ਪੰਨਾ:Alochana Magazine August 1962.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਬਦ ਪਾਏ ਜਾ ਸਕਦੇ ਹਨ । ਇਹ ਦਸ ਲਖ ਸ਼ਬਦ ਭੀ ਇਕ ਬੁਝਾਰਤ ਬਣ ਕੇ ਬਿਖਰੇ ਪਏ ਹਨ : ਉਨ੍ਹਾਂ ਦੇ ਡੂੰਘੇ ਰਹਸਯ ਦਾ ਪਤਾ ਲਾਉਣ ਤੋਂ ਪਹਿਲਾਂ ਯੋਗ ਢੰਗ ਨਾਲ ਇਕੱਠੇ ਕਰ ਲੈਣਾ ਜ਼ਰੂਰੀ ਹੋਵੇਗਾ । ਇਸ ਲੇਖਕ ਨੇ ਇਹੋ ਜਿਹੀਆਂ ਮੁਸ਼ਕਿਲਾਂ ਦਾ ਗੁਰਮੁਖੀ ਲਿਪੀ ਹੋਣ ਕਰਕੇ ਵਧ ਜਾਣਾ ਮੰਨਿਆ ਹੈ । ਇਸਨੇ ਇਹ ਭੀ ਅਨੁਮਾਨ ਲਾਇਆ ਹੈ ਕਿ ਕਈ ਥਾਈਂ ਪਦਾਂ ਦੇ ਭਿੰਨ ਭਿੰਨ ਛੰਦਾਂ ਵਿੱਚ ਵੰਡੇ ਜਾਣ ਕਰ ਕੇ ਸਮਝਣ ਵਿੱਚ ਬੜੀ ਰੁਕਾਵਟ ਪੈਂਦੀ ਹੈ । ਪਰ ਖਾਲਸਾ ਟ੍ਰੈਕਟ ਸੁਸਾਇਟੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਗ੍ਰੰਥ ਕੋਸ਼ ਪ੍ਰਕਾਸ਼ਨ (ਫਰਵਰੀ ੧੮੯੯) ਨਾਲ ਇਸ ਨੂੰ ਸਮਝਣ ਵਿੱਚ ਇਤਨੀ ਮੁਸ਼ਕਿਲ ਨਹੀਂ ਰਹਿ ਜਾਂਦੀ । ‘ਗੁਰੂ ਗੰਥ’ ਦੇ ਅਧਿਐਨ ਵੇਲੇ ਇਕ ਬਹੁਤ ਵੱਡੀ ਮੁਸ਼ਕਿਲ ਇਹ ਭੀ ਰਹਿੰਦੀ ਰਹੀ ਹੈ ਕਿ ਇਹ ਇਕ ਪੂਜਨੀਯ ਗੰਥ ਹੋਣ ਦੇ ਕਾਰਣ ਸਾਰਿਆਂ ਦਾ ਇਸਨੂੰ ਪੜ੍ਹ ਲੈਣਾ ਇਤਨ ਸੁਗਮ ਨਹੀਂ ਸੀ । ਜੋ ਕੁਝ ਗੁਆਨ ਇਸ ਸੰਬੰਧੀ ਪ੍ਰਾਪਤ ਕੀਤਾ ਜਾ ਸਕਦਾ ਹੈ ਉਹ ਦੂਸਰੇ ਵਿਅਕਤੀਆਂ ਰਾਹੀਂ ਹੀ ਸੰਭਵ ਸੀ । ਇਸ ਕਾਰਣ ਇਸ ਬਾਰੇ ਯੋਗ ਚਿੰਤਨ ਕਰਨ ਦਾ ਮੌਕਾ ਹੀ ਨਹੀਂ ਸੀ ਮਿਲਦਾ । ਕਹਿੰਦੇ ਨੇ ਜਦੋਂ ਜਰਮਨ ਪਾਦਰੀ ਡਾ: ਟ੍ਰੈਪ ‘ਇੰਡੀਅਨ ਆਫ਼ਸ’ ਦਾਰਾ ਨਿਯੁਕਤ ਹੋ ਕੇ ਆਦਿ ਗ੍ਰੰਥ ਦਾ ਅਨੁਵਾਦ ਕਰਨ ਵਾਸਤੇ ਅੰਮ੍ਰਿਤਸਰ ਆਇਆ ਤਾਂ ਉਸਦੀ ਸਹਾਇਤਾ ਲਈ ਅੰਗੇਜ਼ ਹਾਕਮਾਂ ਨੇ ਸਿੱਖ ਵਿਦਵਾਨਾਂ ਨੂੰ ਸੱਦਿਆ ਪਰ 'ਸੰਪ੍ਰਦਾਈ” ਬੰਧਨਾਂ ਕਰ ਕੇ ਕੋਈ ਭੀ ਸਿਖ ਗਿਆਨੀ ਉਹਨੂੰ ਉਚਿਤ ਸੰਕੇਤ ਨਾ ਦੇ ਸਕਿਆ । ਅੰਤ ਉਸਨੂੰ ਗੰਥ ਮਿਊਨਿਖ ਲੈ ਜਾਣਾ ਪਇਆ । ਉਥੇ ਅਨੇਕ ਜਰਮਨ ਪੰਡਿਤਾਂ ਦੇ ਗੰਭੀਰ ਅਧਿਐਨ ਸਦਕਾ ਹੀ ਇਸ ਸੰਬੰਧੀ ਕੁਛ ਕੀਤਾ ਜਾ ਸਕਿਆ । ਇਹੋ ਜਹੀਆਂ ਮੁਸ਼ਕਿਲਾਂ ਉਨ੍ਹਾਂ ਸਿੱਖਾਂ ਨੂੰ ਆਉਂਦੀਆਂ ਸਨ ਜੋ ਇਸ ਦੀ ਭਾਸ਼ਾ ਨੂੰ ਥੋੜਾ ਬਹੁਤ ਸਮਝਦੇ ਹੋਏ ਭੀ ਘੋਖਦੇ ਨਹੀਂ ਸਨ । ਉਸਦੇ ਪੁਜਾਰੀਆਂ ਦੇ ਦਰੋਂ ਹੀ ਪਾਠ ਕਰਨ ਸਮਯ ਸਿਰਫ ਇਸ ਗ੍ਰੰਥ ਦੀਆਂ ਅਧੂਰੀਆਂ ਗੱਲਾਂ ਹੀ ਸ੍ਰਣ ਕਰ ' ਸਕਦੇ ਸਨ । ਉਨ੍ਹੀਵੀਂ ਸਦੀ ਦੇ ਚੌਥੇ ਦਹਾਕੇ ਵਿੱਚ ‘ਗੁਰੂ ਗ੍ਰੰਥ ਸਾਹਿਬ’ ਦਾ ਟੀਕਿਆਂ ਨਾਲ ਪ੍ਰਕਾਸ਼ਨ ਹੋਇਆ | ਪਰ ਉਸ ਵੇਲੇ ਭੀ ਇਸਦਾ ਸੰਪ੍ਰਦਾਈ' ਰੂਪ ਹੀ ਸਾਹਮਣੇ ਆਇਆ, ਜੋ ਗਿਆਨੀਆਂ ਦੇ ਵਿਚਾਰ ਅਨੁਸਾਰ ਠੀਕ ਸੀ । ਜੋ ਵਿਅਕਤੀ ਸੁਤੰਤ੍ਰ ਹੋ ਕੇ ਇਸਦੇ ਵਿਸ਼ਯ ਸੰਬੰਧੀ ਵਿਚਾਰ ਕਰਨ ਦਾ ਜਤਨ ਕਰਦੇ ਸਨ, ਉਹਨਾਂ ਸਾਹਮਣੇ ਮਤ-ਭੇਦਾਂ ਦੀ ਕੰਧ ਖੜੀ ਹੋ ਜਾਂਦੀ ਸੀ । ਸੀ. ਐਚ. ਲੋਚਲਿਨ : ਦੀ ਸ਼ਖਸ ਐਂਡ ਦੇ ਅਰ ਬੁਕ, (ਲਖਨਊ, ੧੯੪੬) ਪੰ: ੨੯,