸ ਵਿਚ ਵੀ ਕਿਸੇ ਤਰਾਂ ਪਿਛੇ ਨਹੀਂ ਰਹੇ ੩ ੪ ਨੇ ਯੋਗ ਸੰਕੇਤਾਵਲੀ ਉਧਾਰੀ ਲੈ ਕੇ ਪੰਜਾਬੀ ਨੂੰ ਅਮੀਰ ਕੀਤਾ ਹੈ ।
ਪੰਜਾਬੀ ਵੀਰੋ ! “ਆਲੋਚਨਾ ਦੇ ਆਪ ਗਾਹਕ ਬਣੇ
ਹੋਰਾਂ ਨੂੰ ਗਾਹਕ ਬਣਨ ਲਈ ਪ੍ਰੇਰੋ ।
੪੮
ਪੰਨਾ:Alochana Magazine August 1960.pdf/48
Jump to navigation
Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
