ਪੰਨਾ:Alochana Magazine August 1960.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸੇ ਲਈ ਇਸ ਕਾਲ ਦੇ ਮੁਢਲੇ ਸਮੇਂ ਵਿਚ ਲੋਕਾਂ ਅਤੇ ਹਾਕਮਾਂ ਨੇ ਮਿਲ ਕੇ ਰਾਗ, ਸੰਗੀਤ ਤੇ ਨਿਡ ਦੀ ਸਰਪ੍ਰਸਤੀ ਕੀਤੀ । ਜਿਉਂ ਜਿਉਂ ਹਾਕਮਾਂ ਦੀ ਪਕੜ ਸਮਾਜਿਕ ਰਗਾਂ ਤੇ ਪੀਡੀ ਤੇ ਕਸਵੀਂ ਹੁੰਦੀ ਗਈ ਤਿਉਂ ਤਿਉਂ ਲੋਕਾਂ ਦੀ ਸਰਪ੍ਰਸਤੀ ਵਿਚੋਂ ਤੌਫੀਕ ਤੇ ਵਿਹਲ ਘਟਣ ਲਗੀ । ਇਸ ਤੋਂ ਬਿਨਾਂ ਹਰ ਸਾਮਾਜਿਕ ਕੰਮ ਉਪਰ ਇਕ ਵਖਰਾ ਪੇਸ਼ਾ ਹੱਦ ਵਿਚ ਆਉਣ ਲਗਾ । ਪੇਸ਼ੇ ਨੇ ਰਾਗ, ਸੰਗੀਤ ਤੇ ਨਿਤ ਨੂੰ ਪ੍ਰਵੀਣਤਾ ਤੇ ਵਿਕਾਸ ਵੀ ਦਿਤਾ। ਇਸੇ ਕਾਰਣ ਇਸ ਸਮੇਂ ਵਿਚ ਰਾਗ, ਸੰਗੀਤ ਤੇ ਨਿਤ ਨੇ ਸਾਮੂਹਿਕ ਰੂਪ ਵਿਚ ਉਨਤੀ ਕੀਤੀ ਤੇ ਕਲਾਕਾ ਨਿਖੜੇ ਤੇ ਤੰਤਰ ਰੂਪ ਵਿਚ ਵਿਕਸਿਤ ਵੀ ਹੋਈਆਂ । | ਇਸੇ ਸਮੇਂ ਵਿਚ ਰਾਗ, ਸੰਗੀਤ ਤੇ ਨਿਤ ਦੀ ਸਾਮਾਜਿਕ ਮਹਤਤਾ ਨੂੰ ਸੰਸਾਰ ਭਰ ਵਿਚ ਅਫਲਾਤੂਨ, ਅਰਸਤੂ, ਕੇਸਟਫੌਨ (ਯੂਨਾਨ) ਮੰ-ਤੀ (ਚੀਨ) ਮਤੰਗ ਤੇ ਭਰਤ (ਭਾਰਤ) ਜਹੇ ਵਿਚਾਰਕਾਂ ਨੇ ਸਮਝਿਆ ਤੇ ਸਮਾਜ ਨੂੰ ਜਾਣੂ ਕਰਾਇਆ । ਇਸੇ ਸਮੇਂ ਵਿਚ ਸੰਗੀਤ ਦੇ ਨਵੇਂ ਸਾਜ਼ ਹੋਂਦ ਵਿਚ ਅਤੇ ਪਹਿਲੇ ਸੰਦਾਂ ਨੇ ਹੋਰ ਵਿਕਾਸ਼ ਕੀਤਾ । ਇਹ ਨਵੇਂ ਸੰਦ ਬਨਾਵਟ ਵਿਚ ਵਧੇਰੇ ਸੂਖਮ, ਅਸਰ ਵਿਚ ਵਧੇਰੇ ਕੋਮਲ ਜਜ਼ਬਿਆਂ ਨੂੰ ਟੁੰਬਣ ਵਾਲੇ ਅਤੇ ਵਜਾਉਣ-ਵਰਤਣ ਵਿਚ ਵਧੇਰੇ ਪ੍ਰਬੀਨਤਾ ਮੰਗਦੇ ਸਨ । ਇਸੇ ਸਮੇਂ ਵਿਚ ਰਾਗਾਂ ਦੀ ਵੰਡ ਹੋਈ । ਕੱਚੇ ਤੇ ਪੱਕੇ ਰਾਗ ਜਾਂ ਰਾਗ ਤੇ ਰਾਗਣੀਆਂ ਦੀ ਵੰਡ ਤੇ ਨਾਂ ਅਤੇ ਰਿਸ਼ਤੇ ਸੁਨਣ ਵਿਚ ਆਉਣ ਲਗੇ । ਇਹ ਸ਼ਾਇਦ ਜਜ਼ਬਿਆਂ ਨੂੰ ਏ ਟੁੰਬਣ-ਪ੍ਰਗਟਾਉਣ ਦੇ ਭਾਵ-ਵਾਚਕ ਅਭਿਵਿਅਕਤੀਆਂ ਨੂੰ ਮਨੁਖੀ ਰਿਸ਼ਤਿਆਂ ਤੇ ਨਾਂਵਾਂ ਵਿਚੋਂ ਦੇਖਣ ਦਾ ਸਾਮਾਜਿਕ ਯਤਨ ਸੀ । ਇਸੇ ਸਮੇਂ ਵਿਚ ਮ੍ਰਿਤਕਾਰੀ ਦੇ ਕਈ ਰੂਪ ਵਿਕਸਿਤ ਹੋਏ ਅਤੇ ਹਰ ਰੂਪ ਦੇ ਨਿਯਮ ਬੰਨੇ ਗਏ । ਅਜ ਦੇ ਚੇਹਾ ਭਰਤੀ ਕ੍ਰਾਂ ਦੀ ਰੂਪ-ਰੇਖਾ ਵੀ ਇਸੇ ਯੁਗ ਵਿਚ ਉਲੀਕੀ ਗਈ । ਸਾਮੰਤਵਾਦ ਨੇ, ਜਿਥੇ ਇਨ੍ਹਾਂ ਤਿੰਨਾਂ ਕਲਾਵਾਂ ਦੀ, ਸਰਪ੍ਰਸਤੀ ਕਰ ਕੇ ਉਕਤੀ ਕੀਤੀ ਉਥੇ ਉਸ ਨੇ ਇਨ੍ਹਾਂ ਕਲਾਵਾਂ ਵਿਚੋਂ ਸਮਾਜਿਕ ਮਨੋਰਥ ਖਤਮ ਕਰ ਕੇ ਆਪਣੀ ਝੋਲੀ ਵਿਚ ਪਾਲਿਆ ਤੇ ਭਗ-ਬਿਲਾਸ ਦਾ ਵਸੀਲਾ ਵੀ ਬਣਾਇਆ ਇਹੀ ਕਾਰਣ ਸੀ ਕਿ ਕਵੀ ਹੁਣ ਭੱਟ ਤੇ ਨਕੀਬ ਬਣ ਗਏ ਜਿਹੜੇ ਜੰਗ ਦੇ ਸਮੇਂ ਫੌਜਾਂ ਦਾ ਖੂਨ ਗਰਮਾਉਂਦੇ ਤੇ ਅਮਨ ਦੇ ਸਮੇਂ ਦਰਬਾਰ ਵਿਚ ਰਾਜੇ ਤੇ ਉਸਦੇ ਵੰਸ਼ ਦਾ ਗੁਣ ਗਾਉਂਦੇ ਤੇ ਦਰਬਾਰ ਵਿਚ ਪ੍ਰਵੇਸ਼ ਸਮੇਂ ਬਾਦਸ਼ਾਹ ਦੇ ਜਾਹੋ-ਜਲਾਲ ਸਬੰਧੀ ਸੰਘ ਪਾੜ ਪਾੜ ਕੇ ਦਰਬਾਰੀਆਂ ਤੇ ਲੋਕਾਂ ਦੀਆਂ ਧੌਣਾਂ ਬਾਦਸ਼ਾਹ ਸਲਾਮਤ ਅਗੇ ਝੁਕਾ ਦੇਂਦੇ । ਇਹ ਸਭ ਕਵੀਆਂ ਦੇ ਹੀ ਬਦਰਾਹ ਤੇ ਬਦ ਰੰਗ ਰੂਪ ਸਨ । ਨਿਰੋਲ ਕਵੀ ਵੀ ਇਨਾਮਾਂ ਤੇ ਖਿਲਤਾਂ ਲਈ ਤੁਰਤ-ਕਵਿਤਾ ਰਾਹੀਂ ਕਈ ਵਾਰ ਆਪਣੇ ਸਾਥੀਆਂ ਨਾਲ ਕੁਕੜ-ਭੇੜ ਕਰਕੇ ਰਾਣਿਆਂ ਦਾ ਮਨ-ਪ੍ਰਚਾਵਾ ਬਣਦੇ । ਸਾਂਝਾ ਰਾਗ ਤੇ ਗੀਤ ਹੁਣ ਸਮਾਜ ਵਿਚ ਵਿਹਲ ਉਤਸ਼ਾਹ ਦੀ ਥੋੜ ਕਾਰਣ