ਪੰਨਾ:Alochana Magazine August 1962.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੋਂ ਜ਼ਿਆਦਾ ਨਹੀਂ ਹੋਣਗੇ ।’ *ਉਨ੍ਹਾਂ ਨੇ ਤਾਂ ਇਥੋਂ ਤਕ ਭੀ ਕਹਿਆ ਹੈ : “ਇਮ ਪਕਾਰ ‘ਗੰਥ ਸਾਹਿਬ’ ਦੁਨੀਆਂ ਦੇ ਸਾਰੇ ਗ੍ਰੰਥਾਂ ਵਿਚੋਂ, ਭਾਵੇਂ ਉਹ ਪਵਿਤ ਸਮਝੇ ਜਾਂਦੇ ਹਨ ਜਾਂ ਅਧਾਰਮਿਕ ਹਨ, ਸਭ ਤੋਂ ਵਧੀਕ ਘਟ ਸਮਝ ਆਉਣ ਵਾਲਾ ਹੈ, ਤੇ ਇਸੇ ਕਾਰਣ ਇਸ ਦੇ ਵਿਸ਼ਯ ਸੰਬੰਧੀ ਇਤਨਾ ਵਿਆਪਕ ਅਗਿਆਨ ਭੀ ਦਿਸਦਾ ਹੈ It ਮੈਕਾਲਿਫ਼ ਦਾ ਇਹ ਕਥਨ ਉਸਦੇ ਨਿਜੀ ਅਨੁਭਵ ਤੇ ਅਧਾਰਿਤ ਸੀ । ਇਹ ਉਸਨੇ ਓਦੋਂ ਕਹਿਆ ਸੀ ਜਦੋਂ ਉਸਨੂੰ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਕਰਨ ਸਮਯ ਯੋਗ ਸਾਧਨ ਪ੍ਰਾਪਤ ਨਹੀਂ ਹੋਏ ਸਨ । ਉਸਨੂੰ ਨਾ ਸਿਰਫ ਕੋਈ ਚੰਗਾ ਸ਼ਬਦ ਕੋਸ਼ ਹੀ ਮਿਲ ਸਕਿਆ ਸਗੋਂ ਜੋ ਮਸਾਲਾ ਉਸਨੂੰ ਪ੍ਰਾਪਤ ਹੁੰਦਾ ਸੀ, ਉਸ ਵਿੱਚ ਮਤ-ਭੇਦ ਤੇ ਸੰਦੇਹ ਪਾਏ ਜਾਂਦੇ ਸਨ । ਜੋ ਗਿਆਨੀ ਜਾਂ ਵਿਸ਼ੇਸ਼ ਗਿਆਨ ਰਖਣ ਵਾਲੇ ਉਸਨੂੰ ਮਿਲਦੇ ਸਨ, ਉਹ ‘ਗ੍ਰੰਥ' ਦੇ ਵਿਸ਼ਯ ਤੇ ਮੁਖ ਉਦੇਸ਼ ਨੂੰ ਆਪਣੀ ਮਾਂ-ਬੋਲੀ ਵਿੱਚ ਦਸ ਸਕਦੇ ਸਨ ਜਿਸਦਾ ਇੱਕ ਵਿਦੇਸ਼ੀ ਵਾਸਤੇ ਸਮਝਣਾ ਬਹੁਤ ਮੁਸ਼ਕਿਲ ਸੀ । ਇਸ ਸੰਬੰਧੀ ਮੈਕਾਲਿਫ਼ ਲਿਖਦਾ ਹੈ : “ਐਸਾ ਕੋਈ ਵਿਅਕਤੀ ਮੁਸ਼ਕਿਲ ਨਾਲ ਹੀ ਮਿਲਦਾ ਹੈ ਜੋ ਸਿਖ ਧਰਮ ਦੇ ਗ੍ਰੰਥਾਂ ਦਾ ਸ਼ੁੱਧ ਅਨੁਵਾਦ ਕਰ ਸਕਦਾ ਹੋਵੇ । ਜੋ ਸੰਸਕ੍ਰਿਤ ਦਾ ਪੰਡਿਤ ਮਿਲੇਗਾ, ਉਹਨੂੰ ਅਰਬੀ ਤੇ ਫ਼ਾਰਸੀ ਦਾ ਕੋਈ ਗਿਆਨ ਨਹੀਂ ਤੇ ਜੋ ਅਰਬੀ ਫ਼ਾਰਸੀ ਦਾ ਆਲਿਮ ਹੈ ਉਹਦੇ ਲਈ ਸੰਸਕ੍ਰਿਤ ਦਾ ਸ਼ਬਦ 'ਕਾਲਾ ਅੱਖਰ, ਭੈਸ ਬਰਾਬਰ ਹੈ । ਜੋ ਹਿੰਦੀ ਜਾਣਦਾ ਹੈ, ਉਹ ਮਰਾਠੀ ਦੇ ਨੇੜਿਉਂ ਨਹੀਂ ਲੰਘਿਆ ਤੇ ਜਿਹੜਾ ਮਰਾਠੀ ਜਾਣਦਾ ਹੈ, ਉਹ ਪੰਜਾਬੀ ਜਾਂ ਮੁਲਤਾਨੀ ਤੋਂ ਬੇਖਬਰ ਹੈ। ਇਹ ਵਿਚਾਰ ਉਨ੍ਹਾਂ ਲੋਕਾਂ ਭੀ ਪ੍ਰਗਟਾਏ ਹਨ ਜਿਨ੍ਹਾਂ ‘ਗ੍ਰੰਥ ਸਾਹਿਬ ਨੂੰ ਜਿਗਿਆਸੂ ਦੇ ਰੂਪ ਵਿੱਚ ਸਮਝਣ ਦਾ ਜਤਨ ਕੀਤਾ ਹੈ । ਇਸ ਸੰਬੰਧੀ ਇੱਕ ਹੋਰ ਲੇਖਕ ਭੀ ਲਿਖਦਾ ਹੈ : (ਵਧ ਤੋਂ ਵਧ ਆਦਿ ਗ੍ਰੰਥ` ਇੱਕ ਭਾਰੀ ਪੋਥੀ ਹੈ ਜੋ ਤੋਲ ਵਿੱਚ ੨੧ ਪੌਂਡ ਹੋਵੇਗੀ ਤੇ ੧੫੦੦ ਪੰਨਿਆਂ ਵਿੱਚ ੧੦ ਲਖ

  • ਐਮ. ਆਰਥਰ ਮੈਕਾਲਫ : ਦੀ ਸਿਖ ਰਿਲਿਜਨ, ਜਰਨਲ ਆਫ਼ ਦੀ ਯੂਨਾਇਟਿਡ ਸਰਵਿਸ ਕਲੱਬ, ਸ਼ਿਮਲਾ, ੧੯੦੩ ॥ | ਐਮ. ਆਰਥਰ ਮੈਕਾਲਿਫ : ਦੀ ਸਿਖ ਰਿਲਿਜਨ (ਆਕਸਫੋਰਡ ੧੯੦੯) ਇੰਟੋਡਕਸ਼ਨ

ਪੰਨਾ ੬। () ਐਮ. ਆਰਥਰ ਮੈਕਾਲਿਫ਼ : ਦੀ ਸਿਖ ਰਿਲਿਜਨ (ਆਕਸਫੋਰਡ ੧੯੦੯) ਇੰਟੋਡਕਸ਼ਨ, ਪੰਨਾ ੬।