ਪੰਨਾ:Alochana Magazine August 1963.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਸਾਂ ਦੇ ਬਾਦਸ਼ਾਹ ਤੜਕੇ-ਸਵੇਰੇ ਹੀ,
ਨਗਰ ਦੇ ਮੁੱਖ-ਦੁਆਰੇ ਆਕੇ ਕਿਉਂ ਬੈਠੇ?
ਬੱਸ ਇਸ ਖਾਤਰ, ਵਿਜੇਤਾ ਆਉਣ ਵਾਲੇ ਨੇ,
ਸਵਾਗਤ ਆਉਣ ਵਾਲੇ ਜੇਤੂਆਂ ਦਾ ਆਪ ਸ਼ਾਹ ਕਰਸੀ।
ਉਹ ਇੱਕ ਭਾਸ਼ਨ ਵੀ ਦੇਵੇਗਾ,
ਚਾਹੇ ਉਸ ਨੇ ਨਹੀਂ ਲਿਖਿਆ।
ਉਹ ਭਾਸ਼ਨ ਵਿੱਚ ਕਰੇਗਾ ਉਸਤੱਤੀ―
ਵੱਧ-ਚੜ੍ਹ ਕੇ ਸਭ ਕੋਲੋਂ,
ਖਤਾਬਾਂ ਨਾਲ ਉਨਾਂ ਜੇਤੂਆਂ ਨੂੰ ਸਿਰ ਤੇ ਚੁੱਕੇਗਾ।

ਅਸਾਂ ਦੇ "ਦੂਤ’ ਪਰ ਕਿਸ ਦੇ ਸਵਾਗਤ ਨੂੰ ਗਏ ਬਾਹਰ?
ਜ਼ਰੀ ਵਾਲੇ ‘ਦੁਸ਼ਾਲੇ ਲਹਿਰਾਉਂਦੇ ਨੇ,
ਕਿਤੇ ਉਂਗਲਾ 'ਚ ਸੋਨਾ ਚਮਕਦੈ―
ਕੰਠੇ ਟਮਕਦੇ ਨੇ।
ਕਿਤੇ ਹੀਰੇ ਚਮਕਦੇ ਨੇ, '
ਕਿਤੇ ਨੀਲਮ ਲਿਸ਼ਕਦੇ ਨੇ,
ਲਈ ਹੱਥਾਂ 'ਚ ਬੈਠੇ ਨੇ।
ਕਈ ਚਾਂਦੀ ਦੀਆ, ਸੋਨੇ ਦੀਆਂ ਛੜੀਆਂ
ਇਹ ਸਾਰਾ ਜਲ-ਜਲੌ ਕਿਉਂ ਹੈ?
(ਕਿਉਂਕਿ) ਵਿਜੇਤਾ ਆਉਣ ਵਾਲੇ ਨੇ,
ਤੇ ਖੁਸ਼ ਹੋਣਗੇ ਉਹ, ਸੋਨੇ ਤੋਂ ਚਾਂਦੀ ਤੋਂ।
ਹਮੇਸ਼ਾਂ ਦੀ ਤਰ੍ਹਾਂ ਅੱਜ ਸਾਡੇ ਭਾਸ਼ਨ-ਕਾਰ ਨਹੀਂ ਆਏ,
ਸਮਝਦੇ ਨੇ ਕਿ ਜੇਤੂ ਕੌਮ ਨੇ ਭਾਸ਼ਨ ਨੂੰ ਕੀ ਕਰਨੈੱ;
ਸਗੋਂ ਉਹ ਭਾਸ਼ਨਾਂ ਤੋਂ ਅੱਕ ਜਾਵਣਗੇ।

ਇਹ ਕੀ ਹੋਇਆ ਕਿ ਹਲ-ਚਲ ਮੱਚ ਗਈ?
ਪਏ ਹੁੰਦੇ ਨੇ ਖਾਲੀ, ਚੌਕ ਤੇ ਰਸਤੇ,
ਉਡੀਕਾਂ ਵਿੱਚ ਖੜੇ, ਲੋਕਾਂ ਦੇ ਮੂੰਹ ਉੱਤਰੇ,
ਘਰਾਂ ਵਲ ਮੁੜ ਪਏ ਨੇ ਮੂੰਹ ਲੁਕਾਈ ਉਹ―
ਕਿ ਰਾਤ ਆਈ, ਵਿਜੇਤਾ ਪਰ ਨਹੀਂ ਆਏ।
ਪਤਾ ਲੱਗਾ ਹੈ ਸਰਹੱਦ ਤੇ,―

੧੦