ਪੰਨਾ:Alochana Magazine August 1962.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਨੋਵਿਗਿਆਨਕ ਵਿਸ਼ਲੇਸ਼ਣ ਸੰਬੰਧੀ ਗਿਆਨ ਬਹੁਤ ਜ਼ਰੂਰੀ ਹੈ । ਇਸ ਪੱਖ ਦੀ ਆਲੋਚਨਾ ਵਿੱਚ ਆਲੋਚਕ ਨੂੰ ਨਿਰੇ ਮਨੋਵਿਗਿਆਨਕ ਤੱਤਾਂ ਦਾ ਹੀ ਵਿਸ਼ਲੇਸ਼ਣ ਨਹੀਂ ਕਰਨਾ ਚਾਹੀਦਾ । ਗੜਬੜ ਗਟਾਲੇ ਤੋਂ ਬਚਣ ਲਈ ਰਿਚਰਡਜ਼ ਹੋਰਾਂ ਇੱਕ ਹੋਰ ਥਾਂ ਤੇ ਲਿਖਿਆ ਹੈ :- “for our immediate purpose, for clearer understanding of values and for avoidance of unnecessary confusion in criticism it is necessary to break away from the set of ideas by which popular and academic psychology alike attempt to describe the mind: ਇਸ ਮਨੋਵਿਗਿਆਨਕ ਵਿਸ਼ਲੇਸ਼ਣ ਦੇ ਮਹੜ੍ਹ ਨੂੰ ਪ੍ਰਵਾਉਂਦੇ ਹੋਏ ਭੀ ਉਹ ਲਿਖਦੇ ਹਨ : "For a theory of knowledge is needed only at one point. The point at which we wish to decide whether a poein. For example is true or reveals reality and if so in what sense. Where as theory of feeling of emotion of aptitude and desires of the effective volitional aspects of mental activity is required at all point mental analysis." ੬. ਆਲੋਚਨਾ ਦਾ ਤੁਲਨਾਤਮਕ ਪੱਖ :- ਆਲੋਚਨਾ ਵਿੱਚ ਤੁਲਨਾ ਦੀ ਬੜੀ ਮਾਨਤਾ ਮਨੀ ਗਈ ਹੈ । ਕਿਸੇ ਕਵੀ ਨੂੰ ਉਸ ਦੇ ਸਮਕਾਲੀਨ ਕਵੀਆਂ ਨਾਲ ਤੋਲ ਕੇ ਉਨਾਂ ਦੀ ਮਹਾਨਤਾ ਦਾ ਨਿਰਣਯ ਕੀਤਾ ਜਾਂਦਾ ਹੈ । ਜਾਂ ਵਿਭਿੰਨ ਭਾਸ਼ਾਵਾਂ ਦੇ ਕਵੀਆਂ ਦੀ ਸਮਕਾਲੀਨਤਾ ਨੂੰ ਮੁਖ ਰਖ ਕੇ ਯੁਗ ਅਨੁਸਾਰ ਭੀ ਤੁਲਨਾ ਕੀਤੀ ਜਾਂਦੀ ਹੈ । ਹਡਸਨ ਹੋਰਾਂ ਦੇ ਦਸੇ ਹੋਏ ਆਲੋਚਨਾ ਦੇ ਦੋ ਪ੍ਰਮੁਖ ਤਰ੍ਹਾਂ ਵਿੱਚ ਤੁਲਨਾ ਦਾ ਆਪਣੇ ਆਪ ਸਮਾਵੇਸ਼ ਹੋ ਜਾਂਦਾ ਹੈ । ਇਸ ਲਈ ਉਨ੍ਹਾਂ ਇੱਕ ਥਾਂ ਤੇ ਲਿਖਿਆ ਹੈ :- In the first place Judicial Criticism is largely concerned with the question of the ordet of nherits among Literary works.” ਇਨ੍ਹਾਂ ਸਤਰਾਂ ਰਾਹੀਂ ਉਨ੍ਹਾਂ ਆਲੋਚਨਾ ਦੇ ਤੁਲਨਾਤਮਕ ਪੱਖ ਤੇ ਜ਼ੋਰ ਦਿੱਤਾ ਹੈ । ੭. ਆਲੋਚਨਾ ਦਾ ਵਿਗਿਆਨਕ ਪੱਖ :- ਚੰਗੀ ਤੇ ਸਫਲ ਆਲੋਚਨ ਲਈ ਉਸ ਵਿੱਚ ਵਿਗਿਆਨਕਤਾ ਦਾ ਵਿਸ਼ੇਸ਼ ਮਹਤ ਹੁੰਦਾ ਹੈ । ਆਲੋਚਨ ਭਾਵਨਾ ਲੱਕ ਦੀ ਚੀਜ਼ ਨਹੀਂ । ਇਸ ਵਿੱਚ ਆਲੋਚਕ ਨੂੰ ਬੁਧੀ ਤੇ ਵਿਸ਼ਲੇਸ਼ਣ ਕੇ ਫਿਰ ਸਿੱਧਾਂਤਾਂ ਦਾ ਨਿਰਮਾਣ ਕਰਦਾ ਹੈ । ਇਸੇ ਲਈ ਹਡਸਨੇ ਹੋਰਾਂ ਆਲੋਚਨਾ ਲਈ Science of Criticism ਸ਼ਬਦ ਦੀ ਵਰਤੋਂ ਕੀਤੀ ਹੈ । ਉਨ੍ਹਾਂ ਇਸ ਪੱਖ ਤੇ ਚਾਨਣ ਪਾਉਦਿਆਂ ਲਿਖਿਆ ਹੈ :- “Nothing to do with merit elative or absolute. Difference in kinds he knows, difference n degrees he does not know." ੮. ਆਲੋਚਨਾ ਦਾ ਸਾਹਿਤਕ ਪਖ :-ਉਤੇ ਆਲੋਚਨਾ ਦੇ ਵਿਗਿਆਨਕ ੧੫