ਪੰਨਾ:Alochana Magazine August 1960.pdf/9

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਵਜਾਉਣਾ (ਸੰਗੀਤਕ ਸਾਜ਼) ਅਤੇ ਤ, ਤਿੰਨੇ ਰਾਗ ਪੈਦਾ ਕਰਦੇ ਹਨ । (f) ਇਸ ਦਾ ਅਰਥ ਸਪਸ਼ਟ ਹੈ ਕਿ ਨਿਤ ਵੀ ਕਦੇ ਰਾਗ ਦਾ ਅਨਿੱਖੜ ਹਿਸਾ ਸੀ । ਰਾਗ ਕਿਉਂਕਿ ਮੂੰਹ ਅੰਦਰਲੇ ਵਖ ਵਖ ਹਿਸਿਆਂ ਦੇ ਜੋੜਨ, ਖੋਹਲਣ ਅਤੇ ਇਨ੍ਹਾਂ ਰਾਹੀਂ ਅੰਦਰਲੀ ਵਾਯੂ ਦੇ ਨਿਕਾਸ ਨਾਲ ਪੈਦਾ ਹੁੰਦਾ ਹੈ । ਇਨ੍ਹਾਂ ਆਵਾਜ਼ਾਂ ਵਿਚ ਨੀਵੀਆਂ ਉਚੀਆਂ ਦਾ ਫਰਕ ਹੁੰਦਾ ਹੈ । ਇਸੇ ਫਰਕ ਉਪਰ ਆਵਾਜ਼ਾਂ ਜਾਂ ਸੁਰਾਂ ਦੀ ਵੰਡ ਆਧਾਰਿਤ ਕੀਤੀ ਗਈ । ਸ਼ਾਮ ਵੇਦ ਵਿਚ ਪ੍ਰਚਲਤ ਸੁਰਾਂ ਦੀ ਗਿਣਤੀ ਸੱਤ ਤਕ ਪਹੁੰਚਦੀ ਹੈ । ਇਨ੍ਹਾਂ ਸੱਤਾਂ ਹੀ ਸੁਰਾਂ ਵਿਚੋਂ ਕੁਸ਼ਟ ਸਭ ਤੋਂ ਉਚੀ ਸੁਰ ਸੀ । ਜੀਵਨ ਵਿਚ ਰਾਗ ਦੀ ਮਹਤਤਾ ਵਧਦੀ ਗਈ, ਨਾਲ ਨਾਲ ਹਰ ਪੱਖ ਦੇ ਰਾਗ ਸਬੰਧੀ ਗਿਆਨ ਵਿਚ ਵੀ ਵਾਧਾ ਹੋਇਆ । ਨਤੀਜੇ ਵਜੋਂ ਵੇਦਾਂ ਤੋਂ ਮਗਰੋਂ ਰਾਗ ਸਬੰਧੀ ਇਕ ਨਿਯਮਬਧ ਉਪ-ਵੇਦ, ਗੰਧਰਵ ਵੇਦ, ਦਾ ਨਾਂ ਵੀ ਆਉਂਦਾ ਹੈ, ਭਾਵੇਂ ਉਹ ਅਜ ਹੋਂਦ ਵਿਚ ਨਹੀਂ। ਸ਼ਾਮ ਵੇਦ ਵਿਚ ਦਿਤੀਆਂ ਸੱਤਾਂ ਹੀ ਰਾਂ ਦੀ ਅਜ ਵੀ ਭਾਰਤੀ ਸੰਗੀਤ-ਵਿਦਿਆ ਉਪਰ ਛਾਪ ਦਿਸਦੀ ਹੈ । ਹਾਰਮੋਨੀਅਮ ਦੀਆਂ ਸੁਰਾਂ ਵੀ ਸੱਤ ਹਨ : ਸਾ ਰੇ ਗਾ ਮਾ ਪਾ ਧਾ ਨੀ ਆਦਿਕ | ਭਾਰਤੀ ਸੰਗੀਤ ਦੇ ਮੁਢਲੇ ਅਚਾਰੀਆ ਕੋਹਲ, ਤਿਲ, ਯਸ਼ਿਟਕ, ਭਰਤ ਤੇ ਮਤੰਗ ਹੋਏ ਹਨ । ਇਨਾਂ ਵਿਚੋਂ ਭਰਤ ਤੇ ਮਤੰਗ ਦੇ ਸਿਧਾਂਤ ਵਧੇਰੇ ਪ੍ਰਵਾਨੀਯ ਨੇ ਅਤੇ ਸੁਰਖਿਅਤ ਵੀ । | ਰਾਗਾਂ ਦੇ ਨਾਂ; ਇਲਾਕਿਆਂ, ਕੌਮਾਂ, ਰੁਤਾਂ ਪੰਛੀਆਂ, ਫੁਲਾਂ, ਰਾਗੀਆਂਸੰਗੀਤਕਾਰਾਂ ਦੀ ਯਾਦ ਹੀ ਨਹੀਂ ਕਹਾਉਂਦੇ ਸਗੋਂ ਸਮਾਜ ਵਿਚ ਹੁੰਦੀ ਤਬਦੀਲੀ ਦਾ ਵੀ ਪ੍ਰਦਰਸ਼ਨ ਕਰਦੇ ਹਨ । ਭਾਰਤ ਵਿਚ ਸਮੇਂ ਸਮੇਂ ਕਈ ਜਾਤੀਆਂ ਬਾਹਰੋਂ ਆ ਆ ਕੇ ਵਸਦੀਆਂ ਰਹੀਆਂ । ਬਿਲਕੁਲ ਸੰਭਵ ਹੈ ਕਿ ਉਹ ਆਪਣੇ ਨਾਲ, ਕਈ ਨਵੇਂ ਰਾਗ ਤੇ ਧੂਣੀਆਂ ਲਿਆਈਆਂ ਜਾਂ ਪਹਿਲਾਂ ਦੀਆਂ ਧੁਨੀਆਂ ਨਾਲ ਉਨਾਂ ਦੀਆਂ ਤਰਜ਼ਾਂ ਦਾ ਮੇਲ-ਮਿਲਾਪ ਹੋਇਆ ਤੇ ਨਵੇਂ ਰਾਗਾਂ ਤਰਜ਼ਾਂ ਨੇ ਜਨਮ ਲਿਆ ਹੋਵੇ । ਇਸੇ ਲਈ ਇਨ੍ਹਾਂ ਕੌਮਾਂ ਦੇ ਨਾਂ ਉਪਰ ਸਾਨੂੰ ਮਾਲਵ (ਮੱਲ ਇਕ ਕਬੀਲਾ ਸੀ, ਆਭੀਰੀ (ਅਜ ਕਲ ਦੇ ਅਹੀਰਾਂ ਦਾ), ਸਿੰਧਵੀ ਤੇ ਸੌਰਾਸ਼ਟਰੀ ਰਾਗ ਮਿਲਦੇ ਹਨ । ਕਈ ਰਾਗ ਤਾਂ ਖਾਸ ਤੌਰ ਤੇ ਜੇਤੂ ਕੌਮਾਂ ਦਾ ਨਾਂ ਯਾਦ ਕਰਾਉਂਦੇ ਹਨ ਜਿਵੇਂ ਸ਼ਾਤ, ਸਰੂਸ਼ਕ ਟੋਡੀ ਤੇ ਪਲਿੰਦ ਆਦਿ । | ਫੁੱਲਾਂ ਜਹੀ ਸੁੰਦਰਤਾ ਤੇ ਖੜੇ ਦਾ ਵਰਣਨ ਜਦ ਰਾਗਾਂ ਵਿੱਚ ਹੋਵੇ ਤਾਂ ਰਾਗਾਂ ਦੇ ਨਾਂ ਫੁੱਲਾਂ ਉੱਪਰ ਕਿਉਂ ਨਾ ਰਖੇ ਜਾਣ । ਇਸੇ ਲਈ ਫੁੱਲਾਂ ਦੇ ਨਾਵਾਂ ਉਪਰ ਰਾਗਾਂ ਦੇ ਨਾਂ ਰਖੇ ਗਏ ਜਿਵੇਂ ਕਮਦਾ, ਮਾਲਤਾ ਤੇ ਕੁਸਮ ਆਦਿਕ । ਜੇ ਹੀ ਰੱਤਾਂ ਤੇ ਉਤਸਵਾਂ ਪੁਰਬਾਂ ਦੇ ਨਾਂ ਉੱਪਰ ਰਾਗਾਂ ਦੇ ਨਾਂ ਪ੍ਰਚਲਤ ਹੋਏ, ਜਿਵੇਂ ਮੇਘ, ਬਸੰਤ, ਹਿੰਡੋਲ | ਮਨੁਖ ਮੁਢਲੇ ਜੰਗਲੀ ਜੀਵਨ ਤੋਂ ਕਈ ਮਧੁਰ-ਕੰਠ ਪੰਛੀਆਂ (t) ‘‘ਗੀਤ, ਵਾਦਯ ਤਥਾ ਤਯੰ, ਤ੍ਰ ਸੰਗੀਤ ਸਮੁਚਤੇ ।