ਪੰਨਾ:Alochana Magazine August 1963.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੋਕੀਂ ਨੇ ਮਸਤ ਸਾਰੇ ਸ਼ਾਹ ਦੇ ਜਲੂਸ ਅੰਦਰ,
ਗਾਣੇ ਤੇ ਰੌਲਿਆਂ ਵਿੱਚ
ਸੁਣਦਾ ਹੈ ਕੌਣ ਉਸ ਦੀ
ਵਜਦੇ ਨੇ ਉਸ ਨੂੰ ਧੱਕੇ,
ਉਹ ਹੈ ਹੈਰਾਨ ਹੋਇਆ,–
ਤੇ ਸੋਚਦਾ ਪਿਆ ਏ,
ਪਾਗਲ-ਪੁਣਾ ਇਹ ਕੀ ਏ?
ਕੰਨਾਂ ਤਕ ਉਸ ਦੇ ਆਖਰ,
ਉੱਡਦੀ ਅਵਾਜ਼ ਆਈ:
ਐਨਟਨੀ ਜਿੱਤਿਆ ਏ ਜਾਕੇ ਯੂਨਾਨ ਅੰਦਰ।"

ਹਾਰ ਨੂੰ ਜਿੱਤ ਦਾ ਰੂਪ ਦੇਣਾ, ਕਵੀ ਦਾ ਬੜਾ ਹੀ ਨਿਰਾਲਾ, ਕਲਾਮਈ ਤੇ ਤਿੱਖਾ ਵਿਅੰਗ ਹੈ।

ਇੱਕ ਕਵਿਤਾ

ਬਣਾ ਸਕਦੇ ਨਹੀਂ ਜੇ ਆਪਣਾ ਜੀਵਨ,–
ਆਪਣੀ ਮਰਜ਼ੀ ਦਾ,
ਤਾਂ ਏਨਾ ਹੀ ਕਰੋ, ਬਾਜ਼ਾਰ ਵਿਚ ਸੱਸਤੇ ਨ ਬਣ ਜਾਓ।
ਨ ਬਕਵਾਸਾਂ `ਚ ਕੁਝ ਹੈ,
ਕੁਝ ਨਹੀਂ ਚੁਗਲੀ, ਬਖ਼ੀਲੀ ਵਿੱਚ।
ਮਿਲੇ ਕੀ ਦਰ-ਬਦਰ ਫਿਰਕੇ,–
ਤੇ ਮੂਰਖੁ ਮੰਡਲੀ ਵਿੱਚ ਰਾਤ ਦਿਨ ਘਿਰਕੇ,
ਤੁਸੀਂ ਹਰ ਥਾਂ ਨਜ਼ਰ ਆਓ,
ਨਹੀਂ ਇਹ ਕੋਈ ਵਡਿਆਈ।
ਬਣੇ ਆਸਾਨ ਨਾ ਏਨਾ,
ਕਿ ਕੋਈ ਭਾਰ ਹੀ ਸਮਝੇ।
ਨ ਬਿਨ ਸੱਦੇ ਜਿਹੇ ਮਹਿਮਾਨ ਬਣ ਜਾਉ,
ਨ ਇੱਕ ਬੱਕਰੀ ਜਿਹੇ ਆਸਾਨ ਬਣ ਜਾਓ।

ਕਵਾਫ਼ੀ ਦਾ ਇਤਿਹਾਸ ਤੇ ਦੇਵਮਾਲਾ ਨੂੰ ਆਪਣੇ ਦ੍ਰਿਸ਼ਟਿਕੋਣ ਤੋਂ ਦੇਖਣਾ ਤੇ ਆਪਣੀ ਪ੍ਰਤਿਭਾ ਦੁਆਰਾ ਘਟਣਾ ਅਤੇ ਸਮੇਂ ਦੇ ਅਨੁਕੂਲ ਵਿਅੰਗ ਕਰਨਾ; ਯੂਨਾਨੀ ਸਾਹਿੱਤ ਵਿੱਚ ਸਦਾ ਜੀਵਤ ਰਹੇਗਾ। ਕਵਾਫ਼ੀ ਦੀ ਵਿਲਖਣਤਾ, ਨਿਰਾਲਾ-ਪਨ ਤੇ ਕਲਾਮਈ ਤੇਜ਼ੀ ਉਸ ਨੂੰ ਅਮਰ ਰਖੇਗੀ।

—(ਲਾਰੰਸ ਡਰੇਲ, ਐਸ. ਐਮ. ਬੌਰਾ ਤੇ ਕੰਵਰ ਨਰਾਇਣ ਦੇ ਆਧਾਰ ਤੇ)

੧੨