ਪੰਨਾ:Alochana Magazine August 1962.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਲ ਜਗਾ ਸਕਦੀਆਂ ਸਨ । ਭਾਰਤ ਵਿੱਚ ਦਰਬਾਰ ਦੀ ਪਰੰਪਰਾ ਨੂੰ ਚੰਗੀ ਤਰ੍ਹਾਂ ਵਾਏ ਤਾਂ ਇਸ ਵਿੱਚ ਸੰਸਾਰਕ ਰਾਜਿਆਂ ਦੀਆਂ ਰਾਜ ਸਭਾਵਾਂ ਨਾਲੋਂ ਦੇਵਤਿਆਂ ਦੀਆਂ ਸਭਾਵਾਂ ਦਾ ਜ਼ਿਕਰ ਵਧੇਰੇ ਆਉਂਦਾ ਹੈ । ਇੰਦ ਸਭਾ ਦੇ ਦ੍ਰਿਸ਼ਾਂ ਨੂੰ ਇਸ ਪ੍ਰਪਰਾ ਦਾ ਪ੍ਰਧਾਨ ਸ਼ ਕਹਣ ਵਿੱਚ ਕੋਈ ਝਿਜਕ ਨਹੀਂ ਲਗਦੀ । ਵਿਸ਼ਨੂੰ ਦੇ ਦਬਾਰ ਦੀ ਸ਼ੋਭਾ ਦਾ ਦਰਜਾ ਇਸ ਪਰੰਪਰਾ ਵਿੱਚ ਇੰਦ ਸਭਾ ਤੋਂ ਹੇਠਾਂ ਹੈ । ਦਰਬਾਰ ਦਾ ਸ਼ਬਦ ਧਰਮਰਾਜ ਦੇ ਦਰਬਾਰ ਦੀ ਯਾਦ ਭੀ ਸੁਗਮਤਾ ਨਾਲ ਕਰਾਉਂਦਾ ਹੈ । ਗੁਰੂ ਨਾਨਕ ਨੇ ਭਾਰਤੀ ਪਰੰਪਰਾ ਵਿੱਚੋਂ ਵਧੇਰੇ ਪ੍ਰਭਾਵ ਪੂਰਣ ਚਿੰਨ੍ਹ ਲੈ ਕੇ ਆਪਣੇ ਦਰਬਾਰ ਨੂੰ ਲੋਕਾਂ ਦੀ ਸਾਹਿਤਕ ਸਿਮਰਤੀ ਨਾਲ ਜੋੜਨ ਦਾ ਸਫਲ ਯਤਨ ਕੀਤਾ ਹੈ : ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖ ਧਰਮੁ ਵੀਚਾਰੇ ॥ ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ । ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ ॥ ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ । ਇਹ ਭੀ ਕਹਿਆ ਜਾ ਸਕਦਾ ਹੈ ਕਿ ਸੋਦਰ ਵਿੱਚ ਗੁਰੂ ਨਾਨਕ ਨੇ ਨ ਕੇਵਲ ਰਬ ਦੀ ਬੇਅੰਤਤਾ, ਵਿਚਤਾ ਤੇ ਸ਼ਕਤੀਮਾਨਤਾ ਨੂੰ ਉਘਾੜਨ ਲਈ ਮੁਸਲਮਾਨ ਦਰਬਾਰਾਂ ਤੋਂ ਬਿੰਬ ਲੈ ਕੇ ਰਬ ਦੇ ਵਰਣਨ ਦਾ ਇਕ ਸਫਲ ਮਾਧਯਮ ਵਰਤਿਆ, ਬਲਕਿ ਆਪਣੇ ਦੇਸ ਦੀ ਦਰਬਾਰ ਵਰਣਨ ਕਰਨ ਦੀ ਪੁਰਾਣੀ । ਪਰੰਪਰਾ ਨਾਲ ਨਵੇਂ ਮੁਸਲਮਾਨੀ ਦਰਬਾਰਾਂ ਦੇ ਗੁਣ ਜੋੜ ਕੇ ਉਸ ਪਰੰਪਰਾ ਨੂੰ ਭ ਅਮੀਰ ਕੀਤਾ ਤੇ ਆਧੁਨਿਕ ਰੂਪ ਦੇ ਕੇ ਅਗੇ ਤੋਰਿਆ ।

ਆਲੋਚਨਾ ਵਿਚ ਆਪਣੇ ਬਹੁ-ਮੁਲੇ ਲੇਖ ਭੇਜ ਕੇ ਮਾਤ-ਭਾਸ਼ਾ ਪੰਜਾਬੀ ਦੀ ਸੇਵਾ ਕਰੋ ।