ਪੰਨਾ:Alochana Magazine August 1960.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(ਸਫਾ ੬ ਦੀ ਬਾਕੀ) ਲੜਨੋਂ ਕੁੜ੍ਹਨੋਂ ਇਕ ਪਾਸੇ ਹੋ, ਛੁਹੇਗੀ ਕੰਮ ਉਸਾਰੀ ਦਾ । (ਕੇਸਰ ਕਿਆਰੀ) ਇਸਤ੍ਰੀ-ਤੰਤਰਤਾ ਦਾ ਹਾਮੀ ਚਾਤ੍ਰਿਕ ਇਕ ਸਿਹਰੇ ਵਾਲੇ ਨੂੰ ਵੰਗਾਰ ਕੇ ਕਹਿੰਦਾ ਹੈ ਕਿ ਜੇ ਤੂੰ ਇਸਤ੍ਰੀ ਦੇ ਦਿਲ ਦੀ ਕੋਮਲਤਾ ਵੇਖਣਾ ਚਾਹੁੰਦਾ ਹੈਂ, ਜੇ ਤੂੰ ਉਸ ਦੀ ਆਤਮਾਂ ਵਿਚ ਝਾਤ ਮਾਰਨ ਦਾ ਇੱਛਾਵਾਨ ਹੈ ਤਾਂ ਇਸ ਨੂੰ ਗੁਲਾਮੀ ਦੇ ਪਿੰਜਰੇ ਵਿਚੋਂ ਕਢ ਦੇ । ਕਵੀ ਇਸਤ੍ਰੀ ਰੂਪੀ ਬੁਲਬੁਲ ਨੂੰ ਮਰਦ ਦੀ ਗੁਲਾਮੀ ਰੂਪੀ ਪਿੰਜਰੇ 'ਚੋਂ ਬਾਹਰ ਕੱਢ ਕੇ ਉਚੀਆਂ ਹਵਾਵਾਂ ਵਿਚ ਉਡਾਰੀਆਂ ਲਵਾਉਣ ਦਾ ਇੱਛਕ ਹੈ:- ਜੇ ਤਕਣਾਂ ਈ ਨਾਰੀ ਦਾ ਦਿਲ ਘੁੰਡ ਚਾ ਕੇ, ਖਿੜੀ ਆਤਮਾਂ ਦੇ ਜੇ ਲੈਣੇ ਨੀ ਝਾਕੇ । ਤਾਂ ਤਕ ਇਸ ਨੂੰ ਦੂਈ ਦਾ ਪਰਦਾ ਹਟਾ ਕੇ ਗੁਲਾਮੀ ਦੇ ਪਿੰਜਰੇ ਤੋਂ ਬਾਹਰ ਬਿਠਾ ਕੇ ਜੇ ਸੁਣਨੇ ਨੀ ਨਗ਼ਮੇ ਕੁਦਰਤੀ ਅਦਾ ਵਿਚ, ਤਾਂ ਉੱਡਣ ਦੇ ਬੁਲਬੁਲ ਨੂੰ ਉੱਚੀ ਹਵਾ ਵਿਚ ।" ( ਨਵਾਂ-ਜਹਾਨ ) , ਇਸਤ੍ਰੀ ਦੀ ਆਜ਼ਾਦੀ ਹੀ ਮਰਦ ਦੀ ਆਜ਼ਾਦੀ ਹੈ । ਮਰਦ ਆਪਣੀ ਆਜ਼ਾਦੀ ਦੀ ਆਸ ਇਸਤਰੀ ਦੇ ਪੱਲੇ ਨਿਆਂ ਪਾ ਕੇ ਹੀ ਕਰ ਸਕਦਾ ਹੈਉਸ ਨਾਲ ਨਿਆਂ ਇਹੀ ਹੈ ਕਿ ਉਸ ਨੂੰ ਆਜ਼ਾਦੀ ਮਿਲੇ । ਜੇ ਮਰਦ ਇਸਤ੍ਰੀ ਨੂੰ ਆਜ਼ਾਦੀ ਨਹੀਂ ਦੇ ਸਕਦਾ, ਜੇ ਉਹ ਨੂੰ ਅਜਿਹਾ ਨਿਆਂ ਕਰਨਾ ਨਹੀਂ ਆਉਂਦਾ ਤਾਂ ਉਸ ਨੂੰ ਆਪਣੀ ਆਜ਼ਾਦੀ ਦੇ ਸੁਪਨੇ ਲੈਣੇ ਵੀ ਛਡਣੇ ਪੈਣਗੇ :- “ਨਿਆਂ ਉਸਦੇ ਪੱਲੇ ਯਾ ਹਸ ਹਸ ਕੇ ਪਾ ਦੇ, ਯਾ ਸੁਪਨੇ ਆਜ਼ਾਦੀ ਦੇ ਲੈਣੇ ਚਟਾ ਦੇ ।

( ਨਵਾਂ-ਜਹਾਨ ) ਚਾਤਿਕ ਨੌਜਵਾਨ ਸਿਹਰੇ ਵਾਲੇ ਨੂੰ ਨਾਰੀ ਪ੍ਰਤੀ ਇਕ ਫਰਜ਼ ਦੀ ਚੇਤਾਵਨੀ ਕਰਾਉਂਦਾ ਹੈ । ਜੇ ਨੌਜਵਾਨ ਆਪਣੇ ਫਰਜ਼ ਨਹੀਂ ਨਿਭਾ ਸਕੇਗਾ ਤਾਂ ਨਾ ਹੀ ਉਹ ਆਪ ਅਗਾਂਹ ਵਧ ਸਕਦਾ ਹੈ ਅਤੇ ਨਾ ਹੀ ਇਸਤ੍ਰੀ । ਇਸ ਲਈ :

“ਜੇ ਨਿਰਬਲ ਹੈ ਤਦ ਉਸ ਦਾ ਜਿਗਰਾ ਵਧਾ ਦੇ, ਜੇ ਅਨਪੜ੍ਹ ਹੈ ਤਦ ਉਸ ਨੂੰ ਵਿਦਿਆ ਪੜਾ ਦੇ । ੪੯ .