ਪੰਨਾ:Alochana Magazine August 1962.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਤੇ ਨਰਿੰਦਰਪਾਲ ਸਿੰਘ ਨੇ ਇਤਿਹਾਸਕ ਨਾਵਲ ਰਚਕੇ ਕਈ ਕਦਮ ਅਗਾਂਹ ਰੱਖੇ ਹਨ । ਅੰਮ੍ਰਿਤਾ ਪ੍ਰੀਤਮ ਦੇ ਨਾਵਲਾਂ ਦੀ ਖੂਬੀ ਉਸ ਦੀ ਕਾਵਿ ਛਾਪ ਹੈ, ਸੁਰਜੀਤ ਸਿੰਘ ਸੇਠੀ ਨੇ ਮਨ ਵਿਸ਼ਲੇਸ਼ਣਾਤਮਕ ਨਾਵਲ ਦਾ ਮੁੱਢ ਰਖ ਕੇ ਇੱਕ ਨਵਾਂ ਤਜਰਬਾ ਪੇਸ਼ ਕੀਤਾ ਹੈ । ਸੋਹਣ ਸਿੰਘ ਸੀਤਲ, ਦੇਵਿੰਦਰ ਸਿੰਘ ਹਰਨਾਮ ਦਾਸ ਸਹਿਰਾਈ ਕੇਸਰ ਸਿੰਘ ਤੇ ਲੋਕ ਸਿੰਘ ਆਦਿ ਨੇ ਨਾ ਭੀ ਕਾਬਲੇ ਜ਼ਿਕਰ ਹਨ । ਕਹਾਣੀ ਖੇਤਰ ਵਿੱਚ ਪੰਜਾਬੀ ਨੇ ਸਚਮੁਚ ਕਈ ਪ੍ਰਾਪਤੀਆਂ ਕੀਤੀਆਂ ਹਨ, ਤਕਨੀਕ ਤੇ ਵਿਸ਼ੇ ਵਸਤੂ ਦੇ ਪੱਖ ਤੋਂ ਪੰਜਾਬੀ ਕਹਾਣੀ ਆਪਣੇ ਗੌਰਵ ਦਾ ਦਾਅਵਾ ਕਰ ਸਕਦੀ ਹੈ । ਇਨ੍ਹਾਂ ਵਿੱਚ ਕਈ ਕਹਾਣੀਆਂ ਐਸੀਆਂ ਹਨ ਜਿਨਾਂ ਵਿੱਚ ਮਨੁੱਖ ਦੇ ਮਾਨਸਿਕ ਤੱਤਾਂ ਦਾ ਭਲੀ ਭਾਂਤ ਵਿਸ਼ਲੇਸ਼ਨ ਕੀਤਾ ਗਇਆ ਹੈ ਤੇ ਇਹ ਸਹਿਜੇ ਹੀ ਹਿੰਦੁਸਤਾਨ ਦੀਆਂ ਵਧੀਆਂ ਕਹਾਣੀਆਂ ਵਿੱਚ ਚੁਣੇ ਜਾਣ ਦੀ ਯੋਗਤਾ ਰਖਦੀਆਂ ਹਨ । ਇਹ ਸਾਰਾ ਵਿਕਾਸ ਉਨਾਂ ਕਹਾਣੀਕਾਰ ਕਲਾਕਾਰਾਂ ਦੀ ਮਿਹਨਤ ਤੇ ਬਾਰੀਕ ਸੂਝ ਦਾ ਸਿਟਾ ਹੈ ਜਿਨ੍ਹਾਂ ਵਿੱਚ ਕਰਤਾਰ ਸਿੰਘ ਦੁੱਗਲ, ਸੇਖੋਂ, ਸੁਜਾਨ ਸਿੰਘ, ਕੁਲਵੰਤ ਸਿੰਘ ਵਿਰਕ, ਗੁਰਮੁਖ ਸਿੰਘ ਸਾਫਰ, ਗੁਰਬਖਸ਼ ਸਿੰਘ ਤੇ ਦੇਵਿਦਰ ਸਿੰਘ ਸਤਿਆਰਥੀ ਆਦਿ ਸ਼ਾਮਿਲ Jਨ । ਖੁਸ਼ਵੰਤ ਸਿੰਘ, ਮਹਿੰਦਰ ਸਿੰਘ ਸਰਨਾ, ਨੌਰੰਗ ਸਿੰਘ, ਨਵਤੇਜ, ਧੀਰ ਮਰ ਸਿੰਘ, ਹਰੀ ਸਿੰਘ ਦਿਲਬਰ, ਕੰਵਲ, ਲੋਚਨ ਸਿੰਘ ਬਖਸ਼ੀ, ਲੀਪ ਕੌਰ ਟਿਵਾਣਾ, ਸਤਨਾਮ ਸਿੰਘ ਪਾਂਧੀ, ਮਹਿੰਦਰ ਸਿੰਘ ਜੋਸ਼ੀ ਸਾਦਿ ਦੀ ਨਵੀਂ ਢਾਣੀ ਇਹ ਆਸ ਬੰਨਾਉਂਦੀ ਹੈ ਕਿ ਏਸ ਪਾਸੇ ਹੋਰ ਭੀ ਖਰਾਂ ਛੋਹੇ ਜਾਣ ਦੀ ਸੰਭਾਵਨਾ ਹੈ । ਵਾਰਤਕ ਰਚਨਾ ਦੀ ਮਾਤਰਾ ਘੱਟ ਹੈ ਤੇ ਪੱਧਰ ਭੀ ਬਹੁਤਾ ਦਾਵਾ ਰਨ ਜੋਗ ਨਹੀਂ। : ਤੇਜਾ ਸਿੰਘ, ਗੁਰਬਖਸ਼ ਸਿੰਘ ਤੇ ਲਾਲ ਸਿੰਘ ਕਮਲਾ ਕਾਲੀ ਤੋਂ ਬਾਦ ਕੋਈ ਐਸਾ ਸ਼ਿਰੋਮਣੀ ਗੱਦਕਾਰ ਨਹੀਂ ਪੈਦਾ ਹੋਇਆ, ਸ ਕਾਰਣ ਕਵਿਤਾ ਵਾਂਙ ਅਸੀਂ ਇਸ ਪਾਸੇ ਬਹੁਤਾ ਮਾਣ ਕਰ ਸਕੀਏ । ਪਰ ਰ ਭੀ ਪ੍ਰੋ: ਹਰਦਿਆਲ ਸਿੰਘ, ਸੋਢੀ ਬਿਜੇਂਦਰ ਸਿੰਘ, ਸ: ਕਪੂਰ ਸਿੰਘ, : ਹਰਿੰਦਰ ਸਿੰਘ ਰੂਪ, ਈਸ਼ਰ ਚਿਤ੍ਰਕਾਰ, ਪਿਆਰਾ ਸਿੰਘ ਦਾਤਾ, : ਗੁਰਦਿਤ ਸਿੰਘ ਤੇ ਸ: ਸੂਬਾ ਸਿੰਘ ਦੀਆਂ ਲਿਖਤਾਂ ਤੋਂ ਆਸ ਬਝਦੀ ਕਿ ਕੁਝ ਨ ਕੁਝ ਹੋਵੇਗਾ । ਜਿਥੋਂ ਤਕ ਖੋਜ ਤੇ ਆਲੋਚਨਾਤਮਕ ਰਚਨਾਵਾਂ ਸੰਬੰਧ ਹੈ, ਇਸ ਪਾਸੇ ਕਾਫੀ ਉੱਦਮ ਹੋਣ ਲਗਾ ਹੈ । ਕਾਰਣ ਇਹ ਹੈ । ਸਰਕਾਰ ਤੇ ਯੂਨੀਵਰਸਟੀ ਵਲੋਂ ਪੰਜਾਬੀ ਦਾ ਦਰਜਾ ਵਧਾਏ ਜਾਣ ਕਾਰਣ ૪૫