ਪੰਨਾ:Alochana Magazine August 1962.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਖ ਤੇ ਚਾਨਣਾ ਪਾਉਂਦੇ ਹੋਏ ਅਸੀਂ ਇਹ ਨਹੀਂ ਕਹਿਆ ਕਿ ਆਲਚਨਾ ਨਿਰੀ ਕਰੀ ਵਿਗਿਆਨਕ ਹੀ ਹੁੰਦੀ ਹੈ ਤੇ ਸਾਹਿਤਕ ਨਹੀਂ | ਅਸਲ ਵਿੱਚ ਉਸ ਵਿੱਚ ਸਾਹਿਤਕ ਆਨੰਦ ਭੀ ਘਟ ਨਹੀਂ ਹੁੰਦਾ । ਪੱਛਮੀ ਸਾਹਿਤ ਆਲੋਚਕਾਂ ਨੇ ਆਲੋਚਕ ਤੇ ਕਵੀ ਬਾਰੇ ਵੱਖ ਵੱਖ ਵਿਚਾਰ ਪੇਸ਼ ਕੀਤੇ ਹਨ ਪਰ ਅਸਲ ਵਿੱਚ ਆਲੋਚਕ ਦਾ ਇਹ ਪਰਮ ਕਰਤਵ ਮੰਨਿਆ ਜਾਂਦਾ ਹੈ ਕਿ ਉਹ ਆਲੋਚਨਾ ਕਰਦੇ ਸਮੇਂ ਉਸ ਦੀ ਸਾਰੀ ਸਾਹਿਤਕਤਾ ਤੇ ਭਾਵੁਕਤਾ ਨਾਲ ਪਾਠਕਾਂ ਨੂੰ ਚਿਤ ਕਰਾ ਦੇਵੇ । ਇਸ ਵਿਆਪਾਰ ਵਿੱਚ ਉਸ ਨੂੰ ਸਾਹਿਤਕਤਾ ਤੇ ਵਧੇਰੇ ਬੋਰ ਦੇਣਾ ਪਵੇਗਾ। ਕੋਰਾ ਵਿਗਿਆਨਕ ਤੱਤਾਂ ਰਾਹੀਂ ਸਮਾਜ ਦੇ ਦੁਖਾਂ ਸੁਖਾਂ ਦੀ ਲੱਸੀ ਤੋਂ ਬਣਿਆ ਮੱਖਣ ਰੂਪ ਸਾਹਿੱਤ ਨਹੀਂ ਸਮਝਿਆ ਜਾ ਸਕਦਾ | ਜਦ ਤਕ ਉਸ ਦੀ ਸਾਹਿੱਤਕ ਪਖ ਨ ਕੀਤੀ ਜਾਵੇ । ਇਸ ਲਈ ਆਲੋਚਨਾ ਵਿੱਚ ਕਲਾਤਮਕ ਪਖ ਭੀ ਉਤਨਾ ਹੀ ਜ਼ਰੂਰੀ ਹੈ ਜਿਤਨਾ ਕੇ ਵਿਗਿਆਨਕ । ਹਡਸਨ ਨੇ ਸਾਹਿਤਕ ਪਖ ਬਾਰੇ ਇਵੇਂ ਲਿਖਿਆ ਹੈ ਜਿਸ ਵਿੱਚ ਭਾਵਾਤਮਕਤਾ ਦਾ ਸੁਆਦ ਮਾਣਿਆ ਜਾ ਸਕੇ । “The chief function of Criticism is to enlighten and to Stimulate,’’ (Page--266) ੯. ਸਿਧਾਂਤਾਂ ਦਾ ਨਿਰਮਾਣ ਪਖ : ਉਤੇ ਵਿਗਿਆਨਕ ਪੱਖ ਬਾਰੇ ਲਿਖਦਿਆਂ ਹੋਇਆਂ ਅਸਾਂ ਵੇਖਿਆ ਹੈ ਕਿ ਵਿਗਿਆਨ ਦਾ ਕਾਰਜ ਚੀਜ਼ਾਂ ਦਾ ਵਿਸ਼ਲੇਸ਼ਣ ਕਰ ਕੇ ਉਨ੍ਹਾਂ ਰਾਹੀ ਨਿਯਮਾਂ ਦਾ ਨਿਰਮਾਣ ਕਰਨਾ ਹੁੰਦਾ ਹੈ । ਆਲੋਚਨਾ ਦਾ ਭੀ ਬਹੁਤ ਕੁਝ ਕੰਮ ਨਿਯਮ ਨਿਰਮਾਣ ਹੀ ਹੁੰਦਾ ਹੈ । ਹਡਸਨ ਨੇ ਇੱਕ ਦੋ ਥਾਵ ਤੇ ਇਸ ਪੱਖ ਉਤੇ ਪ੍ਰਕਾਸ਼ ਪਾਇਆ ਹੈ । ‘Differences in Kind he know, difference in degree he does not know he sees the laws and principles of a given body of Literature.” ਇੱਕ ਹੋਰ ਥਾਂ ਤੇ ਲਿਖਿਆ ਹੈ । The critic s business is thus to discover by the direc examination.” ੧੦. ਆਲੋਚਨਾ ਦਾ ਵਿਆਖਿਆਤਮਕ ਪੱਖ :--- ਹਡਸਨ ਨੇ ਆਲੋਚਨ ਦੇ ਦੇ ਪ੍ਰਧਾਨ ਪੱਖ ਮੰਨੇ ਹਨ । ਉਨ੍ਹਾਂ ਵਿਚੋਂ ਵਿਆਖਿਆ ਇੱਕ ਹੈ । ਉਨ ਲਿਖਿਆ : “Critscism may be regarded as having two differen functions that of interpretation and that of Judgment.' ਅਜਕਲ ਵਧੇਰੇ ਆਲੋਚਕ ਕਿਸੇ ਰਚਨਾ ਦੀ ਵਿਆਖਿਆ ਨੂੰ ਹੀ ਆਪਣੀ ਆਲੋਚਨਾ ਦਾ ਪ੍ਰਧਾਨ ਪੱਖ ਮੰਨਦੇ ਹਨ। ਭਾਰਤੀ ਆਲੋਚਨਾ ਸ਼ਾਸਤ ਵਿੱਚ ਕੀ ax ਥਾਂ ਦਿਤੀ ਗਈ ਹੈ । ਤੇ ਪੱਛਮੀ ਆਲੋਚਨਾ ਵਾਂਗ ਇਥੇ ਭੀ aa ਪੱਖ ਨੂੰ ਵਧੇਰੇ ਮੁਖ ਰਖਿਆ ਜਾਂਦਾ ਹੈ । ਇਹ ਸੀ ਆਲੋਚਨਾ ਦੇ ਵਿਭਿੰਨ ਪੱਖਾਂ ਦੀ ਝਾਕੀ । • ?