ਪੰਨਾ:Alochana Magazine August 1962.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਸਵਾਲ ਦਾ ਜਵਾਬ ਹੀ ਨਹੀਂ ਦੇਂਦਾ, ਪਰ ਕਈ ਵਾਰ ਉਹ ਕਹਿੰਦਾ ਹੈ ਕਿ ਇਹ ਤਬਦੀਲੀ ਅਚਨਚੇਤ ਬਿਨਾਂ ਕਾਰਣ ਹੀ ਹੋ ਜਾਂਦੀ ਹੈ । ਲੰਮਾਰਕ (Lamarck) ਦਾ ਮਤ ਹੈ ਕਿ ਇਸ ਦਾ ਨਿਰਭਰ ਜੀਵ ਦੇ ਬਾਹਰੀ-ਵਾਤਾਵਰਣ (external environment) ਤੇ ਹੈ । ਉਦਾਹਰਣ ਵਜੋਂ ਜੇਕਰ ਕਿਸੇ ਇਲਾਕੇ ਦਾ ਜਲਵਾਯੂ ਬਦਲ ਜਾਵੇ, ਤਾਂ ਇਸ ਦਾ ਪ੍ਰਭਾਵ ਉਸ ਇਲਾਕੇ ਵਿੱਚ ਰਹਿਣ ਵਾਲੇ ਜੀਵਾਂ ਦੀਆਂ ਆਦਤਾਂ ਤੇ ਉਨ੍ਹਾਂ ਦੇ ਅੰਗਾਂ ਉਤੇ ਭੀ ਪਵੇਗਾ। ਜੇਕਰ ਕਿਸੇ ਮਾਰੂਥਲ ਵਿੱਚ ਬਹੁਤ ਭਾਰੀ ਵਰਸ਼ਾ ਹੋਣ ਲੱਗ ਪਵੇ, ਤਾਂ ਉਥੋਂ ਦੇ ਉਨਾਂ ਦੇ ਸਰੀਰ ਦੇ ਕਿਸੇ ਉਪਰਲੇ ਅੰਗ ਨੂੰ ਛਾਤੇ ਦਾ ਰੂਪ ਧਾਰਣ ਕਰਨਾ ਪਵੇਗਾ । ਜਿਵੇਂ ਕਿ ਮੈਂ ਪਹਲਾਂ ਕਹ ਦਿਤਾ ਹੈ, ਸ਼ਾ ਦਾ ਵਿਕਾਸਵਾਦ ਇਨ੍ਹਾਂ ਦੁਹਾਂ ਦੇ ਵਿਕਾਸਵਾਦ ਤੋਂ ਭਿੰਨ ਹੈ । ਉਹ ਬਟਲਰ (Samuel Butler) ਦੀ ਵਿਚਾਰਧਾਰਾ ਤੋਂ ਵਧੇਰੇ ਪ੍ਰਭਾਵਿਤ ਹੈ । ਸ਼ਾ ਦਾ ਮਤ ਹੈ ਕਿ ਅੰਗਾਂ ਵਿੱਚ ਤਬਦੀਲੀ ਲਿਆਣ ਵਾਲੀ ਜੀਵ ਦੀ ਆਪਣੀ ਕਲਪਨਾ ਤੇ ਇੱਛਾ ਸ਼ਕਤੀ ਤੇ ਉਸ ਸ਼ਕਤੀ ਨੂੰ ਅਮਲੀ ਜਾਮਾ ਪਹੁਣਾਉਣ ਵਾਲੀ ਨਿਰੰਤਰ ਕੋਸ਼ਿਸ਼ ਹੈ ਸ਼ਾ ਕਲਪਨਾ ਤੋਂ ਹੀ ਸਿਸ਼ਟੀ ਦਾ ਆਰੰਭ ਮੰਨਦਾ ਹੈ । ਆਦਮੀ ਨੂੰ ਇੱਕ ਵਿਸ਼ੇਸ਼ ਚੌਗਿਰਦੇ ਵਿੱਚ ਜਿਸ ਚੀਜ਼ ਦੀ ਜਾਂ ਅੰਗ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਉਸ ਦਾ ਰੂਪ ਉਹ ਕਲਪਨਾ ਦਾਰਾ ਸਥਿਰ ਕਰ ਲੈਂਦਾ ਹੈ । ਫਿਰ ਉਹ ਉਸ ਚੀਜ਼ ਜਾਂ ਅੰਗ ਨੂੰ ਪ੍ਰਾਪਤ ਕਰਨ ਦੀ ਆਪਣੀ ਇੱਛਾ ਸ਼ਕਤੀ ਹੀ ਕਰਦਾ ਹੈ । ਇਹ ਤੀਬਰ ਇੱਛਾ ਕੋਸ਼ਿਸ਼ ਕਰਦੀ ਹੈ ਉਸ ਚੀਜ਼ ਨੂੰ ਪ੍ਰਾਪਤ ਕਰਨ ਦੀ । ਜੇ ਕਰ ਅਨੇਕ ਸੁਗਾਂ ਤਕ ਇਹ ਕੋਸ਼ਿਸ਼ ਜਾਰੀ ਰਵੇ, ਤਾਂ ਆਦਮੀ ਨੂੰ ਲੋੜੀਦਾ ਅੰਗ ਮਿਲ ਜਾਂਦਾ ਹੈ । ਸ਼ਾ ਨੇ ਲਿਖੀ ਵਾਰਤਾਲਾਪ ਵਿੱਚ ਇਸੇ ਵਿਚਾਰ ਨੂੰ ਬਹੁਤ ਚੱਜੀ ਤਰਾਂ ਪੇਸ਼ ਕੀਤਾ ਹੈ । ਇਹ ਵਾਰਤਾਲਾਪ ਦਾ ਅੰਸ਼ ਉਸ ਦੇ ਨਾਟਕ Back to Methuselak' ਵਿਚ ਲਇਆ ਗਇਆ ਹੈ : The Serpent : ............imagination is the beginning of creation. You imagine what you desire, you will what you imagine, and at last you create what you will. Eve : How can I create out of nothing ? The Serpent : Everything must have been created out of nothing. Look at that thick soll of hard flesh on your strong arm ! That was not always there : you could not climb a tree when I first save you. But you willed and tried and willed and tried ; and your will created out of nothing the ੩੨