ਪੰਨਾ:Alochana Magazine August 1962.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਰਬਾਰ ਦਾ ਵਰਣਨ ਠਾਠ ਬਾਠ ਨਾਲ ਕੀਤਾ ਮਿਲਦ' ਹੈ ਪਰ ਗੁਰੂ ਨਾਨਕ ਦੇ ਦਰਬਾਰ ਦੇ ਬਿੰਬ ਉਤੇ ਕੁਰਾਨ ਦੇ ਰਬੀ ਦਰਬਾਰ ਨਾਲੋਂ ਭਾਰਤ ਦੇ ਮੁਸਲਮਾਨ ਬਾਦਸ਼ਾਹਾਂ ਦੇ ਰਾਜਸੀ ਦਰਬਾਰਾਂ ਦਾ ਅਸਰ ਵਧੇਰੇ ਪਇਆ ਲਗਦਾ ਹੈ । ਰੱਬ ਲਈ ਉਨ੍ਹਾਂ ਨੇ ਜੋ ਲਫ਼ਜ਼ 'ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ’ ਵਤੇ ਹਨ ਇਹ ਆਪਣੇ ਜ਼ਮਾਨੇ ਦੇ ਮੁਸਲਮਾਨ ਹਾਕਿਮਾਂ ਤੋਂ ਉਨ੍ਹਾਂ ਨੂੰ ਸੁਝੇ ਲਗਦੇ ਹਨ । ਪੂਰਵ ਪਠਾਣ ਕਾਲ ਦੇ ਹਿੰਦੂ ਮਹਾਰਾਜਿਆਂ ਤੋਂ ਨਹੀਂ । 'ਹੁਕਮ' ਲਫ਼ਜ਼ ਭੀ ਮੁਸਲਮਾਨੀ ਵਾਤਾਵਰਣ ਦਾ ਹੈ । ਹੇਠਲੀਆ ਸਤਰਾਂ ਵਿੱਚ ਬਯਾਨੇ, ਰਬ ਦਾ ਆਚਰਣ ਹੀ ਸ਼ਕਤੀਸ਼ਾਲੀ ਮੁਸਲਮਾਨ ਹਾਕਮਾਂ ਨਾਲ ਮੇਲ ਨਹੀਂ ਖਾਂਦਾ, ਇਨ ਵਿੱਚ ਵਰਤੇ ਲਫ਼ਜ਼ ਭੀ ਉਨ੍ਹਾਂ ਨਾਲ ਸੰਬੰਧਿਤ ਹਨ :- ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ । ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ । ‘ਰਜ਼ਾ' ਲਫ਼ਜ਼ ਮੁਸਲਮਾਨ ਸੂਫੀ ਦਾਇਰਿਆਂ ਵਿੱਚ ਬਹੁਤ ਵਰਤਿਆ ਜਾਂਦਾ ਹੈ । ਹਿੰਦੂ ਦਾਇਰਿਆਂ ਵਿੱਚ ਇਸ ਦੇ ਮੁਕਾਬਲੇ ਦਾ ਲਫਜ਼ ‘ਇਛ ' ਹੈ । “ਹੁਕਮ' ਤੇ 'ਰਜ਼ਾ' ਲਫ਼ਜ਼ ਗੁਰੂ ਨਾਨਕ ਜੀ ਨੇ ਆਮ ਵਰਤੇ ਹਨ ਪਰ 'ਇਛਾ' ਬਹੁਤ ਘਟ ਵਰਤਿਆ ਹੈ । ਇਸ ਤੋਂ :ਇਹ ਅਨੁਮਾਨ ਲਾਉਣਾ ਅਯੋਗ ਨਹੀਂ ਕਿ ਗੁਰੂ ਨਾਨਕ ਜੀ ਦੇ ਜ਼ਮਾਨੇ ਵਿੱਚ ਰੱਬ ਦਾ ਸੁਸ਼ਟੀ ਨੂੰ ਆਪਣੇ ਹੁਕਮ ਹੇਠ ਰੱਖ ਕੇ ਦਲਾਉਣ ਦਾ ਵਿਚਾਰ ਇਸਲਾਮੀ ਦਾਇਰਿਆਂ ਵਿੱਚ , ਹਿੰਦੂ ਦਾਇਰਿਆ ਨਾਲੋਂ ਵਧਰੇ ਪ੍ਰਚਲਿਤ ਹੋਵੇਗਾ, ਨਹੀਂ ਤਾਂ ਇਸ ਵਿਚਾਰ ਲਈ ਹਿੰਦੁਆਂ ਵਿੱਚ ਪ੍ਰਚਲਿਤ ਲਫਜ਼ ਭੀ ਗੁਰੂ ਸਾਹਿਬ ਵਰਤ ਲੈਂਦੇ · ਪਰ ਰੱਬ ਨੂੰ : ਸਿਸ਼ਟੀ ਦਾ ਪ੍ਰਬੰਧਕ ਦੱਸਣ ਲਈ ਮੁਸਲਮਾਨਾਂ ਤੋਂ ਖਿਆਲ ਤੇ ਲਵਜ਼ ਦੇ · ਬਾਵਜਦ ਉਨਾਂ ਨੇ ਆਪਣੇ ਦਰਬਾਰ ਵਿੱਚ ਜੋ ਵਿਸਤਰ ਭਰੇ ਹਨ ਉਹ ਭਾਰਤੀ ਸਭਿਆਚਾਰ ਦੀ ਯਾਦ ਕਰਾਉਂਦੇ ਹਨ, ਅਰਬ ਸਭਿਅਚਾਰ ਦੀ ਕਹੀਂ। ਜਿਵੇਂ ਕੁਰਾਨ ਦੇ ਦਰਬਾਰ ਵਿੱਚ ਅਰਥ ਵਾਤਾਵਰਣ ਦੀ ਝਲਕ ਹੋਣ। ਅਵਸ਼ ਸੀ, ਤਿਵੇਂ ਗੁਰੂ ਨਾਨਕ ਦੇ ਦਰਬਾਰ ਵਿੱਚ ਭਾਰਤੀ ਵਾਤਾਵਰਣ ਦੇ ਦਿਸ਼ ਆਉਣੇ ਸੁਭਾਵਿਕ ਗੱਲ ਸੀ ! ਗੁਰੂ ਨਾਨਕ ਨੇ ਮੁਸਲਮਾਨ ਹਾਕਿਮਾਂ ਕੋਲੋਂ ਦਰਬਾਰ ਦੇ ਗੁਣ ਲੈ ਕੇ ਉਨ੍ਹਾਂ ਗੁਣਾਂ ਨੂੰ ਉਘਾੜਨ ਲਈ ਕਵਿਤਾ ਦੀ ਵਸਤੂ ਅਪਣੇ ਦੇਸ ਦੇ ਸਾਹਿੱਤ ਦੀ ਪਰੰਪਰਾ ਵਿੱਚੋਂ ਚੁਣੀ । ਉਨ੍ਹਾਂ ਦਾ ਦਰਬਾਰ ਦਾ ਬਿੰਬ ਕੇਵਲ ਆਪਣੇ ਜ਼ਮਾਨੇ ਵਿੱਚ ਪ੍ਰਚਲਿਤ ਸੰਸਕਾਰਾਂ ਨੂੰ ਹੀ ਆਪਣਾ ਆਧਾਰ ਨਹੀਂ ਬਣਾਉਂਦਾ, ਆਪਣੇ ਦੇਸ ਦੇ ਸਾਹਿੱਤਕ ਵਿਰਸੇ ਦਾ ਭੀ ਆਸਰਾ ਲੈਂਦਾ ਹੈ । ਜਿਵੇਂ ਸਮੇਂ ਦੇ ਰਾਜਸੀ ਸੰਸਕਾਰ ਉਨ੍ਹਾਂ ਦੇ ਪਾਠਕਾਂ ਨੂੰ ਜਲਦੀ ਸਮਝ ਆ ਸਕਦੇ ਸਨ ਤਿਵੇਂ ਦੇਸ਼ ਦੀ ਸਾਹਿੱਤਕ ਪਰੰਪਰਾ ਵਿੱਚ ਚੁਣੀਆਂ ਵਸਤਾਂ ਭੀ ਉਨ੍ਹਾਂ ਦੇ ਸੁਹਜਭਾਵਾਂ ਨੂੰ ਆਸਾਨੀ