ਪੰਨਾ:Alochana Magazine August 1962.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਬੂਲ ਕੀਤਾ ਗਇਆ ਹੈ । ਅਤੇ ਉਸ ਨੇ ਐਸੇ ਆਕਰਸ਼ਕ ਚਿਤਰ ਸਾਡੇ ਸਾਹਮਣੇ ਰਖੇ ਹਨ, ਜੋ ਬਿਲਕੁਲ ਅਪਰਚਿਤ ਤੇ ਕਾਫ਼ੀ ਅਣਗੌਲੇ ਪਏ ਸਨ । ਇਸੇ ਤਰ੍ਹਾਂ ਲਾਜਵੰਤੀ । ਦੀਆਂ ਕਈ ਕਵਿਤਾਵਾਂ ਨਵੇਂ ਵਿਸ਼ੇ ਤੇ ਨਵੇਂ ਰੂਪਕ ਪ੍ਰਯੋਗ ਪੇਸ਼ ਕਰਦੀਆਂ ਹਨ, ਜਿਸ ਤੋਂ ਕਵੀ ਦੀ ਮਹਾਨਤਾ ਦਾ ਯਕੀਨ ਬੱਝਦਾ ਹੈ । ਅਵਤਾਰ ਸਿੰਘ ਆਜ਼ਾਦ ਨੇ ਜਿਸ ਅਣਥਕ ਮਿਹਨਤ ਤੇ ਲਗਨ ਨਾਲ ਪੰਜਾਬੀ ਮਹਾਂਕਾਵਿ ਦੀਆਂ ਬੁਨਿਆਦਾਂ ਰਖੀਆਂ ਹਨ, ਉਹ ਅਸਾਡੇ ਨਵੇਂ ਨਿਪੂਣ ਕਵੀਆਂ ਲਈ ਇੱਕ ਤਰਾਂ ਦਾ ਸੱਦਾ ਹਨ ਕਿ ਉਹ ਲੰਮੀ ਘਾਲ ਤੇ ਸਾਹਿੱਤਕ ਸਾਧਨਾ ਕਰਕੇ ਇਸ ਪਾਸੇ ਹੋਰ ਅਗੇ ਵਧਣ ਦਾ ਉਪਰਾਲਾ ਕਰਨ । ਸਾਡੀ ਕਵਿਤਾ ਦੀ ਉਤਮ ਪ੍ਰਗਤੀ ਦੇ ਬਾਵਜੂਦ ਕਈ ਐਸੇ ਲੋਕ ਭੀ ਹਨ ਜੋ ਕਲਾ ਨੂੰ ਨਿਰਾਪੁਰਾ ਰਾਜਨੀਤੀ ਦੀ ਬਾਂਦੀ ਬਣਾ ਕੇ ਤੋਰਨਾ ਚਾਹੁੰਦੇ ਹਨ, ਇਹ ਠੀਕ ਨਹੀਂ। ਗੱਲ ਤਾਂ ਬੜੀ ਸਾਫ ਹੈ ਕਿ ਪ੍ਰਾਪੇਗੰਡੇ ਦਾ ਉਹ ਕੰਮ ਜੋ ਅਖਬਾਰ ਵਾਰਤਕ ਨੇ ਕਰਨਾ ਹੈ, ਉਹ ਕਵਿਤਾ ਨਹੀਂ ਸੰਭਾਲ ਸਕਦੀ । ਅਗਰ ਉਹ ਕਿਸੇ ਵਾਦ ਦੇ ਅਯੋਗ ਅਸਰ ਅਧੀਨ ਐਸਾ ਕਰੇਗੀ ਭੀ ਤਾਂ ਉਹ ਕਵਿਤਾ ਨਹੀਂ ਰਹੇਗੀ । ਜਿਥੋਂ ਤਕ ਨਾਟਕ ਅਤੇ ਗਲਪ ਸਾਹਿੱਤ ਦਾ ਸੰਬੰਧ ਹੈ, ਉਸ ਵਿੱਚ ਭੀ ਕਈ ਨਵੇਂ ਤਜਰਬੇ ਹੋਏ ਹਨ ਜੋ ਕਿ ਪੰਜਾਬੀ ਭਾਸ਼ਾ ਦੀਆਂ ਵਿਆਪਕ ਸੰਭਾਵਨਾਵਾਂ ਨੂੰ ਉਜਾਗਰ ਕਰਦੇ ਹਨ । ਪੰਜਾਬੀ ਨਾਟਕ ਖੇਤਰ ਵਿੱਚ ਪ੍ਰੋ: ਸੰਤ ਸਿੰਘ ਸੇਖੋਂ, ਬਲਵੰਤ ਗਾਰਗੀ, ਹਰਚਰਨ ਸਿੰਘ, ਡਾ: ਰੋਸ਼ਨ ਲਾਲ ਆਹੂਜਾ, ਗੁਰਦਿਆਲ ਸਿੰਘ ਖੋਸਲਾ, ਗੁਰਦਿਆਲ ਸਿੰਘ ਫੁਲ, ਅਮਰੀਕ ਸਿੰਘ, ਕਪੂਰ ਸਿੰਘ ਘੁੰਮਣ, ਬਲਬੀਰ ਸਿੰਘ, ਜਗਦੀਸ਼ ਸਿੰਘ, ਹਰਸਰਨ ਸਿੰਘ, ਪਿਆਰਾ ਸਿੰਘ ਭੋਗਲ, ਗੁਰਚਰਨ ਸਿੰਘ ਜਸੂਜਾ ਆਦਿ ਦਾ ਕੀਤਾ ਕੰਮ ਕਾਫੀ ਤਸੱਲੀ ਬੰਨਾਉਣ ਵਾਲਾ ਹੈ । ਭਾਵੇਂ ਸਟੇਜ ਕਰਨ ਜੋਗੇ ਬਹੁਤੇ ਚੰਗੇ ਨਾਟਕ ਨਹੀਂ ਆਈ ਪਰ ਫਿਰ ਭੀ ਅਣਹੋਂਦ ਵਾਲਾ ਉਲਾ ਮੁਕ ਗਇਆ ਹੈ । ਸੇਖੋਂ ਦੀ ਬੁਧੀਮਾਨਤਾ, ਗਾਰਗੀ ਦੀ ਨਾਟਕੀਅਤਾ ਤੇ ਹਰਚਰਨ ਸਿੰਘ ਦੇ ਸਾਦ ਮੰਚ-ਪ੍ਰਦਰਸ਼ਨ ਨੇ ਕਾਫੀ ਨਾਮਣਾ ਭੀ ਖੱਟਿਆ ਹੈ । ਨਾਵਲ ਖੇਤਰ ਵਿੱਚ ਨਾਨਕ ਸਿੰਘ ਦਾ ਕੰਮ ਇੱਕ ਸੰਸਥਾ ਵਰਗਾ ਹੈ, ਇਸ ਕਰ ਕੇ ਨਹੀਂ ਕਿ ਉਸ ਵੱਧ ਨਾਵਲ ਲਿਖੇ ਹਨ ਸਗੋਂ ਉਸ ਦੇ ਬਹੁ ਰੰਗੀ ਨਾਵਲ ਜ਼ਿੰਦਗੀ ਦੇ ਅਨੇਕ ਪੱਖਾਂ ਨੂੰ ਬੜੀ ਸਫਲਤਾ ਨਾਲ ਚਿਤਰਦੇ ਹਨ ਤੇ ਵਰਤਮਾਨ ਸਮੱਸਿਆਵਾਂ ਨੇ ਅਤੀ ਸੁਹਿਰਦਤਾ ਤੇ ਪ੍ਰਭਾਵਕ ਢੰਗਾਂ ਨਾਲ ਬਿਆਨ ਕਰਦੇ ਹਨ । ਇਸੇ ਲੜੀ ਵਿੱਚ ਸੁਰਿੰਦਰ ਸਿੰਘ ਨਰੂਲਾ ਨੇ ਯਥਾਰਥਵਾਦੀ ਨਾਵਲ ਲਿਖਕੇ, ਜਸਵੰਤ ਸਿੰਘ ਕੰਵਲ ਨੇ ਸਮਾਜੀ ਜੀਵਨ ਦੀਆਂ ਗੁੰਝਲਾਂ ਨੂੰ ਰੋਮਾਂਟਕ ਢੰਗ ਨਾਲ ਚਿਤਰ ਕੇ ੪੪