ਪੰਨਾ:Alochana Magazine August 1962.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਤੇ ੧੯੫੧ ਵਿੱਚ ਪੰਜਾਬੀ ਐਮ. ਏ. ਚਾਲੂ ਹੋਣ ਨਾਲ ਨਿਸਾਬੀ ਕਿਤਾਬਾਂ ਦੀ ਲੋੜ ਪਈ, ਇਸ ਲੋੜ ਨੂੰ ਪੂਰਾ ਕਰਨ ਲਈ ਕਾਫੀ ਜਤਨ ਹੋਏ । ਜਿਨ੍ਹਾਂ ਮੋਹਰੀ ਆਲੋਚਕਾਂ ਇਸ ਖੇਤਰ ਵਿੱਚ ਕੁਝ ਅਗਵਾਈ ਦਿਤੀ ਹੈ, ਉਨ੍ਹਾਂ ਵਿਚੋਂ ਪਿੰ: ਤੇਜਾ ਸਿੰਘ ਤੇ ਡਾ: ਮੋਹਨ ਸਿੰਘ ਤੋਂ ਬਾਅਦ ਪਿੰ: ਗੁਰਬਚਨ ਸਿੰਘ ਤਾਲਿਬ, ਡਾ: ਰੋਸ਼ਨ ਲਾਲ ਆਹੂਜਾ, ਪ੍ਰੋ: ਸੰਤ ਸਿੰਘ ਸੇਖੋਂ, ਪ੍ਰੋ: ਹਰਦਿਆਲ ਸਿੰਘ, ਡਾ: ਗੋਪਾਲ ਸਿੰਘ ਦਰਦੀ, ਤੇ : ਦੀਵਨ ਸਿੰਘ ਆਦਿ ਦੇ ਨਾਂ ਵਿਸ਼ੇਸ਼ ਤੌਰ ਤੇ ਵਰਨਣ ਯੋਗ ਹਨ । ਭਾਸ਼ਾ ਵਿਗਿਆਨਕ ਖੇਤਰ ਵਿੱਚ ਸ: ਪ੍ਰੇਮ ਪ੍ਰਕਾਸ਼ ਸਿੰਘ, ਸ੍ਰੀ ਵਿਦਆਭਾਸਕਰ ਅਰੁਣ ਤੇ ਪ੍ਰੋ: ਦੁਨੀ ਚੰਦ ਨੇ ਸਲਾਹੁਣ ਯੋਗ ਕੰਮ ਕੀਤਾ ਹੈ । ਲਿਪੀ ਦੇ ਖੋਜ ਖੇਤਰ ਵਿੱਚ ਸ: ਜੀ. ਬ. ਸਿੰਘ, ਅਤੇ ਪ੍ਰੋ: ਪ੍ਰੀਤਮ ਸਿੰਘ ਨੇ ਕਈ ਮਹਤੁ-ਪੂਰਨ ਨੁਕਤੇ ਸਾਡੇ ਸਾਹਮਣੇ ਰਖੇ ਹਨ । ਖੋਜ ਖੇਤਰ ਵਿੱਚ ਸ: ਸ਼ਮਸ਼ੇਰ ਸਿੰਘ ਅਸ਼ਕ, ਸ: ਰਣਧੀਰ ਸਿੰਘ ਰੀਸਰਚ ਸਕਾਲਰ ਦੇ ਕੀਤੇ ਕੰਮ ਵਡਿਆਈ ਦੇ ਹਕਦਾਰ ਹਨ । ਪੰਜਾਬੀ ਪੱਤਰਕਲਾਂ, ਪੰਜਾਬ ਪ੍ਰਕਾਸ਼ਨਾਂ ਦੀ ਸੂਚੀ ਤੇ ਪੰਜਾਬੀ ਹੱਥ-ਲਿਖਤਾਂ ਦੀ ਸੂਚੀ ਆਦਿ ਪੁਸਤਕਾਂ ਖੰਜ ਵਿੱਚ ਸਹਾਇਤਾ ਦੇਣ ਵਾਲੀਆਂ ਹਨ । ਲੋਕ ਸਾਹਿਤ ਦੀ ਖੋਜ ਲਈ ਮ. ਸ. ਰੰਧਾਵਾ, ਦੇਵਿੰਦਰ ਸਤਿਆਰਥੀ, ਕਰਤਾਰ ਸਿੰਘ ਸ਼ਮਸ਼ੇਰ ਤੇ ਵਣਜਾਰਾ ਬਦੀ ਦਾ ਕੰਮ ਖਾਸ ਧਿਆਨ ਦਾ ਮੁਥਾਜ ਹੈ । ਭਾਸ਼ਾ ਵਿਭਾਗ ਵਲੋਂ ਪ੍ਰਕਾਸ਼ਤ ਪੁਸਤਕ 'ਪੰਜਾਬ’ ਦਸਦੀ ਹੈ ਕਿ ਹੁਣ ਉੱਚ-ਪੱਧਰ ਦੀਆਂ ਪੁਸਤਕਾਂ ਭੀ ਪੰਜਾਬ ਵਿੱਚ ਆਉਣ ਲਗ ਪਈਆਂ ਹਨ, ਜਿਨ੍ਹਾਂ ਤੋਂ ਪੰਜਾਬੀ ਦੇ ਉਜੁਲੇ ਭਵਿਸ਼ਤੇ ਦਾ ਲੱਖਣ ਲਾਇਆ ਜਾ ਸਕਦਾ ਹੈ । ਭਾਵੇਂ ਮੌਲਿਕ ਕੰਮ ਦਾ ਮਹਤੁ ਵਧੇਰੇ ਹੈ, ਪਰੰਤੂ ਚੰਗੀਆਂ ਉਤਮ ਪੁਸਤਕ ਨੂੰ ਪੰਜਾਬੀ ਵਿੱਚ ਉਲਥਾਉਣਾ ਭੀ ਇਕ ਜ਼ਰੂਰੀ ਲੋੜ ਹੈ, ਨਵਯੁਗ ਪਬਲਸ਼017 ਦੱਲੀ ਨੇ ਦੋ ਦਰਜਨ ਤੋਂ ਵਧੀਕ ਚੰਗੀਆਂ ਕਿਤਾਬਾਂ ਦੇ ਸੋਹਣੇ ਅਨੁਵਾਦ ਕੀ ਕੇ ਇਸ ਪਾਸੇ ਕਾਫੀ ਨਿੱਗਰ ਕੰਮ ਕੀਤਾ ਹੈ । ਰਸ ਦੀਆਂ ਆਪ-ਬੀਤੀਆ (fਪਿਆਰਾ ਸਿੰਘ ਕੁਰਾਲ ਤੇ ਤੇਰਾ ਸਿੰਘ ਚੰਨ), ਗੋਰਕੀ ਦੇ 'ਮੇਰੇ ਵਿਸ਼ਵ ਵਿਦਿਆਲ ਡਾ: ਹਰਭਜਨ ਸਿੰਘ), 'ਜੀਵਨ ਤੇ ਸਾਹਿਤ’ (1ਲਜ਼ਾਰ ਸਿੰਘ ਸੰਧੂ) ੩ ਮੌਲੀਅਰ ਦੇ ਦੋ ਨਾਟਕ (ਗੁਰਬਖਸ਼ ਸਿੰਘ ਆਦਿ ਵਰਨਣ ਯੋਗ ਹਨ। ਸ੍ਰੀ ਅਮਰ ਭਾਰਤੀ ਜੀ ਨੇ ਬੰਗਾਲੀ ਵਿਚੋਂ ਕਈ ਚੰਗਿਆਂ ਨਾਵਲਾਂ ਦਾ ਸਫਲ ਅਨੁਵਾਦ ਕਰ ਕੇ ਇਹ ਪਰਗਟ ਕਰ ਦਿਤਾ ਹੈ ਕਿ ਜਿਥੇ ਅਸਾਂ ਬਿਦੇ ਸਾਹਿਤ ਦਾ ਤਰਜਮਾ ਕਰਾਉਣਾ ਹੈ, ਉਥੇ ਆਪਣੀਆਂ ਗੁਆਂਢੀ ਪ੍ਰਾਂਤੀਯ ਭਾਸ਼ਾਵਾ ਦੇ ਉਤਮ ਗ੍ਰੰਥਾਂ ਨੂੰ ਭੀ ਪੰਜਾਬੀ ਰੂਪ ਦੇ ਕੇ ਆਪਣੇ ਸਾਹਿਤਕ ਭੰਡਾਰ ਨੂੰ ਭਦੇ ਪੂਰ ਕਰਨਾ ਹੈ । ੪੬