ਪੰਨਾ:Alochana Magazine August 1962.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰਾਪਤ ਕਰ ਕੇ ਹੀ ਉਹ ਸ਼ਾਸ਼ਟ੍ਰੀਯ ਢੰਗ ਦੀ ਆਲੋਚਨਾ ਕਰ ਸਕੇਗਾ । ੩. ਆਲੋਚਨਾ ਦਾ ਨਿਰਣਯਾਤਮਕ ਪੱਖ :-ਹਡਸਨ ਨੇ ਆਲੋਚਨਾ ਦੇ ਅਰਥ ਨੂੰ ਸਪਸ਼ਟ ਕਰਦਿਆਂ ਇੱਕ ਥਾਂ ਤੇ ਲਿਖਿਆ ਹੈ :-In its Strict Sense the Word Criticism means Judgment and this Sense Commonly Colours our use of is most broadly employed.' ਇਸ ਦਾ ਅਰਥ ਇਹ ਹੈ ਕਿ ਆਲੋਚਨਾ ਦਾ ਪ੍ਰਧਾਨ ਕਾਰਜ ਫੈਸਲਾ ਕਰਨਾ ਹੀ ਹੁੰਦਾ ਹੈ । ਇਸ ਤੋਂ ਸਿਧ ਹੈ ਕਿ ਇਹ ਆਲੋਚਨਾ ਦਾ ਪ੍ਰਮੁਖ ਪਖ ਹੈ । ਹਡਸਨ ਨੇ ਆਲੋਚਕ ਦੇ ਦੋ ਰੂਪ ਮੰਨੇ ਹਨ । ਇੱਕ ਵਿਆਖਿਆਕਾਰ (Interpreter} ਅਤੇ ਦੂਜਾ ਨਿਰਣਯੋਪਕ (Judicial) ਉਨ੍ਹਾਂ ਆਪਣੇ ਗ੍ਰੰਥ ਵਿੱਚ ਇਨ੍ਹਾਂ ਪੱਖਾਂ ਤੇ ਕਾਫੀ ਚਾਨਣਾ ਪਾਇਆ ਹੈ । ਉਨ੍ਹਾਂ ਲਿਖਿਆ ਹੈ ਕਿ ਜੀਵਨ ਬਹੁਤ ਛੋਟਾ ਹੁੰਦਾ ਹੈ ਤੇ ਸਾਹਿਤ ਬਹੁਤ ਵਿਸ਼ਾਲ । ਇਸ ਲਈ ਕੋਈ ਵਿਅਕਤੀ ਤਦ ਹੀ ਉਸ ਵਿਸ਼ਾਲ ਸਾਹਿਤ ਸਾਗਰ ਵਿੱਚੋਂ ਮੋਤੀ ਰੂਪੀ ਗ੍ਰੰਥ ਲਭ ਸਕਦਾ ਹੈ ਜਦ ਕਿ ਉਸ ਦੇ ਸਾਰੇ ਸੁਚਜੇ ਵਿਦਵਾਨਾਂ ਨੇ ਚੰਗੇ ਮੰਦੇ ਹੋਣ ਦੇ ਫੈਸਲੇ ਕੀਤੇ ਹੋਣਗੇ । ਰਿਚਰਡਜ਼ ਹੋਰਾਂ ਵੀ ਇਸ ਨੂੰ ਜ਼ਰੂਰੀ ਮੰਨਿਆ ਹੈ ਤੇ ਆਪਣੇ ਪ੍ਰਸਿਧ ਗ੍ਰੰਥ 'Principles of Literary Criticism' ਵਿੱਚ ਲਿਖਿਆ ਹੈ-“The act of Judgment the relation of Presentation.. are only a few of the provisional ultimate introduced for Convenience of discussion." ਇਨ੍ਹਾਂ ਦੇ ਇਸ ਮੱਤ ਦੀ ਪ੍ਰੋੜਤਾ ਜਿਸ ਦੀ ਇਸ ਪੰਕਤੀ ਤੋਂ ਭੀ ਹੋ ਜਾਂਦੀ ਹੈ । “The Judgment of Literature is the final outcome of much endeavour. ਹਡਸਨ ਨੇ ਭੀ ਇਸੇ ਗੱਲ ਦਾ ਜ਼ਿਕਰ ਕੀਤਾ ਹੈ । ਮਨੋ-ਵਿਗਿਆਨ ਤੋਂ ਇਲਾਵਾ ਇਸ ਵਿਆਪਾਰ ਲਈ ਦੇਸ਼, ਕਾਲ ਤੇ ਪਾਤਰ ਦਾ ਭੀ ਧਿਆਨ ਰੱਖਣਾ ਚਾਹੀਦਾ ਹੈ । ਤੇ ਇਸ ਲਈ ਚਖੇ ਅਧਿਅਨ ਤੇ ਸੰਤੁਲਿਤ ਮਨੋਬ੍ਰਿਤੀ ਦੀ ਬਹੁਤੀ ਲੋੜ ਹੁੰਦੀ ਹੈ । .... ੪. ਆਲੋਚਨਾ ਦਾ ਇਤਿਹਾਸਕ ਪੱਖ :-ਆਲੋਚਨਾ ਦਾ ਇਹ ਪਖ ਭੀ ਘਟ ਮਹਤੁਪਰਣ ਨਹੀਂ। ਪਹਲੇ ਜ਼ਮਾਨੇ ਵਿੱਚ ਆਲੋਚਕ ਆਪਣੀ ਰੁਚੀ ਮਜਬ ਫੈਸਲਾ ਦੇ ਦੇਦਾ ਸੀ ਪਰ ਅਜ ਫੈਸਲਾ ਦੇਣ ਤੋਂ ਪਹਿਲਾਂ ਰਚਨਾ ਤੇ ਉਸ ਨਾਲ ਸੰਬੰਧਿਤ ਇਤਿਹਾਸਕ ਗੱਲਾਂ ਬਾਰੇ ਭੀ ਵਿਚਾਰ ਕੀਤਾ ਜਾਂਦਾ ਹੈ । ਸਕਾਟ ਜੇਮਜ਼ ਨੇ ਇੱਕ ਥਾਂ ਤੇ ਲਿਖਿਆ ਹੈ---The Critical Reader has to put himself as nearly as possible where the writer Stands." (The Making of Literature page 375) ਇਸ ਨਿਸ਼ਾਨੇ ਤੇ ਪੁਜਣ ਲਈ ਆਲੋਚਕ ਨੂੰ ਉਸ ਦੇ ਇਤਿਹਾਸਕ ਪੱਖ ਤੇ ਭੀ ਵਿਚਾਰ ਕਰਨਾ ਪਵੇਗਾ । ਇਸ ੧੩