ਪੰਨਾ:Alochana Magazine August 1962.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇ ਇਕ ਟਿਕਾਣੇ ਉਤੇ ਆਪਣੇ ਦਰਬਾਰ ਵਿੱਚ ਬੈਠਾ ਭੀ ਇਕ ਵਕਤ ਸਭ ਤਾਵਾਂ ਤੇ ਹਾਜ਼ਿਰ ਹੋ ਸਕਦਾ ਹੈ । ਗੁਰੂ ਨਾਨਕ ਦੇ ਸਿੱਧਾਂਤ ਅਨੁਸਾਰ ਰਬ ਦਾ ਨਿਜੀ ਤਖਤ, ਉਸਦੇ ਦਰਬਾਰ ਦਾ ਸਾਰਾ ਇਲਾਕਾ ਇਕ ਥਾਂ ਤੇ ਹਨ । ਰਬ ਦੇ ਦਰਬਾਰੀ ਉਸਦੀ ਪ੍ਰਜਾ ਦਾ ਇਕ ਭਾਗ ਹੀ ਨਹੀਂ, ਬਲਕਿ ਸਾਰੀ ਜਾ ਉਸ ਦੇ ਦਰਬਾਰ ਵਿਚ ਹਾਜ਼ਿਰ ਹੈ । ਉਹ ਦਰਬਾਰ ਕਿਡਾ ਵਿਸ਼ਾਲ ਹੋਵੇਗਾ ਜਿਸ ਵਿਚ ਪਾਤਸ਼ਾਹ ਦੀ ਪਾਤਸ਼ਾਹੀ ਦੇ ਸਾਰੇ ਜਨ-ਸਮੂਹ ਸਮਾ ਸਕਦੇ ਹਨ ਤੇ ਉਹ ਭੀ ਪੜੀਆਂ ਦਰ ਪੀੜੀਆਂ ਦੇ । ਇਵੇਂ ਦਰਬਾਰ ਤੇ ਰਾਜ ਦੀਆਂ ਹਦਾਂ ਨੂੰ ਇਕਾਗਰ ਕਰਕੇ ਗੁਰੂ ਨਾਨਕ ਨ ਕੇਵਲ ਰਬ ਦੀ ਸਰਬ ਵਿਆਪਕਤਾ ਦੇ ਆਪਣੇ ਸਿਧਾਂਤ ਨਾਲ ਹੀ ਸਚੇ ਰਹੇ ਹਨ ਬਲਕਿ ਦਰਬਾਰ ਦੀ ਸ਼ਾਨਸ਼ੌਕਤ ਤੇ ਰੋਅਬ ਨੂੰ ਭੀ ਕਈ ਗੁਣਾਂ ਵਧਾ ਗਏ ਹਨ । ਦਰਬਾਰ ਦਾ ਐਸਾ ਵਰਣਨ ਪਹਲੋਂ ਬੇਅੰਤਤਾ ਦਾ ਸੁਝਾ ਦੇਂਦਾ ਹੈ ਤੇ ਬੇਅੰਤਤਾ ਤੋਂ ਵਿਸਮਾਦ ਦੇ ਭਾਵ ਪੈਦਾ ਕਰਦਾ ਹੈ । ਗੁਰੂ ਨਾਨਕ ਜੀ ਦ ਅੰਦਰ ਆਪਣੇ ਨਿਰੰਕਾਰ ਦੇ ਸਾਕਾਰ ਰੂਪ ਦਾ ਸੰਕਲਪ ਜੋ ਵਿਸਮਾਦਕ ਭਾਵ ਪੈਦਾ ਕਰਦਾ ਸੀ ਉਨ੍ਹਾਂ ਦਾ ਕੁਝ ਅਨੁਭਵ ਪਾਠਕਾਂ ਨੂੰ ਕਰਾਉਣ ਵਿੱਚ ਇਹ ਕਵਿਤਾ ਚਖ ਸਮਰਥ ਹੈ । ਇੰਜ ਇਸ ਦਰਬਾਰ ਦਾ ਪਹਲਾ ਗੁਣ, ਇਸ ਦੀ ਵਿਸ਼ਾਲਤਾ, ਇਸ ਦੇ ਦੂਸਰੇ ਗੁਣ, ਇਸ ਦੀ ਸੁੰਦਰਤਾ ਦਾ ਜਨਮ ਦਾਤਾ ਹੈ । ਵਿਸਮਾਦਕ ਭਾਵ ਜਿਸ ਵਿਚਿਤਾ ਦੀ ਪਹਚਾਣ ਵਿਚੋਂ ਪੈਦਾ ਹੁੰਦੇ ਹਨ ਉਹ ਵਚ ਮੁੰਦਰਤਾ ਦਾ ਹੀ ਦੂਜਾ ਨਾਂ ਹੈ । ਸੁੰਦਰ ਵਸਤ ਸਾਨੂੰ ਹੈਰਾਨ ਨਾ ਕਰੇ ਤਾਂ ਖਿਚ ਨਹੀਂ ਪਾ ਸਕਦੀ । ਜਿਵੇਂ ਸੁੰਦਰਤਾ ਦਰਸ਼ਨ ਅੰਦਰ ਪ੍ਰੇਮ ਪੈਦਾ ਕਰਦੀ ਹੈ ਉਵੇਂ ਵਿਚੜ੍ਹਾ ਉਸ ਵਿੱਚ ਵਿਸਮਾਦ ਉਪਜਾਂਦੀ h। ਵਿਸਮਾਦ ਤੇ ਪ੍ਰੇਮ ਅੰਤ੍ਰੀਵ ਅਨੁਭਵ ਦੇ ਪਧਰ ਉਤੇ ਭਿੰਨ ਨਹੀਂ, ਤਦੇ ਗੁਰੂ ਨਾਨਕ ਨੂੰ ਭ੍ਰਿਸ਼ਟੀ ਦਾ ਹਰ ਵਸਤੂ ਤੇ ਹਰ ਜੀਵ ਰਬ ਦੀ ਸੁੰਦਰਤਾ ਉਤੇ ਹਤ ਹੋਇਆ, ਉਸਦੀ ਪ੍ਰਸ਼ੰਸਾ ਦੇ ਗੀਤ ਗਾਉਂਦਾ ਮਾਲੂਮ ਹੋਇਆ ਸੀ । ਇਕ ਪਾਸੇ ਹਰ ਵਸਤੁ ਤੇ ਹਰ ਜੀਵ ਦੇ ਰਬ ਸਿਫਤ ਦੇ ਗੀਤਾਂ ਤੋਂ ਮਿਲਦਾ ਉਨ੍ਹਾਂ ਦੇ ਹਰਦੇ ਦੇ ਭਾਵਾਂ ਦਾ ਗਿਆਨ ਤੇ ਦੂਜੇ ਪਾਸੇ ਰਬੀ ਦਰਬਾਰ ਦੀ ਬੇਅੰਤਤਾ ਤੇ ਅਲੋਕਕਤਾ ਦਾ ਇਹਸਾਸ ਇਹ ਦੋਵੇਂ ਰਲ ਕੇ ਗੁਰੂ ਨਾਨਕ ਨੂੰ ਆਪਣੇ ਰਬ ਦਾ ਮਹਾਨਤਾ ਦੇ ਸੰਕਲਪਾਂ ਨਾਲ ਭਰਪੂਰ ਕਰ ਦੇਦੇ ਸਨ ਤੇ ਇਹ ਹੀ ਇਸ ਕਵਿਤਾ ਦੀ ਰਚਨਾ ਦਾ ਮੂਲ ਅਨੁਭਵ ਹੈ । ਰਬੀ ਦਰਬਾਰ ਦਾ ਤੀਸਰਾ ਗੁਣ, ਇਸਦੀ ਸ਼ਕਤੀ' ਭੀ ਇਸ ਦੀ ਵਿਸ਼ਾਲਤਾ ਦੇ ਗੁਣ ਵਿਚੋਂ ਉਪਜਦਾ ਹੈ । ਜਿੰਨੇ ਵਡੇ ਇਲਾਕੇ ਉਤੇ ਕਿਸੇ ਹਾਕਿਮ ਦਾ ਹੁਕਮ ਮੰਨੀਦਾ ਹੋਵੇ ਉੱਨਾ ਬਹੁਤਾ ਤਾਕਤਵਰ ਉਹ ਆਮ ਤੌਰ ਤੇ ਮੰਨਿਆ ਜਾਂਦਾ ਹੈ । ਗੁਰੂ ਨਾਨਕ ਨੇ ਪਹਲੀ ਸਤਰ ਵਿੱਚ ਜਿਤੁ ਬਹਿ ਸਰਬ ਸਮਾਲ' ਕਹ ਕੇ ਰੱਬ ਦੀ ੨॥