ਪੰਨਾ:Alochana Magazine August 1960.pdf/51

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਸੀ , ਜਿਸ ਦਿਨ ਹੰਕਾਰੇ ਹੋਏ ਪੰਡਤ ਨੇ ਅਛੂਤਾਂ ਨਾਲ ਇਨਸਾਫ਼ ਕਰਨਾ ਸੀ, ਕਵੀ ਸਾਈਂ ਨੂੰ ਪੁਛ ਕਰਦਾ ਹੈ ਕਿ ਉਹ ਦਿਨ ਕਦ ਆਉਣਗੇ ਜਦ :- ਇਨਸਾਫ ਅਛੂਤਾਂ ਨਾਲ ਕਰੂ, ਹੰਕਾਰੀ ਦਿਲ ਪੰਡਤਾਈ ਦਾ । ਇਕ ਰੱਬ ਦੇ ਸਾਰੇ ਬਚੜੇ ਬਣ, ਜੋੜਨਗੇ ਰਿਸ਼ਤਾ ਭਾਈ ਦਾ । ਚਾਤ੍ਰਿਕ ਇਕ ਅਜਿਹਾ ਸੁਧਾਰਵਾਦੀ ਕਵੀ ਹੈ ਜਿਸ ਦੀ ਕਵਿਤਾ ਵਿਚ ਸੁਧਾਰ ਦਾ ਆਸ਼ਾ ਨਾਅਰੇ ਬਾਜ਼ੀ ਜਿਹੀ ਲੈ ਆਇਆ ਹੈ ਜਿਵੇਂ ਹੇਠ ਲਿਖੀਆਂ ਤੁਕਾਂ ਤੋਂ ਸਪਸ਼ਟ ਹੈ :- “ਤੁਅੱਸਬ ਦੀ ਹਟਾ ਪਟੀ ਤੇ ਨਫਰਤ ਨੂੰ ਨਾ ਆਦਰ ਦੇ । ਮੁਹੱਬਤ ਦਾ ਖੁਲਾ ਕਰ ਦਰ, ' ਤੇ ਬਾਹਾਂ ਚੌੜੀਆਂ ਕਰ ਦੇ । "ਪਰੇ ਕਰ ਫਿਰਕੇਦਾਰੀ ਨੂੰ ਤੇ ਏਕੇ ਦੀ ਹਵਾ ਭਰ ਦੇ ’’ (ਨਵਾਂ ਜਹਾਨ) “ਓ ਹਿੰਦ ਦੇ ਜੁਆਨਾ ! ਹਿੰਦੂ ਤੇ ਮੁਸਲਮਾਨਾ ! ਹੁਸ਼ਿਆਰ ਹੋ ਕੇ ਡਟ ਜਾ, ਉੱਕ ਜਾਏ ਨਾ ਨਿਸ਼ਾਨਾ । ਹਿੰਮਤ ਦੇ ਨਾਲ ਛੁਹਦੇ, ਇਤਫਾਕ ਦੀ ਉਸਾਰੀ । ਓ ਦੇਸ਼ ਦੇ ਪੁਜਾਰੀ, ਓ ਦੇਸ਼ ਦੇ ਪੁਜਾਰੀ । (ਸੂਫੀ ਖਾਨਾ) “ਕਦਮ ਕਦਮ ਤੇ ਖੋਦੇ ਹੋਏ, ਖੁਦਗਰਜ਼ੀ ਨੇ ਡੂੰਘੇ ਟੋਏ । ਥਾਂ ਥਾਂ ਥਿੜਕਣ ਨਵੇਂ ਨਰੋਏ ਫੜ ਫੜ ਕਰ ਹੁਸ਼ਿਆਰ । ਕੁਮਾਰੀ ਉੱਠ ਕੇ ਹਮਲਾ ਮਾਰ । ਕੇਸਰ ਕਿਆਰੀ) ਇਸ ਵਿਚ ਕੋਈ ਸ਼ਕ ਨਹੀਂ ਕਿ ਇਹ ਨਾਅਰੇਬਾਜ਼ੀ ਹੀ ਹੈ ਅਤੇ ਇਹ ਗਲ ਵੀ ਨਿਸ਼ਚਿਤ ਹੈ ਕਿ ਇਸ ਨਾਅਰੇਬਾਜ਼ੀ ਨੇ ਚਾਤ੍ਰਿਕ ਦੀ ਕਵਿਤਾ ਵਿਚ ਅਸਲੀ ਕਾਵਿਕਤਾ ਜਾਂ ਕਵਿਤਾਪਣ ਨੂੰ ਨਹੀਂ ਆਣ ਦਿੱਤਾ ਅਤੇ ਕਾਵਿ-ਰਸ ਦੀ ਅਣਹੋਂਦ ਕਾਰਣ ਹੀ ਇਹ ਕਵਿਤਾ ਫੋਕੀ ਫੋਕੀ, ਓਪਰੀ ਓਪਰੀ, ਅਖਿਚਵੀਂ ਡੂੰਘੀ ਤੇ ਪ੍ਰਭਾਵਕਸ਼ਕਤੀ ਦੀ ਅਣਹੋਂਦ ਵਾਲੀ ਕਵਿਤਾ ਰਹਿ ਗਈ ਹੈ | ਅਜਿਹੀ ਨਾਅਰੇਬਾਜ਼ੀ ਕਾਰਣ ਹੀ ਕਈ ਆਲੋਚਕ ਚਾਤ੍ਰਿਕ ਨੂੰ · ਇਕ ਚੰਗਾ ਕਵੀ ਨਹੀਂ ਮੰਨਦੇ । ਪਰ ਫੇਰ ਵੀ ਕਵੀ ਚਾਤ੍ਰਿਕ ਇਸ ਗਲ ਦਾ ਬਹੁਤਾ ਕਸੂਰਵਾਰ ਨਹੀਂ । ਉਸ ਦਾ ਸਮਾਂ ਹੀ ਅਜਿਹਾ ਸੀ, ਜਿਸ ਵਿਚ ਅਜਿਹੀ ਨਾਅਰੇਬਾਜ਼ੀ ਦੀ ਲੋੜ ਸੀ, ਸਟੇਜ ਤੇ ਖਲੋ ਕੇ ਜਨਤਾ ਸਾਹਮਣੇ ਅਜਿਹੇ ਨਾਅਰੇ ਲਾ ਕੇ ਹੀ ਉਸ ਨੂੰ ਆਪਣੇ ਆਸ਼ੇ ਵਲ ਉਤੇਜਿਤ ਕਰਕੇ ਪ੍ਰਿਆ ਜਾ ਸਕਦਾ ਸੀ । ਚਾਤ੍ਰਿਕ ਦੀ ਕਵਿਤਾ ਦਾ ਮੰਤਵ ਕਵਿਤਾ ਦੀ ਕਲਾਤਮਕਤਾ ਨੂੰ ਕਾਇਮ પ૧