ਪੰਨਾ:Alochana Magazine August 1962.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ ! ਅਜ ਲੱਖਾਂ ਧੀਆਂ ਰੋਂਦੀਆਂ, ਤੈਨੂੰ ਵਾਰਸ ਸ਼ਾਹ ਨੂੰ ਕਹਿਣ । ਵੇ ਦਰਦਮੰਦਾਂ ਦਿਆ ਦਰਦੀਆ, ਉਠ ਤਕ ਅਪਣਾ ਪੰਜਾਬ। ਅਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ । ਕਿਸੇ ਨੇ ਪੰਜਾਂ ਪਾਣੀਆਂ, ਵਿਚ ਦਿਤੀ ਜ਼ਹਿਰ ਰਲਾ। ਤੇ ਉਨ੍ਹਾਂ ਪਾਣੀਆਂ ਧਰਤ ਨੂੰ, ਦਤਾ ਪਾਣੀ ਲਾ । ਧਰਤੀ ਤੇ ਲਹੂ ਵਸਿਆ, ਕਬਰਾਂ ਪਈਆਂ ਚੋਣ । ਪ੍ਰੀਤ ਦੀਆਂ ਸ਼ਹਿਜ਼ਾਦੀਆਂ, ਅਜ ਵਿੱਚ ਮਜ਼ਾਰਾਂ ਰੋਣ । ਅਜ ਸਭੇ ਕੈਦੋਂ ਬਣ ਗਏ, ਹੁਸਨ ਇਸ਼ਕ ਦੇ ਚੋਰ । ਅਜ ਕਿਥੋਂ ਲਿਆਈਏ ਲੱਭ ਕੇ, ਵਾਰਸ਼ ਸ਼ਾਹ ਇਕ ਹੋਰ ! ਜਿਉਂ ਜਿਉਂ ਜ਼ਖਮ ਰਾਜ਼ੀ ਹੁੰਦਾ ਗਇਆ, ਤਿਉਂ ਤਿਉਂ ਪੰਜਾਬੀ ਭਾਸ਼ਾ ਦੀਆਂ ਲੁਕੀਆਂ ਸੰਭਾਵਨਾਵਾਂ ਨੂੰ ਉਜਾਗਰ ਹੋਣ ਦੇ ਅਵਸਰ ਮਿਲਦੇ ਰਹੇ । ਲੋਕ-ਰਾਜ ਦੇ ਆਉਣ ਨਾਲ ਲੋਕ-ਭਾਸ਼ਾਵਾਂ ਨੂੰ ਜੋ ਸਰਕਾਰੀ ਪੱਧਰ ਤੇ ਮਾਨਤਾ ਮਿਲਣ ਲਗੀ ਹੈ, ਇਹ ਆਜ਼ਾਦੀ ਦੀ ਪ੍ਰਾਪਤੀ ਦਾ ਸਭ ਤੋਂ ਵਧ ਅਮੋਲਕ ਫਲ ਹੈ । ਪੰਜਾਬੀ ਨੂੰ ਅਜੇ ਤਕ ਕਦੀ ਰਾਜ ਦੇ ਸਰਪ੍ਰਸਤੀ ਨਹੀਂ ਸੀ ਮਿਲੀ, ਇਸ ਨੇ ਗੁਰੂਆ, ਫਕੀਰਾਂ, ਸੰਤਾਂ, ਸਾਧੂਆਂ ਤੇ ਲੋਕ-ਗਾਇਕਾਂ ਦੇ ਸੰਗ ਵਿੱਚ ਹੀ ਆਪਣੇ ਆਪ ਨੂੰ ਪ੍ਰਫੁਲਤ ਕੀਤਾ ਸੀ, ਇਸ ਕਰ ਕੇ ਇਹ ਆਪਣੀ ਸਾਦਗ। ਤੇ ਖੁਲ੍ਹਦਲੀ ਨੂੰ ਬਹੁਤ ਖੁਲ੍ਹੀ ਤਰ੍ਹਾਂ ਕਾਇਮ ਰਖੀ ਚਲੀ ਆ ਰਹੀ ਸੀ, ਪਰੰਤ ਜੀਵਨ ਦੀਆਂ ਅਨੇਕ-ਪੱਖੀ ਲੋੜਾਂ ਦੀ ਪੂਰਤੀ ਲਈ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਸੀ । ਸਰਕਾਰੀ ਸਰ ਪ੍ਰਤੀ ਪ੍ਰਾਪਤ ਹੋਣ ਕਾਰਣ ਹੁਣ ਇਸ ਪਾਸੇ ਭ ਕਈ ਸ਼ਲਾਘਾ ਯੋਗ ਕਦਮ ਉਠਾਏ ਗਏ ਹਨ । ਖਾਸ ਕਰ ਕੇ ਦਫਤਰੀ ਕਾਰ ਵਿਹਾਰ, ਅਦਾਲਤੀ ਵਰਤੋਂ ਤੇ ਤਕਨੀਕੀ ਵਿਦਿਅਕ ਅਤੇ ਵਿਗਿਆਨਕ ਖੋਜਾਂ ਲਈ ਸੰਕੇਤਾਵਲੀਆਂ, ਕਾਨੂੰਨੀ ਕਿਤਾਬਾਂ ਦੇ ਤਰਜਮੇ, ਦੂਜੀਆਂ ਭਾਸ਼ਾਵਾਂ ਦੇ ਅਧਿਐਨ ਲਈ ਕੋਸ਼ ਰਚਨਾ, ਵਿਸ਼ਵ ਕੋਸ਼ ਬਣਾਉਣ ਦਾ ਕੰਮ, ਸਾਹਿਤਕਾਰਾਂ ਨੂੰ ਸਨਮਾਨ, ਵਧੀਆ ਕਿਤਾਬਾਂ ਨੂੰ ਇਨਾਮ, ਕਵੀ ਸੰਮੇਲ, ਲੇਖਕ ਗੋਸ਼ਟੀਆਂ, ਸਾਹਿਤਕ ਤੇ ਨਾਟਕੀ ਤਿਯੋਗਤਾ, ਸਹਿਤਕ ਸਭਾਵਾਂ ਨੂੰ ਮਾਲੀ ਸਹਾਇਤਾ, ਯੋਗਤਾ ਵਜ਼ੀਫੇ, ਪ੍ਰਾਚੀਨ ਤੇ ਦੁਰਲਭ ਪੁਸਤਕਾਂ ਦਾ ਪ੍ਰਕਾਸ਼ਨ ਆਦਿ ਅਜੇਹੇ ਕੰਮ ਹਨ ਜਿਨਾਂ ਨਾਲ ਕੁਝ ਵਰਿਆ ਵਿੱਚ ਹੀ ਪੰਜਾਬੀ ਦਾ ਰੁਤਬਾ ਵਧਦਾ ਦਿਸਣ ਲਗ ਪਇਆ ਹੈ । ਇਨ੍ਹਾਂ ਉੱਨਤੀ ਵਿਉਂਤਾਂ ਤੋਂ ਆਸ ਬਝਦੀ ਹੈ ਕਿ ਪੰਜਾਬੀ ਆਪਣੀਆਂ ਥੁੜਾਂ ਨੂੰ ਜਲਦੀ ਪੂਰਿਆਂ ਕਰ ਕੇ ਰਾਜ-ਸਿੰਘਾਸਨ ਦਾ ਪੂਰਾ ਅਧਿਕਾਰ ਪਰਾਪਤ ਕਰ ਸਕੇਗੀ । 80