ਪੰਨਾ:Alochana Magazine August 1962.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚਾਹੀਦਾ ਹੈ ਤਾਂ ਜੋ ਉਹ ਉਸ ਦਾ ਸਹੀ ਰੂਪ ਵਿੱਚ ਪ੍ਰਚਾਰ ਕਰ ਸਕੇ (But the criticism, real criticism is essentially the exercise of this very quality (curiosity and disinterested love of a free play of mind) It obeys an instinct prompting to try to know the best that is known and thought in the world." · ਕਾਰਲਾਇਲ :- ਇਹ ਪ੍ਰਭਾਵਵਾਦੀ ਆਲੋਚਨਾ ਦੇ ਸਮਰਥਕ ਸਨ ! ਆਲੋਚਨਾ-ਰਚਨਾ ਬਾਰੇ ਆਲੋਚਕ ਦੀ ਮਾਨਸਿਕ ਪ੍ਰਤਿਕ੍ਰਿਯਾ ਹੁੰਦੀ ਹੈ । Literary criticism is nothing and should be nothing but the recital of one's personal adventures with a book.' | 4. ਡਾਈਡੇਨ - ਆਲੋਚਨਾ ਉਹ ਕਸਵੱਟੀ ਹੁੰਦੀ ਹੈ ਜਿਸ ਦੀ ਮਦਦ ਨਾਲ ਕਿਸੇ ਰਚਨਾ ਦੀ ਕੀਮਤ ਆਂਕੀ ਜਾਂਦੀ ਹੈ । ਉਹ ਉਨ੍ਹਾਂ ਵਿਸ਼ੇਸ਼ਤਾਵਾਂ ਨੂੰ ਬਯਾਨਦੀ ਹੈ ਜਿਸ ਨਾਲ ਆਮ ਪਾਠਕ ਸਹਜ ਵਿੱਚ ਉਸ ਦਾ ਸਾਦ ਮਾਣ ਸਕੇ । ੬. ਏਡੀਸਨ : ਆਲੋਚਨਾ ਦਾ ਕੰਮ ਦੋਸ਼ ਵੇਖਣਾ ਨਹੀਂ ਬਲਕਿ ਕਿਸੇ ਰਚਨਾ ਦੀ ਸੁੰਦਰਤਾ ਨੂੰ ਪ੍ਰਗਟਾਉਣਾ ਹੁੰਦਾ ਹੈ : ੭. ਕਾਰਜ :-- ਆਲੋਚਨਾ ਦਾ ਨਿਸ਼ਾਨਾ ਸਾਹਿਤ ਨਿਰਮਾਣ ਦੇ ਨਿਯਮਾਂ ਨੂੰ ਖੋਜਣਾ ਤੇ ਉਨ੍ਹਾਂ ਨਾਲ ਸਾਹਿਤ ਦੀ ਪਰਖ ਕਰਨੀ ਚਾਹੀਦੀ ਹੈ । ੮. ਸੋਈ ਬਾਲ -“ਆਲੋਚਨਾ ਇੱਕ ਤਰ੍ਹਾਂ ਦਾ ਇਤਿਹਾਸ ਤੇ ਦਰਸ਼ਨ ਹੁੰਦੀ ਹੈ ਜਿਸ ਦਾ ਪ੍ਰਯੋਗ ਵਿਚਾਰ-ਸ਼ੀਲ ਮਨੁੱਖ ਹਮੇਸ਼ਾ ਕਰਦੇ ਰਹਿੰਦੇ ਹਨ । ਤੇ ਚੰਗਾ ਆਲੋਚਕ ਉਹ ਹੋਵੇਗਾ ਜੇਹੜਾ ਚੰਗੇ ਕਲਾਕਾਰਾਂ ਦੀਆਂ ਰਚਨਾਵਾਂ ਵਿੱਚ ਆਪਣੀ ਆਤਮਾ ਦੇ ਛੰਦ ਵਿਚਰਨ ਦਾ ਗਿਆਨ ਕਰੇ ਗਾ। · ਯੇ ਤੌਰ - ਇਨ੍ਹਾਂ ਦੇ ਵਿਚਾਰ ਵਿੱਚ ਆਲੋਚਨਾ ਦਾ ਮੁੱਖ ਕਾਰਜ ਸਿਟੇ ਕਢਣਾ ਹੁੰਦਾ ਹੈ । ਆਲੋਚਕ ਦੇ ਤਿੰਨੇ ਕਰਤਵ ਹੁੰਦੇ ਹਨ- ੧. ਸਪਸ਼ਟੀਕਰਣ, ੨. ਵਰਗੀਕਰਣ, ੩. ਤੇ ਸਿਟੇ ਕਢਣਾ । ਇਨ੍ਹਾਂ ਰਾਹੀਂ ਜਨਤਾ ਤੇ ਲੇਖਕਾਂ ਦੀ ਅਗਵਾਈ ਕਰਦਿਆਂ ਹੋਇਆਂ ਸਾਹਿੱਤ ਦੀ ਅਗਵਾਈ ਕਰਨਾ । | ਇਨ੍ਹਾਂ ਸਾਰੀਆਂ ਪਰਿਭਾਸ਼ਾਵਾਂ ਵਿੱਚ ਅਸੀਂ ਆਲੋਚਨਾ ਦੇ ਇਕਾਂਗੀ ਰੂਪਾਂ . ਨੂੰ ਹੀ ਵੇਖਦੇ ਹਾਂ । ਸੱਚੀ ਆਲੋਚਨਾ ਵਿੱਚ ਇਤਿਹਾਸ ਤੇ ਤੁਲਨਾ ਦਾ ਆਧਾਰ , ਬਣਾ ਕੇ ਕਿਸੇ ਰਚਨਾਂ ਦੀ ਵਿਆਖਿਆ ਵਿਗਿਆਨਕ ਸ਼ੈਲੀ ਵਿੱਚ ਹੁੰਦੀ ਹੈ । ਤੇ ਨਾਲ ਹੀ ਸਿੱਧਾਂਤਾਂ ਦਾ ਨਿਰਮਾਣ ਤੇ ਰਚਨਾ ਦੇ ਮਲਯਾਂਕਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ । ਸੱਚ ਅਲੋਚਨਾ ਵਿੱਚ ਉਸ ਦੇ ਹੇਠ ਲਿਖੇ ਪਖਾਂ ਦਾ ੧੧