ਪੰਨਾ:Alochana Magazine August 1960.pdf/50

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਹਨੇਰੇ 'ਚ ਬੈਠੀ ਹੈ ਦੀਵਾ ਜਗਾ ਦੇ, ਜੇ ਬੇਪਰ ਹੈ, ਪਰ ਦੇ ਕੇ ਉਡਣਾ ਸਿਖਾ ਦੇ । ਇਹਦੇ ਬਿਨ ਅਗੇਰੇ ਕਿਵੇਂ ਹਿਲ ਸਕੇਂਗਾ । ਨਾ ਉਹ ਤੁਰ ਸਕੇਗੀ ਨਾ ਤੂੰ ਚਲ ਸਕੇਂਗਾ । ਇਸਤ੍ਰੀ ਦੇ ਨਾਲ ਹੀ ਭਾਰਤ ਵਿਚ ਨੀਵੀਆਂ ਜਾਤਾਂ ਵਾਲਿਆਂ ਦੀ ਬੜੀ ਬੁਰੀ ਹਾਲਤ ਰਹੀ ਹੈ । ਆਰੀਆ ਲੋਕਾਂ ਦੇ ਸਮੇਂ ਤੋਂ ਲੈ ਕੇ ਹੀ ਇਹਨਾਂ ਦੀ ਬਹੁਤੀ ਪੁਛ ਪ੍ਰਤੀਤ ਨਹੀਂ ਹੁੰਦੀ ਰਹੀ । ਹਾਂ ਹੁਣ ਕੁਝ ਗਾਂਧੀ ਜੀ ਦੇ ਉਪਰਾਲਿਆਂ ਅਤੇ ਕੁਝ ਸਰਕਾਰ ਦੇ ਜਤਨਾਂ ਨਾਲ ਇਹਨਾਂ ਦਾ ਸਮਾਜ ਵਿਚ ਕੁਝ ਸਥਾਨ ਬਣ ਰਿਹਾ ਹੈ । ਇਸ ਤੋਂ ਕੁਝ ਸਦੀਆਂ ਪਹਿਲਾਂ ਗੁਰੂ ਨਾਨਕ ਨੇ ਪੰਜਾਬ ਵਿਚ ਇਹਨਾਂ ਅਛੂਤਾਂ ਦੇ ਹੱਕ ਵਿਚ ਇਕ ਬੜੀ ਜ਼ੋਰਦਾਰ ਆਵਾਜ਼ ਉਠਾਈ ਸੀ । ਉਹਨਾਂ ਕਿਹਾ ਸੀ :- “ਸਾ ਜਾਤਿ ਸਾ ਪਾਤ ਜੇਵੇਹੇ ਹੀ ਕਰਮ ਕਮਾਏ । ਨੀਚਾਂ ਅੰਦਰ ਨੀਚ ਜਾਤਿ, ਨੀਚੀ ਹੂ ਅਤ ਨੀਚ । ਨਾਨਕ ਤਿਨਕੇ ਸੰਗ ਸਾਥ ਵਡਿਆ ਸਿਉਂ ਕਿਆ ਰੀਸ ॥ | ਜਿਥੇ ਨੀਚ ਸਮਾਲੀਅਨ ਉਥੇ ਨਦਰਿ ਤੇਰੀ ਬਖ਼ਸ਼ੀਸ਼ ।” ਮਨਖ ਜਦੋਂ ਜੰਮਿਆਂ ਉਦੋਂ ਤੋਂ ਹੀ ਉਹ ਦਰ ਨਹੀਂ ਸੀ ਬਣਿਆ ਹੋਇਆ । ਮਨੁਖ ਮਨੁਖ ਹੀ ਸੀ ਪਰ , ਕਮਜ਼ੋਰ ਨੂੰ ਮੰਨੂ ਨੇ ਸ਼ੂਦਰ ਦਾ ਨਾਂ ਦੇ ਦਿਤਾ :- “ਜੰਮਦਿਆਂ ਮਨੁਖ ਨੇ ਮਨੁੱਖਤਾ ਨੂੰ ਧਾਰਿਆ, ਮੰਨੂ ਨੇ ਕਮਜ਼ੋਰ ਨੂੰ ਸ਼ੂਦਰ ਬਣਾ ਧਤੰਕਾਰਿਆ । ਚਾਤ੍ਰਿਕ ਅਨੁਸਾਰ ਖਤਰੀ ਬ੍ਰਾਹਮਣਾਂ ਨੂੰ ਜਿਨ੍ਹਾਂ ਨੇ ਰਬ ਦੀ ਠੇਕੇਦਾਰੀ ਸੰਭਾਲ ਕੇ ਛੂਤ ਛਾਤ ਦਾ ਜਾਲ ਵਿਛਾਇਆ ਹੋਇਆ ਹੈ ਆਪਣੀ ਇਸ ਕਰਤੂਤ ਤੇ ਸ਼ਰਮ ਵੀ ਨਹੀਂ ਆਉਂਦੀ :- (ਬਾਹਮਣ ਖਤਰੀ ਟਿਕਿਆਂ ਵਾਲੇ ਜਾਤਾਂ ਦੇ ਹੰਕਾਰੀ । ਸੰਤ ਮਹੰਤ ਸੰਭਾਲੀ ਬੈਠੇ, ਰਬ ਦੀ ਠੇਕੇਦਾਰੀ । ਛਹ-ਛਾਇਆ ਦਾ ਕੋਹੜ ਸੰਭਾਲੀ, ਤੁਰਦਿਆਂ ਸ਼ਰਮ ਨਾ ਆਵੇ । ਮਾਨੁਖਤਾ ਦੇ ਜੋਹਰ ਬਾਥੂ ਲਾਹਨਤ ਹੈ ਇਹ ਸਾਰੀ । ਅਜਿਹੀਆਂ ਨੀਵੀਆਂ ਜਾਤਾਂ ਨਾਲ ਹੋ ਰਹੀ ਬੇਇਨਸਾਫੀ ਨੂੰ ਦੂਰ ਹੁੰਦਿਆਂ ਤੱਕਣ ਦੀ ਚਾਤ੍ਰਿਕ ਅੰਦਰ ਇਕ ਸੱਧਰ ਸੀ । ਉਹ ਉਸ ਦਿਨ ਦੀ ਉਡੀਕ ਵਿਚ ੫੦