ਪੰਨਾ:Alochana Magazine August 1962.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੇਲ ਹੋਣਾ ਚਾਹੀਦਾ ਹੈ । ੧. ਆਲੋਚਨਾ ਦਾ ਵਿਅਕਤਿਗਤ ਤੇ ਪ੍ਰਭਾਵਾਭਿਵਿਅੰਜਕ ਪਖ । ੨. ਆਲੋਚਨਾ ਦਾ ਸ਼ਾਸਤ੍ਰੀਯ ਵਿਵੇਚਨ ਪਖ ॥ ੩. ਆਲੋਚਨਾ ਦਾ ਨਿਰਣਯਾਤਮਕ ਪਖ । ੪. ਆਲੋਚਨਾ ਦਾ ਇਤਿਹਾਸਕ ਪਖ । ੫. ਆਲੋਚਨਾ ਦਾ ਮਨੋਵਿਗਿਆਨਕ ਪੱਖ । ੬. ਆਲੋਚਨਾ ਦਾ ਤੁਲਨਾਤਮਕ ਪਖ । ੭. ਆਲੋਚਨਾ ਦਾ ਵਿਗਿਆਨਕ ਪੱਖ । ਦ, ਆਲੋਚਨਾ ਦਾ ਸਾਹਿੱਤਕ ਪਖ । ੯. ਸਿੱਧਾਂਤਾਂ ਦਾ ਨਿਰਮਾਣ ਪਖ । ੧੦. ਆਲੋਚਨਾ ਦਾ ਵਿਆਖਿਆਤਮਕ ਪਖ । ੧. ਵਿਅਕਤਿਗਤ ਤੇ ਪ੍ਰਭਾਵਾਭਿਵਿਅੰਜਕ ਪਖ - ਭਾਵੇਂ ਆਲੋਚਨਾ ਦਾ ਮੁੱਖ ਅੰਗ ਉਸ ਦਾ ਸ਼ਾਸ਼ਟ੍ਰੀਯ ਪਖ ਹੀ ਹੁੰਦਾ ਹੈ ਪਰ ਆਲੋਚਕ ਦਾ ਵਿਅਕਤਿਗਤ ਰੂਪ ਵਿਧਾਨ ਭੈ ਘਟ ਮਦਦਗਾਰ ਨਹੀਂ ਹੁੰਦਾ । ਸੱਚੀ ਆਲੋਚਨਾ ਨਿਰੀ ਦੁੱਧ ਤੇ ਪਾਣੀ ਨੂੰ ਹੀ ਵੱਖ ਨਹੀਂ ਕਰਦੀ ਬਲਕਿ ਮਨੁੱਖੀ ਹਮਦਰਦੀ ਨੂੰ ਭੀ ਪ੍ਰਟਾਂਉਦੀ ਹੈ । ਹਡਸਨ ਲਿਖਦਾ ਹੈ-ਆਲੋਚਨਾ ਨੂੰ ਨਿਰਾ ਵਿਗਿਆਨ ਹੀ ਨਹੀਂ ਬਣਾਉਣਾ ਚਾਹੀਦਾ। ਅਸੀਂ ਚੀਜ਼ਾਂ ਨੂੰ ਉਨਾਂ ਦੇ ਯਥਾਰਥ ਰੂਪ ਵਿੱਚ ਵੇਖਣ ਦੀ ਗੱਲ ਕਰਦੇ ਹਾਂ । ਯਥਾਰਥ ਰੂਪ ਵਿੱਚ ਅਸੀਂ ਤਦੋਂ ਹੀ ਵੇਖ ਸਕਦੇ ਹਾਂ ਕਿਉਂਜੋ ਸਾਡੇ ਮਨ ਵਿੱਚ ਰਾਗ ਦੇਸ਼ ਭਰੇ ਹੁੰਦੇ ਹਨ । ਅਸੀਂ ਚੀਜ਼ਾਂ ਨੂੰ ਆਪਣੇ ਸੁਭਾਵ ਜਾ ਪ੍ਰਕ੍ਰਿਤੀ ਅਨੁਸਾਰ ਹੀ ਵੇਖਦੇ ਹਾਂ ਇਸੇ ਲਈ ਕਹਿਆ ਜਾਂਦਾ ਹੈ ਕਿ ਸਾਹਿਤ ਦਾ ਵਿਕਾਸ ਵਿਅਕਤੀ ਤੋਂ ਹੁੰਦਾ ਹੈ ਤੇ ਵਿਅਕਤੀ ਉਸ ਦੇ ਰਸ ਨੂੰ ਮਾਣਦਾ ਹੈ । ਇਸੇ ਲਈ ਕਹਿਆ ਜਾਂਦਾ ਹੈ ਕਿ ਆਲੋਚਕ ਦੇ ਵਿਅਕਤਿਤ ਦਾ ਪ੍ਰਕਾਸ਼ ਉਸ ਦੀ ਆਲੋਚਨਾ ਵਿੱਚ ਹੋਣਾ ਜ਼ਰੂਰੀ ਹੈ । ਜਿਵੇਂ ਉਹ ਕਿਸੇ ਰਚਨਾ ਨੂੰ ਪੜੇਗਾ ਉਸ ਦੇ ਮਨ ਤੇ ਉਸ ਦਾ ਪ੍ਰਭਾਵ ਜ਼ਰੂਰ ਪਏਗਾ, ਇਸ ਲਈ ਉਸ ਦੀ ਆਲੋਚਨਾ ਵਿੱਚ ਬੁਧੀ ਤੱਤ ਨਾਲੋਂ ਉਸ ਦਾ ਦਿੱਲੀ ਪਖ ਵਧੇਰੇ ਝਲਕਦਾ ਨਜ਼ਰੀ ਪਵੇਗਾ । ੨. ਆਲੋਚਨਾ ਦਾ ਸ਼ਾਸ਼ਟ੍ਰੀਯ ਪੱਖ :ਕਾਵਿ ਜਾਂ ਸਾਹਿੱਤ ਦੇ ਸਿਰਜਨ ਲਈ ਮੁੱਮਟ ਨੇ ਤਿੰਨ ਉਪਾਦਾਨਾਂ ਨੂੰ ਜ਼ਰੂਰੀ ਮੰਨਿਆ ਹੈ ਉਹ ਚਨ ਸ਼ਕਤੀ ਜਾਂ ਤਿਭਾ, ਲੋਕ ਸ਼ਾਸਤ੍ਰ ਦਾ ਗਿਆਨ ਅਤੇ ਅਭਿਆਸ : ਇਨ੍ਹਾਂ ਦਾ ਗਿਆਨ ਹਰ ਰਚਨਾਕਾਰ ਨੂੰ ਹੋਣਾ ਚਾਹੀਦਾ ਹੈ । ਜਦ ਕਵੀ ਜਾਂ ਰਚਨਾਕਾਰ ਲਈ ਇਨ੍ਹਾਂ ਦਾ ਗਿਆਨ ਜ਼ਰੂਰੀ ਹੈ ਤਾਂ ਉਸਦੀ ਰਚਨਾ ਦੀ ਆਲੋਚਨਾ ਕਰਨ ਵਾਲੇ ਆਲੋਚਕ ਲਈ ਭੀ ਇਹ ਜ਼ਰੂਰੀ ਹੈ ਕਿ ਉਹ ਇਨਾਂ ਦਾ ਗਿਆਨ . ੧੨