ਪੰਨਾ:Alochana Magazine August 1960.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਹਿਸੂਸ ਕਰ ਕੇ ਕੁਦਰਤ ਦੇ ਅਜਿਹੇ ਬਹੁਤ ਸਾਰੇ ਵਰਤਾਰਿਆਂ ਨੂੰ ਇਕ ਪਾਰਸ਼ਰੀਰਕ ਤੇ ਅਲੌਕਿਕ ਰੂਪ ਵਿਚ ਦੇਖ ਕੇ ਦੇਵਤਿਆਂ ਦੀ ਕਲਪਨਾ ਕੀਤੀ ਤੇ ਦੇਵ-ਪੂਜਾ ਦਾ ਮੁਢ ਬੱਝਾ। ਦੇਵ-ਪੂਜਾ ਦਾ ਇਕ ਮਾਧਿਅਮ ਨਿਤ ਵੀ ਸੀ ਜਿਸ ਰਾਹੀਂ ਦੇਵਤਿਆਂ ਨੂੰ ਰਿਝਾਇਆ ਜਾਂ ਸ਼ਾਂਤ ਕੀਤਾ ਜਾਂਦਾ ਸੀ । ਦੇਵ-ਪੂਜਾ ਸਮੇਂ ਦਾ ਇਹ ਤ ਵੀ ਸਾਮੂਹਿਕ ਹੁੰਦਾ ਸੀ । ਮਨੁਖ ਸਮਾਜ ਵਿਚ ਵਧੇਰੇ ਸਭਿਆ ਹੋਣ ਕਾਰਨ ਹੁਣ ਲਿੰਗ-ਤੰਤਰਤਾ ਜਾਂ ਬੇ-ਮੁਹਾਰਪਣ ਘਟ ਹੋ ਰਹਿਆ ਸੀ, ਰਿਸ਼ਤੇ ਕਾਇਮ ਹੋ ਰਹੇ ਸਨ, ਵਿਆਹ-ਸ਼ਾਦੀਆਂ ਦੀ ਸੰਸਥਾ ਸਥਾਪਤ ਹੋ ਗਈ ਤੇ ਕੁਝ ਰਿਸ਼ਤਿਆਂ, ਕਬੀਲਿਆਂ ਤੇ ਜਾਤੀਆਂ ਵਿਚ ਵਾਕਫ ਜਾਂ ਵਰਜਿਤ ਹੋ ਗਈ । ਸਮਾਜ ਵਿਚ ਸਾਮੰਤਵਾਦ ਤੋਂ ਵੀ ਪਹਿਲਾਂ ਗੁਰੂਵਾਕ ‘ਏਕਾ ਨਾਰੀ ਸਦਾ ਜਤੀ' ਦਾ ਸਿਧਾਂਤ ਆਮ ਤੌਰ ਤੇ ਪ੍ਰਵਾਨ ਹੋ ਗਇਆ ਪਰ ਕਈਆਂ ਦੇਸ਼ਾਂ, ਜਾਤੀਆਂ ਤੇ ਇਲਾਕਿਆਂ ਵਿਚ ਸਮੂਹਿਕ ਲਿੰਗ ਸਬੰਧ ਇਕ ਰਸ਼ਮ ਦੀ ਸ਼ਕਲ ਵਿਚ ਬਾਕੀ ਰਹਿ ਗਏ ਜੋ ਕੁਝ ਜਾਂ ਇਕੋ ਦਿਨ ਅਮਲ ਵਿਚ ਆਉਂਦੇ ਸਨ । ਇਹ ਦਿਨ ਆਮ ਤੌਰ ਤੇ ਦੇਵ-ਪੂਜਾ ਦਾ ਵੀ ਦਿਨ ਹੁੰਦਾ ਸੀ । ਇੰਜ, ਜਿਥੇ ਮਨੁਖ-ਸਮਾਜ ਦੀ ਬੀਤੀ ਸੰਸਕ੍ਰਿਤੀ ਦਾ ਇਹ ਅਸਭਿਅ ਪੱਖ ਜਿਥੇ ਇਕ ਰਸਮ-ਮਾਤ੍ਰ ਬਣ ਕੇ ਧਰਮ ਵਿਚ ਰਲ ਗਇਆ ਸੀ, ਉਥੇ ਇਨ੍ਹਾਂ ਸੁਤੰਤਰ ਲਿੰਗ-ਸਬੰਧਾਂ ਦਾ ਵਸੀਲਾ ਨਿਤ ਹੀ ਬਣਿਆ । ਇਸ ਨਿਤ ਦੇ ਸਹਾਇਕ, ਕੁਦਰਤੀ ਹੈ ਕਿ ਸੰਗੀਤ ਤੇ ਰਾਗ ਵੀ ਹੋਣਗੇ ਕਿਉਂਕਿ ਨਿਤ ਵਿਚ ਸੁਰਤ ਤਾਲ ਪੈਦਾ ਕਰਨ ਲਈ ਸੰਗੀਤ ਦੀ ਲੋੜ ਸੀ ਅਤੇ ਰਸ-ਰੰਗ ਪੈਦਾ ਕਰਨ ਲਈ ਕੁਝ ਗਾਉਣ ਦੀ ਵੀ । ਲਿੰਗ-ਮੇਲ ਤੋਂ ਪਹਿਲਾ ਸਮੂਹਿਕ ਨਿਤ, ਜੋੜਿਆਂ ਦੇ ਵਿਚ ਬਦਲ ਜਾਂਦਾ ਸੀ । ਹਰ ਇਕ ਜੋੜਾ ਗਿੱਧਾ ਪਾਕੇ ਜਾਂ ਡੰਡੇ ਹੀ ਵੱਜਾ ਕੇ ਸੰਗੀਤ ਪੈਦਾ ਕਰਦਾ ਤੇ ਕੋਈ ਚੰਗੇ ਕੰਠ ਜਾਂ ਨਿਤ ਵਾਲਾ ਜੋੜਾ ਗਾਉਂਦਾ ਤੇ ਨਚਦਾ (ਇਸ ਗੀਤ ਨੇ ਮਗਰੋਂ ਦੁਗਾਨੇ ਦਾ ਰੂਪ ਲਿਆ) ਅਤੇ ਆਲਿੰਗਣਬਧ ਹੋ ਕੇ ਨਿਤ ਕਰਦੇ । ਜੋੜਿਆਂ ਦਾ ਇਹ ਨਿਤ ਯੂਰਪੀ ਦੇਸ਼ਾਂ ਵਿਚ ਘਰ ਕਰ ਗਿਆ ਅਤੇ ਅਜ ਲਗ ਭਗ ਨਾਰੀ ਯੂਰਪੀ ਸੰਸਕ੍ਰਿਤੀ ਵਾਲੇ ਦੇਸ਼ਾਂ ਜਿਪਸੀਆਂ ਵਿਚ ਇਹ ਨਿਤ ਰੁਜ਼ਾਨਾ ਜੀਵਨ ਦਾ ਹਿਸਾ ਬਣ ਚੁਕਾ ਹੈ । ਸ਼ਾਮੰਤਵਾਦ ਦੇ ਸਮੇਂ ਜੀਵਨ ਤੇ ਸਮਾਜ ਦੇ ਹਰ ਪੱਖ ਵਿਚ ਹੀ ਬੜੀ ਉਨਤੀ ਕੀਤੀ ਕਿਉਂਕਿ ਇਹ ਨਵਾਂ ਸਮਾਜ ਸੀ, ਜਿਸ ਵਿਚ ਨਵੀਆਂ ਪੈਦਾਵਾਰੀ ਤੇ ਆਰਥਕ ਸ਼ਕਤੀਆਂ ਉਭਰ ਆਈਆਂ ਸਨ । ਪਰ ਸਾਮੰਤਵਾਦ ਦੇ ਜੋਬਨ ਅਤੇ ਅੰਤ ਸਮੇਂ ਵਿਚ ਸੰਗੀਤ ਅਤੇ ਨਿਤ ਨੇ ਆ ਪਣੀ ਸਿਖਰ ਹਾ ! ਹਰ ਨਵਾਂ ਯੁਗ ਪਹਿਲਾਂ ਪਹਿਲ ਸਮਾਜ ਨੂੰ ਇਕ ਸ਼ਾਂਤੀ, ਇਕ ਸੰਤੁਸ਼ਟਤਾ ਤੇ ਰੋਜ ਦੇਂਦਾ ਹੈ । ਪਰ ਇਹ ਵੀ ਕਹਾਵਤ ਹੈ ਕਿ “ਰੱਜ ਆਣ ਤੇ ਕੁਦ ਆਣ ।'