ਪੰਨਾ:Alochana Magazine August 1962.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਹੀਂ ਕਰਦੇ ਤਦ ਤਕ ਆਪਣੇ ਜਾਂ ਵਿਸ਼ਵ-ਕਲਿਆਣ ਦੀ ਆਸ਼ਾ ਨਹੀਂ ਕੀਤੀ ਜਾ ਸਕਦੀ । ਉਨ੍ਹਾਂ ਆਪਣੇ ਮੰਤਵਾਂ ਨੂੰ ਅਪਣੇ ਨਿਜੀ ਜੀਵਨ ਵਿੱਚ ਵਸਾ ਕੇ ਸਿਧ ਕੀਤਾ ਕਿ ਇਹ ਸਰਵ-ਵਿਆਪੀ ਤੇ ਸਾਰਵਜਨੀਨ ਬਣ ਸਕਦੇ ਹਨ । ਉਹ ਦੂਜਿਆਂ ਨੂੰ ਉਨ੍ਹਾਂ ਨਿਯਮਾਂ ਤੇ ਚਲਣ ਦੀ ਸਲਾਹ ਦੇਦੇ ਸਨ । ਉਪਰੋਕਤ ਵਿਚਾਰਾਂ ਦੇ ਆਧਾਰ ਤੇ ਅਸੀਂ ਕਹ ਸਕਦੇ ਹਾਂ ਕਿ ਕਵੀ ਸ਼੍ਰੇਣੀ ਵਿੱਚ ਗਿਣੇ ਜਾਣ ਤੇ ਉਨ੍ਹਾਂ ਨੂੰ ਵੱਡੇ ਤੋਂ ਵਡੇ ਜੀਵਨ ਦਰਸ਼ਨ ਦਾ ਕਵੀ ਮੰਨਿਆ ਜਾ ਸਕਦਾ ਹੈ । ਧਰਮ ਪ੍ਰਚਾਰਕ ਹੋਣ ਦੇ ਨਾਤੇ ਜੋ ਉਨ੍ਹਾਂ ਸੰਬੰਧੀ ਕਹਣਾ ਪਵੇ, ਤਾਂ ਭੀ ਅਸੀਂ ਇਨਾਂ ਦਸ ਸਕਦੇ ਹਾਂ ਕਿ ਇਨ੍ਹਾਂ ਨੇ ਆਪਣੇ ਵਲੋਂ ਕਿਸੇ ਸ਼ੁੱਧ ਅਧਿਆਤਮਕ ਜੀਵਨ ਅਪਨਾਉਣ ਦਾ ਆਦਰਸ਼ ਮਾਤ ਹੀ ਰਖਿਆ ਹੋਵੇਗਾ । ‘ਗੁਰੂ ਗ੍ਰੰਥ ਦੀਆਂ ਅਧਿਕਤਰ ਰਚਨਾਵਾਂ ਉਨ੍ਹਾਂ ਸਿਖ ਗੁਰੂਆਂ ਦੀਆਂ ਹਨ ਜੋ ਸਿਧੇ ਗੁਰੂ ਨਾਨਕ ਦੇਵ ਦੀ ਸ਼ਿਸ਼-ਪਰੰਪਰਾ ਵਿੱਚ ਆਉਂਦੇ ਹਨ । ਉਨ੍ਹਾਂ ਵਿੱਚ ਵਾਸਤਵ ਵਿੱਚ ਗੁਰੂ ਨਾਨਕ ਦੇਵ ਦੀ ‘ਤੀ ਰੂਪ' ਹੋਣ ਦੇ ਕਾਰਣ ‘ਨਾਨਕ' ਨਾਮ ਦਾਰਾ ਕਵਿਤਾ ਰਚਣ ਦੀ ਰੀਤਿ ਚਲੀ ਆਈ ਹੈ । ਗੁਰੂ ਨਾਨਕ ਦੇਵ ਨੇ, ਜਿਥੋਂ ਤਕ ਪਤਾ ਲਗਾ ਹੈ, ਕਦੀ ਕਿਸੇ ਧਰਮ ਜਾਂ ਵਿਸ਼ੇਸ਼ ਸੰਪ੍ਰਦਾਯ ਦਾ ਪ੍ਰਭਾਵ ਸ੍ਰਣ ਕਰਨ ਦੀ ਲੋੜ ਅਨੁਭਵ ਨਹੀਂ ਕੀਤੀ । ਤੇ ਨਾ ਹੀ ਉਨ੍ਹਾਂ ਕਿਸੇ ਅਜਿਹੇ ਸਪਸ਼ਟ ਉਦੇਸ਼ ਨੂੰ ਲੈ ਕੇ ਰਚਨਾ ਕੀਤੀ ਜਿਸ ਨਾਲ ਕਿਸੇ ਪੰਥ ਦੀ ਸਥਾਪਨਾ ਹੋਏ । ਉਨ੍ਹਾਂ ਦੇ ਜਤਨ ਲਗਭਗ ਉਸੇ ਤਰ੍ਹਾਂ ਦੇ ਸਨ, ਜਿਸ ਪ੍ਰਕਾਰ ਦੇ ਸੰਤ ਕਬੀਰ ਨੇ ਕੀਤੇ ਸਨ ਤੇ ਜਿਨ੍ਹਾਂ ਦੀ ਇਕ ਵਿਸ਼ਿਸ਼ਟ ਪ੍ਰਣਾਲੀ ਬਣਦੀ ਆ ਰਹੀ ਸੀ । ਇਸ ਵਾਸਤੇ ਕਿਸੇ ਪੂਰਵ-ਪ੍ਰਚਲਿਤ ਸਿਧਾਂਤਾਂ ਤੇ ਵਿਸ਼ਵਾਸ ਰਖਣਾ ਜ਼ਰੂਰੀ ਨਹੀਂ ਸੀ, ਨਾ ਹੀ ਕਿਸੇ ਸਾਧਨਾ-ਵਿਸ਼ੇਸ਼ ਨੂੰ ਅਪਨਾਉਣ ਦਾ ਜਤਨ ਸੀ। ਹਰ ਸ਼ ਲਈ ਵਿਚਾਰ-ਸੂਤੰਤਾ ਦਾ ਮਾਰਗ ਬਣਿਆ ਸੀ ਜਿਸ ਦੀ ਸੀਮਾ ਸਿਰਫ ਨਿਜ-ਹਮਦਰਦੀ ਦੇ ਅਨੁਸਾਰ ਹੀ ਕਾਇਮ ਕੀਤੀ ਜਾ ਸਕਦੀ ਸੀ ਤੇ ਇਸ ਨਿਜ’ ਦੇ ਘੇਰੇ ਵਿੱਚ ਨ ਸਿਰਫ ਵਿਸ਼ਵ ਸਗੋਂ ਸਮਸਤ ਵਿਸ਼ਵ ਅਟੱਲ ਸਚਾਈਆਂ ਦਾ ਭੀ ਪ੍ਰਚਾਰ ਸੀ । ਇਸ ਪ੍ਰਕਾਰ ਅਜਿਹੀ ਭਾਵਨਾ, ਆਭਾਵਿਕ ਹੀ, ਇਕ ਬਹੁਤ ਉਚੇ ਤੇ ਮਹਾਨ ਆਦਰਸ਼ ਵਲ ਲਿਜਾਂਦੀ ਸੀ ਜਿਸ ਨੂੰ ਅਕੱਥ ਤਕ ਦਸਿਆ ਜਾਂਦਾ ਸੀ, ਪਰ ਜਿਸਦੇ ਨਾਲ ਪੂਰਣ ਤਨਮਯਤਾ ਦਾ ਭਾਵ ਹੁਣ ਕਰ ਕੇ ਨਿਤ ਵਿਹਾਰ ਕਰਨਾ ਜੀਵਨ-ਉਦੇਸ਼ ਸਮਝਿਆ ਜਾਂਦਾ ਸੀ । ਇਥੇ ਕਿਸੇ ਧਾਰਮਿਕ ਵਿਸ਼ਵਾਸ ਦੇ ਜ਼ਾਤ ਹੋਣ ਵਾਲੀ ਗੱਲ ਨਹੀਂ ਸੀ, ਨਾ ਇਨ੍ਹਾਂ ਸੰਤਾਂ ਨੇ ਇਹ ਦੀ ਲੋੜ ਹੀ ਅਨਭਵ ਕੀਤੀ । ਆਦਰਸ਼ ਤੇ ਕਹਣੀ ਕਰਨੀ ਦਾ ਭੇਦ ਮਿਟਾ ਕੇ ਉਨ੍ਹਾਂ ਆਪਣੇ ਜੀਵਨ ਵਿੱਚ ਕਿਸੇ ਅਪੂਰਵ ਆਨੰਦ ਦਾ ਅਨੁਭਵ ਕੀਤਾ ਤੇ ਉਸ ਸੰਬੰਧ ਆਪਣੇ ਅਨੁਭਵ ਪ੍ਰਗਟ ਕਰਦੇ ਹੋਏ ਉਨ੍ਹਾਂ ਦੀ ਵਾਣੀ ਵਿੱਚ ਜੋ ਰਹਸਵਾਦ ਆ