ਪੰਨਾ:Alochana Magazine August 1963.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਪ ਵਾਲਾ, ਜਗ ਵਾਲਾ, ਧਰਮ ਤੇ ਕਰਮ ਤੇ ਰੱਬ ਨਾਂਹ ਚਾਹੁੰਦੀ ਹਾਂ, ਉਹ ਰੱਬ ਮਰਦਾਂ ਦਾ, ਅਸਾਂ ਤੀਵੀਆਂ ਨੂੰ ਨਾਂ ਭਾਈ ਲੋੜ ਉਸਦੀ ਜੰਗੀ ਤੋਂ ਮਿਲੇ ਵਰ ਨੂੰ, ਮੱਥੇ ਤੇ ਟਿੱਲੇ ਦੀ ਧੂੜ ਮਲ, ਬਰਦੀ ਪੂਰਨ ਦੀ ਬਣ ਰਾਣੀ ਸੁੰਦਰਾਂ, ਲੱਖ ਸ਼ੁਕਰ ਮਨਾਉਂਦੀ ਚੱਲੀ । ਪਰ ਉਸ ਦੀ ਖੁਸ਼ੀ ਛਿੰਨ-ਭੰਗਰੀ ਸੀ । ਇੱਕ ਪਾਸੇ ਦਾ, ਤੇ ਦੋ-ਵਿਰੋਧੀ ਰੁਚੀਆਂ ਵਾਲੇ ਮਨੁੱਖਾਂ ਵਿਚਲਾ ਰਿਸ਼ਤਾ ਕਿੰਨੀ ਕੁ ਦੇਰ ਨਿਭ ਸਕਦਾ ਹੈ । ਪੂਰਨ ਭਗਤ ਇੱਥੋਂ ਵੀ ਪੱਲਾ ਛੁੜਾ ਜਾਂਦਾ ਹੈ, ਪਰ ਕਾਦਰ ਯਾਰ ਦੇ ਪੂਰਨ ਨਾਲੋਂ ਵਧੇਰੇ ਸ਼ਰੀਫ਼ ਹੈ ਤੇ ਚੋਰੀ ਨੱਸਣ ਦੀ ਥਾਂ ਪੂਰੀ ਸਲਾਹ ਨਾਲ ਜਾਂਦਾ ਹੈ । ਉਸ ਦੀ ਦਲੀਲ ਸੁੰਦਰਾਂ ਨੂੰ ਮੰਨਣੀ ਹੀ ਪੈਂਦੀ ਹੈ ਕਿ ਇਹ ਉਸ ਦਾ ਮੰਗਿਆ ਪਿਆਰ ਨਹੀਂ ਉਸ ਨੂੰ ਜ਼ਬਰਦਸਤੀ ਮਿਲਿਆ ਪਿਆਰ ਹੈ ! ਉਸ ਦੀ ਦਲੀਲ ਕਾਟਵੀਂ ਹੈ ਕਿ:-- ‘ਬੇਬਸ, ਬੇਮਰਜ਼ੀ, ਦੂਜੇ ਦਾ ਪੁਜਯ ਹੋਣ ਵੀ ਕਿਹੀ, ਕੈਦ ਜਿਹੀ ਹੈ । ਸੁੰਦਰਾਂ ਆਪਣੇ ਮਨ ਨੂੰ ਸਮਝਾ ਲੈਂਦੀ ਹੈ, ਜਦ ਰੂਸੋ ਦਾ ਪ੍ਰਾਕ੍ਰਿਤਿਕ ਮਨੁਖ ਬੋਲ ਪੈਂਦਾ ਹੈ ਕਿ :- ‘ਪਿਆਰ ਪਾਵੇ ਪੰਛੀਆਂ ਉਠਦਿਆਂ ਨਾਲ ਆਪ-ਮੁਹਾਰੇ, ਤੇ ਚਾਹਣਾਂ ਉਨ੍ਹਾਂ ਨੂੰ ਪਿਆਰਨਾ ਪਿੰਜਰਿਆਂ ਵਿੱਚ ਪਾਕੇ, ਦੱਸ ਨੀਂ ਸੁੰਦਰਾਂ ਇਹ ਕੀ ਤੇ ਕਿਥਾਈਂ ਦਾ ਪਿਆਰ ਹੈ ? ਪੰਛੀ ਹਣੀਏਂ ਜੰਗਲਾਂ ਵਿਚ ਰਹਿਣ ਖੁਸ਼ੀ, ਖੁਲ ਵਿੱਚ ਉਡਦੇ, ਦਰਿਆਵਾਂ ਦੇ ਜਲ ਦੇ ਠੰਡੇ; ਉਡਾਰੀਆਂ ਲੈਂਦੇ, ਹਵਾ ਦੀਆਂ ਤਾਰੀਆਂ । | ਇਹ ਖੁਲ ਪੰਛੀਆਂ ਦੀ ਜਿੰਦ ਹੈ, ਪਿੰਜਰੇ ਪਾ ਮਰ ਜਾਂਦੇ । ਵਿਚਾਰੀ ਸੁੰਦਰਾਂ ਹਾਰ ਮੰਨ ਲੈਂਦੀ ਹੈ ਕਹਿੰਦੀ ਹੋਈ ਕਿ “ਹਾਏ ਸੁਹਣੇ ਜੋਗੀਆ ਮੈਂ ਹਾਰੀ ਤੇਰੀ ਸੁੰਦਰਾਂ ਇਸ ਗੱਲ ਦਾ ਫ਼ਰਕ ਇਹ ਪੈਂਦਾ ਹੈ ‘ਰੰਗ ਮਹਿਲ' ਤੋਂ ਡਿੱਗ ਕੇ ਮਰਨ ਦੀ ਥਾਂ ਸਹਿਜੇ ਹੀ ਉਸ ਦੇ ਸੁਆਸ ਨਿਕਲ ਜਾਂਦੇ ਹਨ ਤੇ ਉਸ ਦੀ ਰੂਹ ਇੱਕ ਚਿੱਟੀ ਘੁੱਗੀ ਵਾਂਗ ਪੂਰਨ ਦੇ ਉਦਾਲੇ ਮੰਡਲਾਂਦੀ ਹੈ । ਚਿੱਟੀ ਘੁੱਗੀ ਵਾਲੀ ਗੱਲ ਤਾਂ ਪੂਰਨ ਸਿੰਘ ਨੇ ਕਾਵਿ ਮਈ ਲਹਿਜੇ ਵਿੱਚ ਆਖੀ ਹੈ ਤੇ ਉਸ ਨੇ ਦੁਖਾਂਤ ਨੂੰ ਕਰੁਣਾ ਰਸ' ਦੀ ਭਾਅ ਨਹੀਂ ਲਾਈ ਪਰ ਉਸ ਦੀ ‘ਨਾਇਕਾ' ਨੇ ਅਥਾਹ ਮ' ਦੀ ਚੁਪ-ਮੌਤ ਮਰਕੇ, ਮਹਿਲ ਤੋਂ ਡਿੱਗਣ ਦੀ ਬਨਾਉਟੀ ਮੌਤ ਨੂੰ ਤਿਆਗ ਕੇ “ਗਾਲਿਬ ਦਾ ਆਸ਼ਕਾਂ ਤੇ ਲਾਇਆ ਦੋਸ਼ ਜ਼ਰੂਰ ਦੂਰ ਕਰ ਦਿੱਤਾ-- ਬਗੈਰ ਤੇਸਾ ਕੇ ਮਰ ਨਾ ਸਕਾ ਕਹ-ਕੁਨ ਸਰਗਸ਼ਤਾਏ ਖੁਮਾ ਰਸੂ-ਕਯੂਦ ਥਾ ਸੁੰਦਰਾਂ ਦੇ ਦੁਖ ਤੋਂ ਕਿਤੇ ਵੱਧ ਪਰਭਾਵਸ਼ਾਲੀ ਤੇ ਪੂਰਨ ਦੀ ਸ਼ਖਸੀਅਤ ਦੇ ਕੁਲ ਉਤਾਰਾ ਚੜ੍ਹਾਵਾਂ ਨਾਲੋਂ ਵਧ ਸੂਖਸ਼ਮ ਚਿੱਤ ਤੇ ਹਿਰਦੇ-ਛੋਹੀ ਵੇਦਨਾਂ ਪੂਰਨ ਸਿੰਘ ਦੇ TE